37ਆਂ ਦੀ ਹੋਈ ਪ੍ਰਿਅੰਕਾ ਚੋਪੜਾ, ਵੇਖੋ ਖ਼ਾਸ ਤਸਵੀਰਾਂ
ਕਾਨਜ਼ 2019 ਵਿੱਚ ਪ੍ਰਿਅੰਕਾ ਆਪਣੇ ਪਤੀ ਨਿਕ ਜੋਨਸ ਨਾਲ ਆਈ ਸੀ। ਦੋਵਾਂ ਨੇ ਆਪਣੇ ਵਿਆਹ ਵਾਂਗ ਸਫੈਦ ਆਊਟਫਿਟ ਪਾਇਆ ਸੀ।
2019 ਵਿੱਚ ਕਾਨਜ਼ ਦੀ ਆਫਟਰ ਪਾਰਟੀ ਵਿੱਚ ਪ੍ਰਿਅੰਕਾ ਨੇ ਮਟੈਲਿਕ ਸ਼ਿਅਰ ਡਰੈਸ ਪਾਈ ਸੀ।
ਮਈ 2019 ਵਿੱਚ ਬਿਲਬੋਰਡ ਮਿਊਜ਼ਿਕ ਐਵਾਰਡ ਵਿੱਚ ਵੀ ਪ੍ਰਿਅੰਕਾ ਨੈਕਲਾਈਨ ਡਰੈਸ ਪਾ ਕੇ ਛਾ ਗਈ ਸੀ।
ਹਿੰਦੂ ਰਸਮਾਂ ਮੁਤਾਬਕ ਕੀਤੇ ਵਿਆਹ ਲਈ ਪ੍ਰਿਅੰਕਾ ਬੇਹੱਦ ਖੂਬਸੂਰਤ ਲੱਗ ਰਹੀ ਸੀ। ਉਸ ਨੇ ਸੱਭਿਆਸਾਚੀ ਦਾ ਲਾਲ ਰੰਗ ਦਾ ਲਹਿੰਗਾ ਪਾਇਆ ਸੀ।
2018 ਵਿੱਚ ਆਪਣੇ ਵਿਆਹ ਲਈ ਪ੍ਰਿਅੰਕਾ ਨੇ ਸਫੈਦ ਰੰਗ ਦਾ ਗਾਊਨ ਪਾਇਆ ਸੀ।
2017 ਪ੍ਰਿਅੰਕਾ ਲਈ ਬੇਹੱਦ ਖ਼ਾਸ ਰਿਹਾ ਕਿਉਂਕਿ ਇਸ ਸਾਲ ਉਸ ਨੇ ਆਪਣੀ ਰੈੱਡ ਕਾਰਪਿਟ ਲੁਕ ਨਾਲ ਸਭ ਨੂੰ ਹੈਰਾਨ ਕਰ ਦਿੱਤਾ। ਟ੍ਰੈਂਚ ਕੋਟ ਡ੍ਰੈੱਸ ਵਿੱਚ ਉਹ ਖ਼ੂਬ ਵਾਇਰਲ ਹੋਈ ਸੀ।
2017 ਗੋਲਡਨ ਗਲੋਬ ਦੌਰਾਨ ਪ੍ਰਿਅੰਕਾ ਰੈਲਫ ਐਂਡ ਰੂਸੋ ਦੀ ਗੋਲਡਨ ਡ੍ਰੈੱਸ ਪਾ ਕੇ ਰੈਡ ਕਾਰਪਿਟ 'ਤੇ ਉੱਤਰੀ ਸੀ।
2017 ਦੇ ਆਸਕਰ ਵਿੱਚ ਪ੍ਰਿਅੰਕਾ ਰੈਲਫ ਐਂਡ ਰੂਸੋ ਦੀ ਡਿਜ਼ਾਈਨ ਕੀਤੀ ਸਫੈਦ ਰੰਗ ਦੀ ਸ਼ਰਟ ਪਾ ਕੇ ਛਾ ਗਈ ਸੀ।
ਪ੍ਰਿਅੰਕਾ ਨੇ 2016 ਵਿੱਚ ਪਹਿਲੀ ਵਾਰ ਆਸਕਰ ਵਿੱਚ ਸ਼ਿਰਕਤ ਕੀਤੀ ਸੀ। ਇਸ ਦੌਰਾਨ ਜੁਹੈਰ ਮੁਰਾਦ ਦੀ ਨੇਕੇਡ ਡ੍ਰੈੱਸ ਨੇ ਸਭ ਦਾ ਦਿਲ ਜਿੱਤ ਲਿਆ ਸੀ।
ਪ੍ਰਿਅੰਕਾ ਦੇ ਸਟਾਈਲ ਸਟੇਟਮੈਂਟ 'ਤੇ ਪਹਿਲੀ ਵਾਰ ਸਭ ਦੀਆਂ ਨਜ਼ਰਾਂ 2008 ਵਿੱਚ ਪਈਆਂ ਸੀ। 2008 ਵਿੱਚ ਫ਼ਿਲਮ 'ਦੋਸਤਾਨਾ' ਰਿਲੀਜ਼ ਹੋਈ ਸੀ। ਇਸ ਤੋਂ ਬਾਅਦ ਉਸ ਨੂੰ 'ਦੇਸੀ ਗਰਲ' ਦੇ ਨਾਂ ਬੁਲਾਇਆ ਜਾਣ ਲੱਗਾ।
2016-17 में 1,71,109, 2017-18 में 2,79,376, 2018-19 में 2,47, 546