ਪ੍ਰਿਅੰਕਾ ਚੋਪੜਾ ਦੀ ਰਾਤਾਂ ਦੀ ਨੀਂਦ ਉੱਡੀ...!

ਇਸ ਵਿੱਚ ਉਨ੍ਹਾਂ ਨਾਲ ਜਿਮ ਪਾਰਸੰਸ, ਕਲੇਅਰ ਡੈਂਸ, ਓਕਟਾਵਿਆ ਸਪੈਂਸਰ, ਐਨ ਡੋਡ ਅਤੇ ਮਾਈਕੇਲਾ ਵਾਟਕਿੰਸ ਜਿਹੇ ਸਿਤਾਰੇ ਪ੍ਰਮੁੱਖ ਭੂਮਿਕਾਵਾਂ ਵਿੱਚੋਂ ਹਨ।
ਬਾਲੀਵੁੱਡ ਦੀ ਦੇਸੀ ਗਰਲ ਕੋਲ ਅੰਤਰਰਾਸ਼ਟਰੀ ਪੱਧਰ ਦੇ ਵੱਡੇ ਪ੍ਰਾਜੈਕਟ ਹਨ। ਉਹ ਰਿਬੇਲ ਵਿਲਸਨ, ਲਿਆਮ ਹੈਂਸਵਰਥ, ਐਡਮ ਡਿਵਾਇਨ ਨਾਲ 'ਇਜਨਾਟ ਇਟ ਰੋਮਾਂਟਿਕ?' ਅਤੇ 'ਅ ਕਿਡ ਲਾਈਕ ਜੈਕ' ਵਰਗੇ ਪ੍ਰਾਜੈਕਟਸ 'ਤੇ ਕੰਮ ਕਰ ਰਹੀ ਹੈ।
ਪ੍ਰਿਅੰਕਾ ਨੇ 16 ਅਗਸਤ ਨੂੰ ਟਵਿਟਰ ਉੱਤੇ ਲਿਖਿਆ, ਆਈ ਅਤੇ ਗਈ, ਮੁੰਬਈ ਮੇਰੀ ਜਾਨ। ਪਿਆਰਾ ਘਰ।
ਅਦਾਕਾਰਾ ਪ੍ਰਿਅੰਕਾ ਚੋਪੜਾ ਅਮਰੀਕਾ ਅਤੇ ਭਾਰਤ ਦੇ ਵਿੱਚ ਕੰਮ ਵਿੱਚ ਤਾਲਮੇਲ ਬਿਠਾਉਣ ਵਿੱਚ ਜੁਟੀ ਹੋਈ ਹੈ। ਇਨ੍ਹੀਂ ਦਿਨੀਂ ਉਹ ਮੁੰਬਈ ਵਾਪਸ ਆ ਗਈ ਹੈ। ਹਾਲਾਂਕਿ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਇੱਥੇ ਨਿਜੀ ਕਾਰਨਾਂ ਕਰ ਕੇ ਵਾਪਸ ਆਈ ਹੈ ਜਾਂ ਕੰਮ ਦੇ ਕਾਰਨ।
ਪ੍ਰਿਅੰਕਾ ਨੇ ਟਵਿੱਟਰ 'ਤੇ ਲਿਖਿਆ, ਜਦੋਂ ਮੈਨੂੰ ਨੀਂਦ ਨਹੀਂ ਆਉਂਦੀ, ਤਾਂ ਦਿਮਾਗ ਵਿੱਚ ਬਹੁਤ- ਸਾਰੀਆਂ ਗੱਲਾਂ ਆਉਂਦੀਆਂ ਹਨ। ਮੈਂ ਹੈਰਾਨ ਹਾਂ ਕਿ ਇਹ ਜੈੱਟਲੈਗ ਹੈ ਜਾਂ ਬਹੁਤ ਜ਼ਿਆਦਾ ਥਕਾਵਟ।
ਅਦਾਕਾਰਾ ਪ੍ਰਿਅੰਕਾ ਚੋਪੜਾ ਦਾ ਕਹਿਣਾ ਹੈ ਕਿ ਉਸ ਨੂੰ ਨੀਂਦ ਨਹੀਂ ਆਉਂਦੀ ਅਤੇ ਇਸ ਪਿੱਛੇ ਦੀ ਵਜ੍ਹਾ ਉਨ੍ਹਾਂ ਨੂੰ ਨਹੀਂ ਪਤਾ। ਪ੍ਰਿਅੰਕਾ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਨੀਂਦ ਨਾ ਆਉਣ ਦੀ ਵਜ੍ਹਾ ਬਹੁਤ ਜ਼ਿਆਦਾ ਥਕਾਨ ਹੈ ਜਾਂ ਜੈੱਟਲੈਗ (ਜਹਾਜ਼ ਕਾਰਨ ਹੋਣ ਵਾਲੀ ਥਕਾਣ)।