ਪ੍ਰਿਅੰਕਾ ਹੋਈ ਨਿਕ ਦੀ, ਮੰਗਣੀ ਤੋਂ ਬਾਅਦ ਵਿਆਹ ਦੀਆਂ ਤਿਆਰੀਆਂ !

ਖ਼ਬਰਾਂ ਹਨ ਕਿ ਦੋਵੇਂ ਇਕ ਦੂਜੇ ਲਈ ਕਾਫੀ ਸੀਰੀਅਸ ਹਨ।
ਵਿਆਹ ਲਈ ਪ੍ਰਿਅੰਕਾ ਨੇ ਸਲਮਾਨ ਖਾਨ ਦੀ ਫਿਲਮ 'ਭਾਰਤ' ਵੀ ਛੱਡ ਦਿੱਤੀ ਹੈ।
ਹੁਣ ਛੇਤੀ ਹੀ ਦੋਵੇਂ ਵਿਆਹ ਕਰਵਾ ਸਕਦੇ ਹਨ।
ਵੈਬਸਾਈਟ ਪੀਪਲਜ਼ ਡਾਟ ਕਾਮ ਮੁਤਾਬਕ ਦੋਵੇਂ ਆਪਸ 'ਚ ਖੁਸ਼ ਹਨ।
ਖ਼ਬਰਾਂ ਮੁਤਾਬਕ ਨਿਕ ਨੇ ਨਿਊਯਾਰਕ ਦੇ ਟਿਫਨੀ ਸਟੋਰ ਤੋਂ ਮੰਗਣੀ ਦੀ ਮੁੰਦਰੀ ਖਰੀਦੀ।
ਕੱਲ੍ਹ ਪ੍ਰਿਅੰਕਾ ਚੋਪੜਾ ਦੀ ਮੰਗਣੀ ਦੀ ਖ਼ਬਰ ਤੋਂ ਬਾਅਦ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ।
ਪ੍ਰਿਅੰਕਾ ਨੇ ਕੁਝ ਇਸ ਸਟਾਇਲ 'ਚ ਆਪਣੀ ਰਿੰਗ ਨੂੰ ਲੁਕੋ ਲਿਆ।
ਜਿਵੇਂ ਹੀ ਪ੍ਰਿਅੰਕਾ ਨੂੰ ਪਤਾ ਲੱਗਾ ਕਿ ਕੈਮਰੇ ਦੀ ਨਜ਼ਰ ਰਿੰਗ ਤੇ ਹੈ ਤਾਂ ਉਹ ਛਿਪਾਉਂਦੇ ਨਜ਼ਰ ਆਈ।
ਮੁੰਬਈ ਏਅਰਪੋਰਟ 'ਤੇ ਪ੍ਰਿਅੰਕਾ ਦੀ ਇਹ ਰਿੰਗ ਕੈਮਰੇ 'ਚ ਕੈਦ ਹੋ ਗਈ।
ਪ੍ਰਿਅੰਕਾ ਦੀਆਂ ਇਹ ਤਸਵੀਰਾਂ 23 ਜੁਲਾਈ ਦੀਆਂ ਹਨ ਜਦੋਂ ਉਹ ਨਿਊਯਾਰਕ ਤੋਂ ਮੁੰਬਈ ਪਹੁੰਚੀ।
ਹੁਣ ਏਅਰਪੋਰਟ ਦੀਆਂ ਸਾਹਮਣੇ ਆਈਆਂ ਤਸਵੀਰਾਂ ਕਹਾਣੀ ਬਿਆਨ ਕਰ ਰਹੀਆਂ ਹਨ।
ਜਦੋਂ ਪ੍ਰਿਅੰਕਾ ਪਿਛਲੇ ਦਿਨੀਂ ਮੁੰਬਈ ਆਈ ਤਾਂ ਏਅਰਪੋਰਟ ਤੇ ਪ੍ਰਿਅੰਕਾ ਨੇ ਮੰਗਣੀ ਦੀ ਮੁੰਦਰੀ ਪਹਿਨੀ ਹੋਈ ਸੀ ਪਰ ਉਸ ਵੇਲੇ ਕਿਸੇ ਨੇ ਧਿਆਨ ਨਹੀਂ ਦਿੱਤਾ ਕਿ ਉਨ੍ਹਾਂ ਦੀ ਮੰਗਣੀ ਹੋ ਚੁੱਕੀ ਹੈ।
ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਅਮਰੀਕੀ ਗਾਇਕ ਨਿਕ ਜੋਨਾਸ ਨਾਲ ਮੰਗਣੀ ਕਰ ਲਈ ਹੈ। 18 ਜੁਲਾਈ ਨੂੰ ਪ੍ਰਿਅੰਕਾ ਦੇ ਜਨਮ ਦਿਨ 'ਤੇ ਨਿਕ ਜੋਨਾਸ ਨੇ ਪ੍ਰਿਅੰਕਾ ਨਾਲ ਮੰਗਣੀ ਕੀਤੀ ਤੇ ਕਿਸੇ ਨੂੰ ਇਸਦੀ ਭਿਣਕ ਵੀ ਨਹੀਂ ਪਈ ਪਰ ਪ੍ਰਿਅੰਕਾ ਦੀ ਮੰਗਣੀ ਵੇਲੇ ਦੀ ਰਿੰਗ ਦੀਆਂ ਤਸਵੀਰਾਂ ਸਾਹਮਣੇ ਆਉਣ 'ਤੇ ਇਹ ਭੇਦ ਖੁੱਲ੍ਹਿਆ।