✕
  • ਹੋਮ

ਵਿਸ਼ਵ ਸੁੰਦਰੀ ਤੋਂ ਮਿਸ ਇੰਡੀਆ 'ਚ ਹਾਰੀ ਪ੍ਰਿਅੰਕਾ ਨੇ ਦੱਸੀੇ ਮਾਨੁਸ਼ੀ ਦੀ ਸੱਚਾਈ

ਏਬੀਪੀ ਸਾਂਝਾ   |  25 Nov 2017 05:17 PM (IST)
1

ਪ੍ਰਿਅੰਕਾ ਨੇ ਦੱਸਿਆ ਕਿ ਮਾਨੁਸ਼ੀ ਨੇ ਇੰਟਰਵਿਊ ਵਿੱਚ ਵੀ ਚੰਗਾ ਕੀਤਾ। ਉਹ ਜ਼ਿਆਦਾ ਕੁਝ ਨਹੀਂ ਸੋਚਦੀ ਅਤੇ ਉਸ ਨੇ ਚੰਗਾ ਪ੍ਰਦਰਸ਼ਨ ਕੀਤਾ।

2

ਫੈਮਿਨਾ ਮਿਸ ਇੰਡੀਆ 2017 ਵਿੱਚ ਦੂਜੇ ਸਥਾਨ 'ਤੇ ਰਹੀ ਪ੍ਰਿਅੰਕਾ ਕੁਮਾਰੀ ਨੇ ਇਸ ਦੀ ਵਿਨਰ ਅਤੇ ਹੁਣ ਮਿਸ ਵਰਲਡ ਬਣ ਚੁੱਕੀ ਮਾਨੁਸ਼ੀ ਛਿੱਲਰ ਬਾਰੇ ਕਿਹਾ,''ਮੈਨੂੰ ਪਤਾ ਸੀ ਕਿ ਮਾਨੁਸ਼ੀ ਮਿਸ ਵਰਲਡ ਦਾ ਤਾਜ ਜ਼ਰੂਰ ਜਿੱਤੇਗੀ।

3

ਮਾਨੁਸ਼ੀ ਨਾਲ ਬਿਤਾਏ ਆਪਣੇ ਵਕਤ ਨੂੰ ਕਰਦਿਆਂ ਪ੍ਰਿਅੰਕਾ ਨੇ ਕਿਹਾ ਕਿ ਅਸੀਂ ਮਿਸ ਇੰਡੀਆ ਦੀ ਸਿਖਲਾਈ ਦੌਰਾਨ 30 ਦਿਨਾਂ ਤੱਕ ਇਕੱਠੇ ਰਹੇ, ਇਸ ਦੌਰਾਨ ਅਸੀਂ ਕਈ ਯਾਦਗਾਰ ਪਲ ਨਾਲ ਬਿਤਾਏ। ਨਾਲ ਹੀ ਉਨ੍ਹਾਂ ਆਪਣੇ ਭਵਿੱਖ ਬਾਰੇ ਕਿਹਾ ਕਿ ਮੈਂ ਹੁਣ ਜਨਵਰੀ ਵਿੱਚ ਹੋਣ ਵਾਲੇ ਮਿਸ ਇੰਟਰ ਕੌਂਟੀਨੈਂਟਲ ਪੇਜੈਂਟ ਵਿੱਚ ਹਿੱਸਾ ਲੈਣ ਦੀ ਤਿਆਰੀ ਕਰ ਰਹੀ ਹਾਂ।

4

ਪ੍ਰਿਅੰਕਾ ਕੁਮਾਰੀ ਨੇ ਮਾਨੁਸ਼ੀ ਛਿੱਲਰ ਨੂੰ ਹੁਨਰਮੰਦ ਦੱਸਦਿਆਂ ਕਿਹਾ ਕਿ ਉਹ (ਮਾਨੁਸ਼ੀ) ਪ੍ਰਤੀਯੋਗਤਾ ਦੇ ਦੌਰਾਨ ਸ਼ੁਰੂ ਤੋਂ ਹੀ ਪੂਰੀ ਤਰ੍ਹਾਂ ਸਪਰਪਿਤ ਸੀ।

5

ਪ੍ਰਿਅੰਕਾ ਨੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ ਉਹ ਮਿਸ ਵਰਲਡ 2017 ਦਾ ਮੁਕਾਬਲੇ ਦਾ ਲਾਈਵ ਟੈਲੀਕਾਸਟ ਦਿੱਲੀ ਦੇ ਇੱਕ ਮਾਲ ਵਿੱਚ ਦੇਖ ਰਹੀ ਸੀ ਅਤੇ ਉਸ ਨੂੰ ਯਕੀਨ ਸੀ ਕਿ ਮਾਨੁਸ਼ੀ ਹੀ ਮਿਸ ਵਰਲਡ ਦਾ ਤਾਜ ਆਪਣੇ ਨਾਂ ਕਰਨ ਵਿੱਚ ਕਾਮਯਾਬ ਹੋਵੇਗੀ।

  • ਹੋਮ
  • Photos
  • ਖ਼ਬਰਾਂ
  • ਵਿਸ਼ਵ ਸੁੰਦਰੀ ਤੋਂ ਮਿਸ ਇੰਡੀਆ 'ਚ ਹਾਰੀ ਪ੍ਰਿਅੰਕਾ ਨੇ ਦੱਸੀੇ ਮਾਨੁਸ਼ੀ ਦੀ ਸੱਚਾਈ
About us | Advertisement| Privacy policy
© Copyright@2026.ABP Network Private Limited. All rights reserved.