ਕਾਲਾ ਜਾਦੂ ਕਰਨ ਵਾਲੇ ਚੌਥੀ ਪਾਸ ਆਸਾਰਾਮ ਨੇ ਕਿੰਝ ਖੜ੍ਹੀ ਕੀਤੀ 10,000 ਕਰੋੜ ਦੀ ਸਲਤਨਤ

ਇਹੋ ਉਹ ਗੁਰੂ ਸਨ ਜਿਨ੍ਹਾਂ ਨੇ 1964 ਵਿੱਚ ਉਸ ਨੂੰ ਆਸਾਰਾਮ ਦਾ ਨਾਂ ਦਿੱਤਾ। ਇਸ ਤੋਂ ਬਾਅਦ ਆਸਾਰਾਮ ਅਹਿਮਦਾਬਾਦ ਆਇਆ ਤੇ ਉਸ ਨੇ ਮੋਤੇਰਾ ਇਲਾਕੇ ਨੇੜੇ ਸਾਬਰਮਤੀ ਦੇ ਕਿਨਾਰੇ ਤਪੱਸਿਆ ਸ਼ੁਰੂ ਕਰ ਦਿੱਤੀ। ਅਧਿਆਤਮਕ ਗੁਰੂ ਦੇ ਰੂਪ ਵਿੱਚ ਉਸ ਦਾ ਸਫ਼ਰ 1972 ਵਿੱਚ ਸ਼ੁਰੂ ਹੋਇਆ ਤੇ ਉਸ ਨੇ ਨਦੀ ਦੇ ਕੰਢੇ ਮੋਕਸ਼ ਕੁਟੀਰ ਸਥਾਪਤ ਕੀਤੀ। ਸਾਲ-ਦਰ-ਸਾਲ ਸੰਤ ਆਸਾਰਾਮ ਬਾਪੂ ਦੀ ਪ੍ਰਸਿੱਧੀ ਹੁੰਦੀ ਗਈ ਤੇ ਉਸ ਦੀ ਛੋਟੀ ਜਿਹੀ ਝੌਂਪੜੀ ਆਸ਼ਰਮ ਵਿੱਚ ਤਬਦੀਲ ਹੋ ਗਈ। ਸਿਰਫ਼ ਚਾਰ ਦਹਾਕਿਆਂ ਵਿੱਚ ਉਸ ਨੇ ਦੇਸ਼ ਤੇ ਵਿਦੇਸ਼ ਵਿੱਚ ਤਕਰੀਬਨ 400 ਆਸ਼ਰਮ ਖੋਲ੍ਹ ਲਏ। ਉਸ 'ਤੇ ਸੂਰਤ ਤੇ ਅਹਿਮਦਾਬਾਦ ਵਿੱਚ ਆਪਣੇ ਆਸ਼ਰਮਾਂ ਲਈ ਜ਼ਮੀਨਾਂ ਹੜੱਪਣ ਦਾ ਵੀ ਇਲਜ਼ਾਮ ਹੈ।
1947 ਵਿੱਚ ਦੇਸ਼ ਦੀ ਵੰਡ ਤੋਂ ਬਾਅਦ ਆਸੁਮਲ ਆਪਣੇ ਮਾਂ-ਪਿਓ ਨਾਲ ਅਹਿਮਦਾਬਾਦ ਆ ਗਿਆ ਤੇ ਉਹ ਮਣੀਨਗਰ ਇਲਾਕੇ ਵਿੱਚ ਇੱਕ ਸਕੂਲ ਵਿੱਚ ਸਿਰਫ਼ ਚੌਥੀ ਜਮਾਤ ਤਕ ਪੜ੍ਹਿਆ। ਡੌਕਿਊਮੈਂਟਰੀ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜਵਾਨੀ ਵਿੱਚ ਕੁਝ ਕੁ ਨੌਕਰੀਆਂ ਤੋਂ ਬਾਅਦ ਆਸੁਮਲ ਅਧਿਆਤਮਕ ਖੋਜ ਲਈ ਹਿਮਾਲਿਆ ਵੱਲ ਨਿਕਲ ਪਿਆ ਤੇ ਉੱਥੇ ਆਪਣੇ ਗੁਰੂ ਲੀਲਾ ਸ਼ਾਹ ਬਾਪੂ ਨੂੰ ਮਿਲਿਆ।
ਸੂਬੇ ਦੀ ਸੀਆਈਡੀ ਨੇ ਇਸ ਮਾਮਲੇ ਵਿੱਚ ਸਾਲ 2009 ਵਿੱਚ ਆਸਾਰਾਮ ਦੇ ਸੱਤ ਸਮਰਥਕਾਂ ਵਿਰੁੱਧ ਮਾਮਲੇ ਦਰਜ ਕੀਤੇ। ਦੋਹਾਂ ਰਿਸ਼ਤੇਦਾਰਾਂ ਦੇ ਮਾਤਾ-ਪਿਤਾ ਨੇ ਦੋਸ਼ ਲਾਏ ਆਸਾਰਾਮ ਦੇ ਆਸ਼ਰਮ ਵਿੱਚ ਇਸ ਲਈ ਮਾਰਿਆ ਗਿਆ ਕਿਉਂਕਿ ਉਹ ਕਾਲਾ ਜਾਦੂ ਕਰਦੇ ਸੀ।
ਆਸਾਰਾਮ ਦੇ ਸਮਰਥਕਾਂ ਦੀ ਹੁਣ ਵੀ ਚੰਗੀ ਚੋਖੀ ਗਿਣਤੀ ਹੋ ਸਕਦੀ ਹੈ ਪਰ ਰੇਪ ਦੇ ਇਲਜ਼ਾਮਾਂ ਤੋਂ ਬਾਅਦ ਜ਼ਮੀਨ ਹੜੱਪਣ ਤੇ ਆਪਣੇ ਆਸ਼ਰਮਾਂ ਵਿੱਚ ਕਾਲ਼ਾ ਜਾਦੂ ਕਰਨ ਵਰਗੇ ਅਪਰਾਧਾਂ ਦੇ ਵੀ ਇਲਜ਼ਾਮ ਲੱਗੇ। ਉਸ ਦੀ ਅਧਿਕਾਰਤ ਵੈੱਬਸਾਈਟ 'ਤੇ ਮੌਜੂਦ ਦਸਤਾਵੇਜ਼ੀ ਫ਼ਿਲਮ ਮੁਤਾਬਕ ਆਸਾਰਾਮ ਦਾ ਜਨਮ 1941 ਵਿੱਚ ਪਾਕਿਸਤਾਨ ਦੇ ਸਿੰਧ ਸੂਬੇ ਦੇ ਬੇਰਾਨੀ ਪਿੰਡ ਵਿੱਚ ਹੋਇਆ ਸੀ ਤੇ ਉਸ ਦਾ ਅਸਲੀ ਨਾਂ ਅਸੁਮਲ ਸਿਰੁਮਲਾਨੀ ਸੀ।
ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ 1970 ਦੇ ਦਹਾਕੇ ਵਿੱਚ ਸਾਬਰਮਤੀ ਨਦੀ ਦੇ ਕਿਨਾਰੇ ਇੱਕ ਝੌਂਪੜੀ ਤੋਂ ਸ਼ੁਰੂਆਤ ਕਰਨ ਤੋਂ ਲੈ ਕੇ ਦੇਸ਼ ਤੇ ਦੁਨੀਆ ਭਰ ਵਿੱਚ 400 ਤੋਂ ਜ਼ਿਆਦਾ ਆਸ਼ਰਮ ਬਣਾਉਣ ਵਾਲੇ ਆਸਾਰਾਮ ਨੇ ਚਾਰ ਦਹਾਕਿਆਂ ਵਿੱਚ 10,000 ਕਰੋੜ ਰੁਪਏ ਤੋਂ ਜ਼ਿਆਦਾ ਦੀ ਕੀਮਤ ਦਾ ਸਾਮਰਾਜ ਖੜ੍ਹਾ ਕਰ ਲਿਆ। ਸਾਲ 2013 ਵਿੱਚ ਬਲਾਤਕਾਰ ਮਾਮਲੇ ਵਿੱਚ ਆਸਾਰਾਮ ਦੀ ਗ੍ਰਿਫਤਾਰੀ ਤੋਂ ਬਾਅਦ ਮੋਤੇਰਾ ਇਲਾਕੇ ਵਿੱਚ ਉਸ ਦੇ ਆਸ਼ਰਮ ਤੋਂ ਪੁਲਿਸ ਵੱਲੋਂ ਜ਼ਬਤ ਕੀਤੇ ਦਸਤਾਵੇਜ਼ਾਂ ਵਿੱਚ ਖੁਲਾਸਾ ਹੋਇਆ ਸੀ ਕਿ ਆਸਾਰਾਮ ਨੇ ਕਰੀਬ 10,000 ਕਰੋੜ ਰੁਪਏ ਦੀ ਜਾਇਦਾਦ ਬਣਾ ਲਈ ਸੀ। ਇਸ ਵਿੱਚ ਉਸ ਜ਼ਮੀਨ ਦੀ ਕੀਮਤ ਸ਼ਾਮਲ ਨਹੀਂ ਹੈ, ਜੋ ਉਸ ਕੋਲ ਸੀ।
ਅਹਿਮਦਾਬਾਦ: ਇੱਕ ਸਮੇਂ ਸਵੈ ਘੋਸ਼ਿਤ ਭਗਵਾਨ ਧਰਮ ਗੁਰੂ ਆਸਾਰਾਮ ਨੂੰ ਲੱਖਾਂ ਲੋਕ ਪੂਜਦੇ ਸੀ ਤੇ ਉਸ ਨੇ ਲੋਕਾਂ ਦੀਆਂ ਇਨ੍ਹਾਂ ਭਾਵਨਾਵਾਂ ਦਾ ਦਮਨ ਕਰ ਆਪਣਾ ਅਰਬਾਂ ਰੁਪਏ ਦਾ ਸਾਮਰਾਜ ਖੜ੍ਹਾ ਕੀਤਾ ਸੀ ਪਰ ਇੱਕ ਨਾਬਾਲਗ਼ ਕੁੜੀ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਸਜ਼ਾ ਹੋਣ ਤੋਂ ਬਾਅਦ ਉਸ ਪ੍ਰਤੀ ਲੋਕਾਂ ਦੀ ਆਸਥਾ ਮਿੱਟੀ ਵਿੱਚ ਮਿਲ ਗਈ ਤੇ ਉਸ ਦੇ ਸਾਮਰਾਜ ਦਾ ਕਿਲ੍ਹਾ ਢਹਿਣਾ ਸ਼ੁਰੂ ਹੋ ਗਿਆ। ਜੋਧਪੁਰ ਅਦਾਲਤ ਨੇ ਆਸਾਰਾਮ ਨੂੰ ਮੌਤ ਤਕ ਜੇਲ੍ਹ ਵਿੱਚ ਰੱਖਣ ਦੇ ਹੁਕਮ ਦਿੱਤੇ ਹਨ।
ਇੱਥੋਂ ਤਕ ਕਿ ਅੱਜ ਵੀ ਆਸਾਰਾਮ ਨੂੰ ਸਜ਼ਾ ਦੇ ਐਲਾਨ ਹੋਣ ਵਾਲੇ ਦਿਨ ਮੋਤੇਰਾ ਆਸ਼ਰਮ ਉਸ ਦੇ ਸਮਰਥਕਾਂ ਨਾਲ ਭਰਿਆ ਪਿਆ ਹੈ। ਸਮਰਥਕ ਇਹੋ ਰੱਟਾ ਲਾ ਰਹੇ ਹਨ ਕਿ ਉਨ੍ਹਾਂ ਦੇ ਗੁਰੂ ਨੂੰ ਝੂਠੇ ਇਲਜ਼ਾਮਾਂ ਤਹਿਤ ਜੇਲ੍ਹ ਭੇਜਿਆ ਗਿਆ ਹੈ। ਆਸਾਰਾਮ ਨੇ ਲਕਸ਼ਮੀ ਦੇਵੀ ਨਾਲ ਵਿਆਹ ਕਰ ਲਿਆ ਤੇ ਉਸ ਦੇ ਦੋ ਬੱਚੇ ਨਾਰਾਇਣ ਸਾਈਂ ਤੇ ਧੀ ਭਾਰਤੀ ਦੇਵੀ ਹੈ। ਨਾਰਾਇਣ ਸਾਈਂ ਵੀ ਜੇਲ੍ਹ ਵਿੱਚ ਬੰਦ ਹੈ। ਆਸਾਰਾਮ ਪਹਿਲੀ ਵਾਰ ਮੁਸੀਬਤ ਵਿੱਚ ਉਦੋਂ ਫਸਿਆ ਜੋਂ ਉਸ ਦੇ ਦੋ ਰਿਸ਼ਤੇਦਾਰ ਦਿਪੇਸ਼ ਤੇ ਅਭਿਸ਼ੇਕ ਵਾਘੇਲਾ ਸਾਲ 2008 ਵਿੱਚ ਰਹੱਸਮਈ ਹਾਲਾਤ ਵਿੱਚ ਮੋਤੇਰਾ ਆਸ਼ਰਮ ਨੇੜੇ ਮ੍ਰਿਤ ਪਾਏ ਗਏ।
ਹਾਲਾਂਕਿ, ਆਸਾਰਾਮ ਦੀ ਪ੍ਰਸਿੱਧੀ 2013 ਤੋਂ ਡਿੱਗਣੀ ਸ਼ੁਰੂ ਹੋ ਗਈ ਜਦੋਂ ਉਸ ਨੂੰ ਰਾਜਸਥਾਨ ਵਿੱਚ ਨਾਬਾਲਗ ਲੜਕੀ ਨਾਲ ਬਲਾਤਕਾਰ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਬਾਅਦ ਉਸ ਦੇ ਪੁੱਤਰ ਨਾਰਾਇਣ ਸਾਈਂ 'ਤੇ ਜਿਣਸੀ ਸੋਸ਼ਣ ਦਾ ਇਲਜ਼ਾਮ ਲਾਇਆ। ਸੂਰਤ ਪੁਲਿਸ ਨੇ ਛੇ ਅਕਤੂਬਰ 2013 ਨੂੰ ਦੋ ਭੈਣਾਂ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ। ਗਾਂਧੀਨਗਰ ਦੀ ਅਦਾਲਤ ਵਿੱਚ ਆਸਾਰਾਮ ਖਿਲਾਫ਼ ਇਹ ਮਾਮਲਾ ਚੱਲ ਰਿਹਾ ਹੈ। ਉਸ ਦੇ ਸਮਰਥਕਾਂ ਨੂੰ ਰੇਪ ਦੇ ਮਾਮਲਿਆਂ ਵਿੱਚ ਗਵਾਹਾਂ ਨੂੰ ਧਮਕਾਉਣ ਲਈ ਵੀ ਫੜਿਆ ਗਿਆ ਸੀ।