ਪੈਰਾ ਖਿਡਾਰੀਆਂ ਨੇ ਪਾਇਆ ਕੈਪਟਨ ਦੀ ਕੋਠੀ ਨੂੰ ਘੇਰਾ
ਏਬੀਪੀ ਸਾਂਝਾ | 03 Dec 2019 01:40 PM (IST)
1
ਧਰਨੇ ਵਿੱਚ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਖਿਡਾਰੀ ਪਹੁੰਚੇ ਹਨ।
2
ਮੁੱਖ ਮੰਤਰੀ ਦੀ ਕੋਠੀ ਅੰਦਰ ਸਰਕਾਰੀ ਅਧਿਕਾਰੀਆਂ ਨਾਲ ਮੀਟਿੰਗ ਵੀ ਹੋਈ।
3
ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਸਰਕਾਰ ਮੰਗਾਂ ਪੂਰੀਆਂ ਨਹੀਂ ਕਰਦੀ, ਉਦੋਂ ਤਕ ਧਰਨਾ ਜਾਰੀ ਰੱਖਣਗੇ।
4
ਇਹ ਖਿਡਾਰੀ ਸਰਕਾਰੀ ਨੌਕਰੀ ਦੀ ਮੰਗ ਕਰ ਰਹੇ ਹਨ। ਸੂਤਰਾਂ ਮੁਤਾਬਕ ਧਰਨੇ ਵਿੱਚ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਪਿੰਡ ਦਾ ਖਿਡਾਰੀ ਵੀ ਸ਼ਾਮਲ ਹੈ।
5
ਵਿਸ਼ਵ ਅਪਾਹਜ ਦਿਹਾੜੇ ਮੌਕੇ ਪੈਰਾ ਖਿਡਾਰੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਕੋਠੀ ਨੂੰ ਘੇਰਾ ਪਾਇਆ। ਇਨ੍ਹਾਂ ਖਿਡਾਰੀਆਂ ਨੇ ਕੈਪਟਨ ਦੀ ਕੋਠੀ ਬਾਹਰ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ।