✕
  • ਹੋਮ

ਸਿਕੰਦਰ ਮਲੂਕਾ ਦਾ ਧਾਰਮਿਕ ਸਜ਼ਾ ਦਾ ਸੱਚ !

ਏਬੀਪੀ ਸਾਂਝਾ   |  11 Jan 2017 01:58 PM (IST)
ਸਿਕੰਦਰ ਮਲੂਕਾ ਦਾ ਧਾਰਮਿਕ ਸਜ਼ਾ ਦਾ ਸੱਚ !
1

ਸਰਬੱਤ ਖਾਲਸਾ ਜਥੇਦਾਰਾਂ ਵੱਲੋਂ ਸਜ਼ਾ ਰੱਦ ਕਰਨ ਦੇ ਸਵਾਲ ‘ਤੇ ਮਲੂਕਾ ਨੇ ਕਿਹਾ ਕਿ ਇਹ ਸੇਵਾ ਸਮਾਪਤ ਹੋਣ ਤੋਂ ਬਾਅਦ ਉਨ੍ਹਾਂ ਦਾ ਜਵਾਬ ਵੀ ਦਿੱਤਾ ਜਾਵੇਗਾ ਤੇ ਹੁਣ ਉਹ ਸਭ ਦਾ ਸਤਿਕਾਰ ਕਰਦੇ ਹਨ।

2

ਪ੍ਰਦਰਸ਼ਨਕਾਰੀਆਂ ਦਾ ਰੋਸ ਸੀ ਕਿ ਉਨ੍ਹਾਂ ਨੂੰ ਸਰਕਾਰੀ ਸਿੰਘ ਸਾਹਿਬਾਨਾਂ ਵੱਲੋਂ ਮਲੂਕਾ ਨੂੰ ਲਾਈ ਸਜ਼ਾ ਮਨਜ਼ੂਰ ਨਹੀਂ ਹੈ।

3

ਹਾਲਾਂਕਿ ਪੁਲਿਸ ਦੀ ਮੁਸਤੈਦੀ ਕਾਰਨ ਕੋਈ ਵੱਡਾ ਟਕਰਾਅ ਹੋਣ ਤੋਂ ਬਚਾਅ ਹੋ ਗਿਆ ਸੀ।

4

ਇਸ ਦੌਰਾਨ ਤਖਤ ਸਾਹਿਬ ਤੋਂ ਬਾਹਰ ਆਉਂਦੇ ਸਮੇਂ ਪ੍ਰਦਰਸ਼ਨਕਾਰੀਆਂ ਤੇ ਮਲੂਕਾ ਸਮਰਥਕਾਂ ਵਿੱਚ ਤੂੰ-ਤੂੰ, ਮੈਂ-ਮੈਂ ਵੀ ਹੋਈ।

5

ਇਸ ਦੌਰਾਨ ਤਲਵੰਡੀ ਸਾਬੋ ਵਿਖੇ ਪਹੁੰਚੇ ਸਿਕੰਦਰ ਸਿੰਘ ਮਲੂਕਾ ਦਾ ਸੰਗਤ ਨੇ ਕਾਲੀਆਂ ਝੰਡੀਆਂ ਨਾਲ ਵਿਰੋਧ ਵੀ ਕੀਤਾ।

6

ਮਲੂਕਾ ਨੇ ਇਹ ਸੇਵਾ ਕਰੀਬ ਇੱਕ ਘੰਟੇ ਵਿੱਚ ਹੀ ਨਿਬੇੜ ਦਿੱਤੀ ਜਦਕਿ ਸਜ਼ਾ ਮੁਤਾਬਕ ਸਿਕੰਦਰ ਮਲੂਕਾ ਨੇ ਪੂਰਾ ਇੱਕ ਦਿਨ ਦਮਦਮਾ ਸਾਹਿਬ ਵਿਖੇ ਸੰਗਤ ਦੇ ਜੂਠੇ ਭਾਂਡੇ ਮਾਂਜਣ ਤੇ ਲੰਗਰ ਦੀ ਸੇਵਾ ਕਰਨੀ ਸੀ।

7

ਇਸ ਦੌਰਾਨ ਮਲੂਕਾ ਆਪਣੇ ਹਮਾਇਤੀਆਂ ਨਾਲ ਘਿਰੇ ਹੋਏ ਸਨ। ਭਾਂਡੇ ਮਾਂਜਣ ਦੀ ਸੇਵਾ ਦੌਰਾਨ ਵੀ ਮਲੂਕਾ ਦੇ ਹਮਾਇਤੀ ਸਾਥੀ ਭਾਂਡੇ ਮਾਂਜ ਕੇ ਮਲੂਕਾ ਅੱਗੇ ਕਰਦੇ ਰਹੇ ਤੇ ਮਲੂਕਾ ਭਾਂਡੇ ਪਾਂਣੀ ਨਾਲ ਧੋ ਕੇ ਅੱਗੇ ਰੱਖਦਾ ਰਿਹਾ।

8

ਇਸ ਮੌਕੇ ਮਲੂਕਾ ਨਾਲ ਉਸ ਦਾ ਪੁੱਤਰ ਤੇ ਹੋਰ ਲੋਕ ਵੀ ਮੌਜੂਦ ਸਨ। ਉਨ੍ਹਾਂ ਧਾਰਮਿਕ ਸਜ਼ਾ ਮੁਤਾਬਕ ਮਾਤਾ ਸੁੰਦਰ ਕੌਰ ਲੰਗਰ ਹਾਲ ਵਿਖੇ ਲੰਗਰ ਵਰਤਾਉਣ ਤੇ ਜੂਠੇ ਭਾਂਡੇ ਮਾਂਜਣ ਦੀ ਸੇਵਾ ਵੀ ਕੀਤੀ।

9

ਅਖੌਤੀ ਅਰਦਾਸ ਮਾਮਲੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤਨਖਾਹੀਆ ਕਰਾਰ ਦਿੱਤੇ ਜਾਣ ਤੋਂ ਬਾਅਦ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਆਪਣੀ ਚਾਰ ਦਿਨਾਂ ਧਾਰਮਿਕ ਸਜ਼ਾ ਪੂਰੀ ਕਰਨ ਲਈ ਮੰਗਲਵਾਰ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸਜ਼ਾ ਪੂਰੀ ਕਰਨ ਲਈ ਪਹੁੰਚਿਆ।

  • ਹੋਮ
  • Photos
  • ਖ਼ਬਰਾਂ
  • ਸਿਕੰਦਰ ਮਲੂਕਾ ਦਾ ਧਾਰਮਿਕ ਸਜ਼ਾ ਦਾ ਸੱਚ !
About us | Advertisement| Privacy policy
© Copyright@2026.ABP Network Private Limited. All rights reserved.