✕
  • ਹੋਮ

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਖਿਲਾਫ ਡਟੇ ਕਾਂਗਰਸੀ

ਏਬੀਪੀ ਸਾਂਝਾ   |  07 Jun 2018 12:09 PM (IST)
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਖਿਲਾਫ ਡਟੇ ਕਾਂਗਰਸੀ
1

ਕੇਂਦਰ ਸਰਕਾਰ 19.48 ਰੁਪਏ ਇਸ ’ਤੇ ਐਕਸਾਈਜ਼ ਡਿਊਟੀ ਲਾ ਰਹੀ ਹੈ ਤੇ 16 ਰੁਪਏ 67 ਪੈਸੇ VAT ਵਸੂਲਿਆ ਜਾ ਰਿਹਾ ਹੈ। ਇਸ ਮੁਤਾਬਕ ਦਿੱਲੀ ਵਿੱਚ ਇੱਕ ਲੀਟਰ ਪੈਟਰੋਲ ’ਤੇ 39.79 ਰੁਪਏ ਟੈਕਸ ਵਸੂਲਿਆ ਜਾ ਰਿਹਾ ਹੈ।

2

ਦਿੱਲੀ ਵਿੱਚ ਪੈਟਰੋਲ ਦਾ ਭਾਅ 78.42 ਰੁਪਏ ਪ੍ਰਤੀ ਲੀਟਰ ਹੈ। ਡੀਲਰ ਇੱਕ ਲੀਟਰ ਪੈਟਰੋਲ 38.63 ਰੁਪਏ ਵਿੱਚ ਖਰੀਦ ਰਿਹਾ ਹੈ। ਇਸ ’ਤੇ ਉਹ 3 ਰੁਪਏ 64 ਪੈਸੇ ਕਮਿਸ਼ਨ ਵਸੂਲ ਰਿਹਾ ਹੈ।

3

ਪੈਟਰੋਲੀਅਮ ਕੰਪਨੀਆਂ ਨੂੰ ਵੀ ਇੱਕ ਦਿਨ ਵਿੱਚ ਪੈਟਰੋਲ-ਡੀਜ਼ਲ ਵੇਚਣ ਨਾਲ 120 ਕਰੋੜ ਰੁਪਏ ਦੀ ਸ਼ੁੱਧ ਮੁਨਾਫਾ ਹੁੰਦਾ ਹੈ।

4

ਇੱਕ ਦਿਨ ਵਿੱਚ ਪੈਟਰੋਲੀਅਮ ਪਦਾਰਥਾਂ ’ਤੇ ਲਾਏ ਟੈਕਸ ਤੇ ਕੇਂਦਰ ਸਰਕਾਰ ਦੇ ਖਾਤੇ 665 ਕਰੋੜ ਤੇ ਸੂਬਾ ਸਰਕਾਰਾਂ ਨੂੰ ਵੈਟ ਤੋਂ ਪ੍ਰਤੀ ਦਿਨ 456 ਕਰੇੜ ਰੁਪਏ ਦੀ ਕਮਾਈ ਹੁੰਦੀ ਹੈ।

5

ਪੈਟਰੋਲ-ਡੀਜ਼ਲ ਮਹਿੰਗਾ ਹੋਣ ਦਾ ਕਾਰਨ ਮੋਟੇ ਟੈਕਸ ਹਨ। ਕੇਂਦਰ ਸਰਕਾਰ ਜਿੱਥੇ ਪੈਟਰੋਲ-ਡੀਜ਼ਲ ’ਤੇ ਐਕਸਾਈਜ਼ ਡਿਊਟੀ ਲਾਉਂਦੀ ਹੈ, ਉੱਥੇ ਸੂਬਾ ਸਰਕਾਰਾਂ ਇਸ ‘ਤੇ ਵੈਟ ਲਾਉਂਦੀਆਂ ਹਨ।

6

ਪੈਟਰੋਲ ਤੇ ਡੀਜ਼ਲ ਦੇ ਭਾਅ ਵਧਣ ਖਿਲਾਫ ਕਾਂਗਰਸ ਨੇ ਮੋਰਚਾ ਖੋਲ੍ਹਿਆ ਹੈ। ਇਸ ਤਹਿਤ ਅੱਜ ਜਲੰਧਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ।

7

ਯਾਦ ਰਹੇ ਪਿਛਲੇ ਸਮੇਂ ਵਿੱਚ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਧਣ ਦੇ ਬਾਵਜੂਦ ਪੈਟਰੋਲ ਤੇ ਡੀਜ਼ਲ ਦੇ ਭਾਅ ਆਸਮਾਨੀ ਝੂਹ ਰਹੇ ਹਨ।

  • ਹੋਮ
  • Photos
  • ਖ਼ਬਰਾਂ
  • ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਖਿਲਾਫ ਡਟੇ ਕਾਂਗਰਸੀ
About us | Advertisement| Privacy policy
© Copyright@2026.ABP Network Private Limited. All rights reserved.