ਕਿਸਾਨਾਂ ਨੇ ਕੈਪਟਨ ਖਿਲਾਫ ਕੱਢੀ ਭੜਾਸ, ਛੱਤਾਂ ਤੇ ਚੜ੍ਹ ਕੀਤਾ ਵਿਰੋਧ
ਉਨ੍ਹਾਂ ਦੀਆਂ ਮੁੱਖ ਮੰਗਾਂ ਹਨ ਕਿ ਤੁਰੰਤ ਸਾਰੀ ਕਣਕ ਦੀ ਖਰੀਦ ਅਤੇ ਲਿਫਟਿੰਗ ਕੀਤੀ ਜਾਵੇ, ਮਜ਼ਦੂਰਾਂ ਨੂੰ ਰਾਸ਼ਨ ਦੀ ਸਪਲਾਈ, ਮਨਰੇਗਾ ਮਜ਼ਦੂਰਾਂ ਨੂੰ ਬਕਾਏ ਜਾਰੀ ਕੀਤੇ ਜਾਣ, ਪੰਜਾਬ ਦੇ ਅਮੀਰ ਵਸਨੀਕਾਂ ਦੀ ਪੈਨਸ਼ਨ ਵਿੱਚ ਕਟੌਤੀ ਕੀਤੀ ਜਾਵੇ ਅਤੇ ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸਰਕਾਰ ਸਾਰੇ ਨਿੱਜੀ ਹਸਪਤਾਲ ਆਪਣੇ ਅਧੀਨ ਲਵੇ ਅਤੇ ਵਸਨੀਕਾਂ ਦੀ ਸਿਹਤ ਸਹੂਲਤਾਂ ਵਿੱਚ ਸੁਧਾਰ ਕਰੇ।
Download ABP Live App and Watch All Latest Videos
View In Appਜੋਗਿੰਦਰ ਉਗਰਾਹਾਂ ਨੇ ਕਿਹਾ ਨਾ ਤਾਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਕਣਕ ਦੀ ਢੁਕਵੀਂ ਲਿਫਟਿੰਗ ਹੋ ਰਹੀ ਹੈ ਅਤੇ ਨਾ ਹੀ ਸਰਕਾਰ ਨੇ ਅਨਾਜ ਮੰਡੀਆਂ ਵਿੱਚ ਕਣਕ ਨੂੰ ਢੱਕਣ ਲਈ ਢੁਕਵੇਂ ਪ੍ਰਬੰਧ ਕੀਤੇ ਹਨ। ਹੋਰਨਾਂ ਨੇ ਲਾਜ਼ਮੀ ਦੂਰੀ 'ਤੇ ਖੜੇ ਹੋ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।
ਉਨ੍ਹਾਂ ਕਿਹਾ ਕਿ ਸਰਕਾਰ ਦੀ ਕਣਕ ਨੂੰ ਖਰੀਦਣ ਲਈ ਬਣਾਈ ਗਈ ਨੀਤੀ ਕਾਰਗਰ ਨਹੀਂ ਹੈ।ਇਸ ਲਈ ਫਸਲ ਦੇ ਮੰਡੀਕਰਨ ਦੀ ਰਫਤਾਰ ਨੂੰ ਤੇਜ਼ ਕੀਤਾ ਜਾਵੇ ਅਤੇ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਜਾਣ।
ਕੋਵਿਡ -19 ਦੇ ਕਾਰਨ ਸਮਾਜਿਕ ਦੂਰੀ ਨੂੰ ਯਕੀਨੀ ਬਣਾਉਣ ਲਈ ਕਿਸਾਨ ਜੱਥੇਬੰਦੀ ਦੇ ਮੁਖੀ ਜੋਗਿੰਦਰ ਉਗਰਾਹਾਂ ਨੇ ਫੇਸਬੁੱਕ ਰਾਹੀਂ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਿਤ ਕਰਦਿਆਂ ਦੋਸ਼ ਲਾਇਆ ਕਿ ਸਰਕਾਰ ਦੇ ਸਾਰੇ ਦਾਅਵੇ ਸਿਰਫ ਕਾਗਜ਼ਾਂ ‘ਤੇ ਹਨ।
ਵੱਖ-ਵੱਖ ਸੰਗਠਨਾਂ ਦੇ ਸੱਦੇ 'ਤੇ ਸ਼ਨੀਵਾਰ ਨੂੰ ਪੰਜਾਬ ਭਰ 'ਚ ਕਿਸਾਨਾਂ ਅਤੇ ਮਜ਼ਦੂਰਾਂ ਨੇ ਘਰ ਦੀਆਂ ਛੱਤ ਤੇ ਖੜ੍ਹੇ ਹੋ ਕਿ ਵਿਰੋਧ ਪ੍ਰਦਰਸ਼ਨ ਕੀਤਾ। ਕਿਸਾਨ ਛੱਤਾਂ ਤੇ ਚੜ੍ਹ ਗਏ ਅਤੇ ਜੰਮ ਕਿ ਸਰਕਾਰ ਖਿਲਾਫ ਨਆਰੇਬਾਜ਼ੀ ਕੀਤੀ।
- - - - - - - - - Advertisement - - - - - - - - -