ਤਰਸੇਮ ਜੱਸੜ ਤੇ ਨੀਰੂ ਬਾਜਵਾ ਸਿਖਾਉਣਗੇ ‘ਓ ਅ...’, ਵੇਖੋ ਤਸਵੀਰਾਂ
ਬਹੁਤ ਲੰਬੇ ਸਮੇਂ ਬਾਅਦ ਇਸ ਤਰਾਂ ਦੀ ਫਿਲਮ ਦੇਖਣ ਨੂੰ ਮਿਲੇਗੀ ਜੋ ਸਮਾਜ ਲਈ ਇੱਕ ਸ਼ੀਸ਼ੇ ਦੇ ਨਾਲ-ਨਾਲ ਮਨੋਰੰਜਨ ਵੀ ਕਰੇਗੀ।
ਨੀਰੂ ਬਾਜਵਾ ਤੇ ਤਰਸੇਮ ਜੱਸੜ ਦੀ ਕੈਮਿਸਟ੍ਰੀ ਟ੍ਰੇਲਰ ਵਿੱਚ ਵੀ ਸਾਫ ਝਲਕਦੀ ਹੈ।
'ਉੜਾ ਐੜਾ' ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ ਅਤੇ ਇਹ ਬਹੁਤ ਹੀ ਵਧੀਆ ਹੈ।
ਇਹ ਫਿਲਮ ਪਹਿਲੀ ਫਰਵਰੀ 2019 ਨੂੰ ਰਿਲੀਜ਼ ਹੋਵੇਗੀ।
ਇਸ ਫਿਲਮ ਦਾ ਸੰਗੀਤ ਵੇਹਲੀ ਜਨਤਾ ਰਿਕਾਰਡਸ ਦੇ ਲੇਬਲ ਤੋਂ ਰਿਲੀਜ਼ ਹੋਵੇਗਾ।
ਨਰੇਸ਼ ਕਥੂਰੀਆ ਤੇ ਸੁਰਮੀਤ ਮਾਵੀ ਨੇ ਇਸ ਦਾ ਸਕ੍ਰੀਨਪਲੇਅ ਲਿਖਿਆ ਹੈ।
ਹਾਲ ਹੀ ‘ਚ ਪੰਜਾਬੀ ਸਿਨੇਮਾ ਨੇ ਵੱਖਰਾ ਮੁਕਾਮ ਹਾਸਲ ਕਰ ਲਿਆ ਹੈ। ਪੰਜਾਬੀ ਸਿਨੇਮਾ ਵੀ ਅੱਜਕਲ੍ਹ ਵੱਖਰੇ ਜੌਨਰ ਦੀਆਂ ਫ਼ਿਲਮਾਂ ਲੈ ਕੇ ਆ ਰਿਹਾ ਹੈ।
ਇਹ ਫਿਲਮ ਸ਼ਿਤਿਜ ਚੌਧਰੀ ਨੇ ਡਾਇਰੈਕਟ ਕੀਤੀ ਹੈ ਤੇ ਨਰੇਸ਼ ਕਥੂਰੀਆ ਨੇ ਇਸ ਦੀ ਕਹਾਣੀ ਲਿਖੀ ਹੈ।
ਹੁਣ ਤਰਸੇਮ ਜੱਸੜ ਤੇ ਨੀਰੂ ਬਾਜਵਾ ਦੀ ਜੋੜੀ ਵੀ ਜਲਦੀ ਹੀ ਸਕਰੀਨ ’ਤੇ ਰੋਮਾਂਸ ਕਰਦੀ ਨਜ਼ਰ ਆਉਣ ਵਾਲੀ ਹੈ। ਫ਼ਿਲਮ ਦਾ ਨਾਂ ‘ਊੜਾ ਐੜਾ’ ਹੈ। ਦੋਨਾਂ ਦੀ ਜੋੜੀ ਪਹਿਲੀ ਵਾਰ ਸਕਰੀਨ ਸ਼ੇਅਰ ਕਰ ਰਹੀ ਹੈ।
'ਉੜਾ-ਐੜਾ' ਦੀ ਕਹਾਣੀ ਸਾਡੀ ਜ਼ਿੰਦਗੀ ਵਿੱਚ ਹਰ ਭਾਸ਼ਾ ਦੀ ਮਹੱਤਤਾ ਨੂੰ ਵੀ ਉਜਾਗਰ ਕਰਦੀ ਹੈ।
ਹਾਲ ਹੀ ‘ਚ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਫਿਲਮ ਦੀ ਕਹਾਣੀ ਇੱਕ ਜੋੜੇ ਦੇ ਦੁਆਲੇ ਘੁੰਮਦੀ ਹੈ ਜੋ ਆਪਣੇ ਬੱਚੇ ਨੂੰ ਇੱਕ ਮਹਿੰਗੇ ਸਕੂਲ ਵਿੱਚ ਪੜ੍ਹਨ ਭੇਜਦੇ ਹਨ ਪਰ ਜਿਵੇਂ-ਜਿਵੇਂ ਕਹਾਣੀ ਅੱਗੇ ਵਧਦੀ ਹੈ ਤੇ ਹਾਲਾਤ ਬਦਲਦੇ ਹਨ ਤਾਂ ਬੱਚਾ ਆਪਣੇ ਮਾਤਾ-ਪਿਤਾ ਨੂੰ ਬਾਕੀ ਬੱਚਿਆਂ ਦੇ ਮਾਤਾ-ਪਿਤਾ ਦੇ ਮੁਕਾਬਲੇ ਨੀਵਾਂ ਸਮਝਣਾ ਸ਼ੁਰੂ ਕਰ ਦਿੰਦਾ ਹੈ।