✕
  • ਹੋਮ

ਪੰਜਾਬ ਭਰ 'ਚ ਕਾਂਗਰਸ ਨੇ ਚਿੱਟੇ ਰਾਵਣ ਨੂੰ ਲਾਈ ਅੱਗ

ਏਬੀਪੀ ਸਾਂਝਾ   |  17 Oct 2016 03:55 PM (IST)
1

ਇੱਥੋਂ ਤੱਕ ਕੀ ਕੁੱਝ ਲੋਕਾਂ 'ਤੇ ਪਰਚੇ ਵੀ ਦਰਜ ਕੀਤੇ ਗਏ ਸਨ। ਇਸ ਲਈ ਕਾਂਗਰਸ ਨੇ ਫਿਰ ਤੋਂ ਦਸਹਿਰਾ ਮਨਾਉਣ ਦਾ ਐਲਾਨ ਕੀਤਾ ਤੇ ਪੰਜਾਬ ਵਿੱਚ 117 ਵਿਧਾਨਸਭਾ ਹਲਕਿਆਂ ਵਿੱਚ ਚਿੱਟਾ ਰਾਵਣ ਸਾੜਿਆ।

2

ਦੱਸਣਯੋਗ ਹੈ ਕਿ ਦਸਹਿਰੇ ਮੌਕੇ ਕਾਂਗਰਸ ਨੇ ਮੁੱਖ ਮੰਤਰੀ ਬਾਦਲ ਦੀ ਫ਼ੋਟੋ ਲਾ ਕੇ ਚਿੱਟਾ ਰਾਵਣ ਸਾੜਨਾ ਸੀ। ਜਿਸ ਨੂੰ ਲੈ ਕੇ ਕਾਂਗਰਸ ਤੇ ਅਕਾਲੀ ਲੀਡਰਾਂ ਵਿੱਚ ਝੜਪ ਹੋ ਗਈ। ਇਸ ਵਿੱਚ ਬਹੁਤ ਸਾਰੇ ਕਾਂਗਰਸੀ ਲੀਡਰ ਤੇ ਵਰਕਰ ਜ਼ਖਮੀ ਹੋ ਗਏ ਸਨ।

3

ਇਸ ਦੇ ਨਾਲ ਹੀ ਜਲੰਧਰ ਵਿੱਚ ਵੀ ਕਾਂਗਰਸੀਆਂ ਨੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਕੀਤੀ ਤੇ ਚਿੱਟਾ ਰਾਵਣ ਸਾੜਿਆ।

4

ਦਸਹਿਰੇ ਦੇ ਮੌਕੇ ਲੁਧਿਆਣਾ ਵਿੱਚ ਕਾਂਗਰਸ ਵੱਲੋਂ ਚਿੱਟਾ ਰਾਵਣ ਸਾੜੇ ਜਾਣ ਨੂੰ ਲੈ ਕੇ ਕਾਂਗਰਸ ਨਾਲ ਹੋਈ ਕਥਿਤ ਧੱਕੇਸ਼ਾਹੀ ਦੇ ਇਲਜ਼ਾਮਾਂ ਤੋਂ ਬਾਅਦ ਅੱਜ ਪੰਜਾਬ ਭਰ ਵਿੱਚ ਕਾਂਗਰਸ ਨੇ ਚਿੱਟੇ ਰਾਵਣ ਦੇ ਪੁਤਲੇ ਸਾੜੇ। ਇਨ੍ਹਾਂ ਪੁਤਲਿਆਂ 'ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਤਸਵੀਰ ਸੀ।

5

ਇਸ ਮੌਕੇ ਅੰਮ੍ਰਿਤਸਰ ਵਿੱਚ ਗੁਰਦੀਪ ਔਜਲਾ ਨੇ ਕਿਹਾ ਕਿ ਮੁੱਖ ਮੰਤਰੀ ਬਾਦਲ ਦੇ ਰਾਜ ਵਿੱਚ ਸਿਰਫ਼ ਨਸ਼ੇ ਦਾ ਹੀ ਰਾਜ ਹੈ। ਜਦੋਂ ਤੱਕ ਅਕਾਲੀ-ਭਾਜਪਾ ਸਰਕਾਰ ਸੱਤਾ 'ਤੇ ਕਾਬਜ਼ ਹੈ, ਉਦੋਂ ਤਕ ਨਸ਼ੇ ਦਾ ਪ੍ਰਕੋਪ ਜਾਰੀ ਰਹੇਗਾ। ਇਸ ਲਈ ਹੀ ਮੁੱਖ ਮੰਤਰੀ ਦੇ ਰੂਪ ਵਿੱਚ ਚਿੱਟਾ ਰਾਵਣ ਸਾੜਿਆ ਗਿਆ ਹੈ।

6

ਇਨ੍ਹਾਂ ਪੁਤਲਿਆਂ 'ਤੇ ਉਪ-ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਤੇ ਕੈਬਿਨੇਟ ਮੰਤਰੀ ਬਿਕਰਮ ਮਜੀਠੀਆ ਦੀਆਂ ਤਸਵੀਰਾਂ ਵੀ ਸਨ। ਇਸ ਦੌਰਾਨ ਪ੍ਰਦਰਸ਼ਨ ਕਰ ਰਹੇ ਕਾਂਗਰਸੀ ਲੀਡਰਾਂ ਨੇ ਇਲਜ਼ਾਮ ਲਾਇਆ ਕਿ ਪੰਜਾਬ ਵਿੱਚ ਬਾਦਲ ਪਰਿਵਾਰ ਸੂਬੇ ਦੇ ਨੌਜਵਾਨਾਂ ਨੂੰ ਨਸ਼ੇ ਵੱਲ ਧੱਕ ਰਿਹਾ ਹੈ।

  • ਹੋਮ
  • Photos
  • ਖ਼ਬਰਾਂ
  • ਪੰਜਾਬ ਭਰ 'ਚ ਕਾਂਗਰਸ ਨੇ ਚਿੱਟੇ ਰਾਵਣ ਨੂੰ ਲਾਈ ਅੱਗ
About us | Advertisement| Privacy policy
© Copyright@2026.ABP Network Private Limited. All rights reserved.