ਕੁੰਢੀਆਂ ਦੇ ਸਿੰਗ ਫਸੇ, ਜਲਦ ਨਿੱਤਰੂ ਵੜੇਵੇਂ ਖਾਣੀ!

ਇੰਡੀਅਨ ਨੈਸ਼ਨਲ ਸਟੂਡੈਂਟਸ ਆਰਗੇਨਾਈਜ਼ੇਸ਼ਨ ਵੱਲੋਂ ਸ਼ਿਵਾਲਿਨੀ ਸਿੰਘ ਸਕੱਤਰ ਦੇ ਅਹੁਦੇ ਲਈ ਉਮੀਦਵਾਰ ਹੈ।
ਐਸਐਫਐਸ ਹੀ ਸਿਰਫ਼ ਆਪਣੇ ਦਮ ’ਤੇ ਚੋਣ ਲੜ ਰਹੀ ਹੈ। ਇਸ ਤੋਂ ਬਿਨਾਂ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਨੇ ਪ੍ਰਧਾਨ ਦੇ ਅਹੁਦੇ ਲਈ ਅਵਿਨਾਸ਼ ਪਾਂਡੇ ਨੂੰ ਚੋਣ ਪਿੜ ਵਿੱਚ ਉਤਾਰਿਆ ਹੈ।
ਪੁਸੂ ਦਾ ਪਹਿਲਵਾਨ ਸਟੂਡੈਂਟਸ ਆਰਗੇਨਾਈਜ਼ੇਸ਼ਨ, ਨੈਸ਼ਨਲ ਸਟੂਡੈਂਟਸ ਆਰਗੇਨਾਈਜੇਸ਼ਨ, ਇੰਡੀਪੈਂਡਟਜ਼ ਸਟੂਡੈਂਟਸ ਆਰਗੇਨਾਈਜ਼ੇਸ਼ਨ ਨਾਲ ਗੱਠਜੋੜ ਹੈ।
ਐਨਐਸਯੂਆਈ ਨੇ ਜਿੱਥੇ ਹਿਮਾਚਲ ਪ੍ਰਦੇਸ਼ ਸਟੂਡੈਂਟਸ ਯੂਨੀਅਨ, ਹਰਿਆਣਾ ਸਟੂਡੈਂਟਸ ਯੂਨੀਅਨ ਤੇ ਗਾਂਧੀਅਨ ਗਰੁੱਪ ਸਟੂਡੈਂਟਸ ਯੂਨੀਅਨ ਨਾਲ ਹੱਥ ਮਿਲਾਇਆ ਹੈ, ਉਥੇ ਸੋਈ ਪੰਜਾਬ ਯੂਨੀਵਰਸਿਟੀ ਹੈਲਪਿੰਗ ਹੈਂਡ ਤੇ ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ਼ ਪੰਜਾਬ ਯੂਨੀਵਰਸਿਟੀ ਨਾਲ ਰਲ ਕੇ ਚੋਣ ਮੈਦਾਨ ਵਿੱਚ ਨਿੱਤਰੀ ਹੈ।
ਇਨ੍ਹਾਂ ਵਿਦਿਆਰਥੀ ਸੰਗਠਨਾਂ ਵਿੱਚ ਸਟੂਡੈਂਟਸ ਫ਼ਾਰ ਸੁਸਇਟੀ(ਐਸਐਫਐਸ), ਪੰਜਾਬ ਯੂਨੀਵਰਸਿਟੀ ਸਟੂਡੈਂਟਸ ਐਸੋਸੀਏਸ਼ਨ (ਪੁਸੂ), ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ (ਐਨਐਸਯੂਆਈ) ਤੇ ਸਟੂਡੈਂਟਸ ਆਰਗੇਨਾਈਜੇਸ਼ਨ ਆਫ਼ ਇੰਡੀਆ (ਸੋਈ) ਸ਼ਾਮਲ ਹੈ।
ਚਾਰ ਵਿਦਿਆਰਥੀ ਗੱਠਜੋੜ ਚਾਰੇ ਅਹੁਦਿਆਂ ’ਤੇ ਚੋਣ ਲੜ ਰਹੇ ਹਨ ਜਦੋਂ ਕਿ ਤਿੰਨ ਹੋਰਾਂ ਨੇ ਇੱਕ ਇੱਕ ਅਹੁਦੇ ’ਤੇ ਆਪਣਾ ਉਮੀਦਵਾਰ ਖੜ੍ਹਾਇਆ ਹੈ।
ਕੌਂਸਲ ਦੇ ਅਹੁਦੇਦਾਰਾਂ ਵਾਸਤੇ 21 ਵਿਦਿਆਰਥੀ ਸੰਗਠਨਾਂ ਦੇ 35 ਉਮੀਦਵਾਰ ਮੈਦਾਨ ਵਿੱਚ ਹਨ।ਐਤਕੀਂ ਚੋਣਾਂ ਦੌਰਾਨ ਵਿਦਿਆਰਥੀਆਂ ਨੂੰ ‘ਨੋਟਾ’ ਦੀ ਸਹੂਲਤ ਵੀ ਦਿੱਤੀ ਗਈ ਹੈ।
ਅੱਜ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ ਦੇ ਚਾਰ ਅਹੁਦੇਦਾਰਾਂ ਤੇ 98 ਵਿਭਾਗੀ ਪ੍ਰਤੀਨਿਧਾਂ ਦੀ ਚੋਣ ਲਈ ਵੋਟਾਂ ਪਈਆਂ। ਚੋਣ ਦੌਰਾਨ 15,690 ਵੋਟਰਾਂ ਨੇ ਆਪਣੇ ਹੱਕ ਦਾ ਇਸਤੇਮਾਲ ਕੀਤਾ।