ਗੁਰਦਾਸ ਮਾਨ ਤੇ ਹੋਰ ਸਪੂਤਾਂ ਵੱਲੋਂ ਮਾਂ ਬੋਲੀ ਨੂੰ ਸਲਾਮ!

ਬੱਚਿਆਂ ਨੇ ਹੱਥਾਂ ਵਿੱਚ ਤਖਤੀਆਂ ਫੜੀਆਂ ਸਨ ਜਿਸ 'ਤੇ ਪੰਜਾਬੀ ਬੋਲੀ ਬਚਾਉਣ ਦੇ ਨਾਅਰੇ ਲਿਖੇ ਹੋਏ ਹਨ।
ਰੌਸ਼ਨ ਪ੍ਰਿੰਸ ਨੇ ਕਿਹਾ ਕਿ ਅਸੀਂ ਆਪਣੀ ਗੱਲਬਾਤ ਦੀ ਸ਼ੁਰੂਆਤ ਹੀ ਪੰਜਾਬੀ ਮਾਂ ਬੋਲੀ ਤੋਂ ਕੀਤੀ ਹੈ। ਜਿਹੜੇ ਲੋਕ ਮਾਂ ਬੋਲੀ ਲਈ ਅਜਿਹੇ ਪ੍ਰੋਗਰਾਮ ਕਰ ਰਹੇ ਹਨ ਉਨ੍ਹਾਂ ਨੂੰ ਵੀ ਮੁਬਾਰਕਾਂ।
ਗਾਇਕ ਲਖਵਿੰਦਰ ਵਡਾਲੀ ਨੇ ਕਿਹਾ ਕਿ ਪੰਜਾਬੀਆਂ ਨੂੰ ਤੇ ਪੰਜਾਬੀਅਤ ਨੂੰ ਅੱਜ ਦੇ ਦਿਨ ਦੀਆਂ ਮੁਬਾਰਕਾਂ। ਮੇਰਾ ਸੰਦੇਸ਼ ਇਹੀ ਹੈ ਕਿ ਚੰਗਾ ਸੁਣੋ, ਚੰਗਾ ਲਿਖੋ।
ਇੱਥੇ ਮਾਂ ਬੋਲੀ ਨੂੰ ਪਿਆਰ ਕਰਨ ਵਾਲਿਆਂ ਦੀ ਹੌਸਲਾ ਅਫਜ਼ਾਈ ਕਰਨ ਪੁੱਜੇ ਗਾਇਕ ਗੁਰਦਾਸ ਮਾਨ ਨੇ ਖੂਬ ਰੰਗ ਬੰਨ੍ਹਿਆ। ਉਨ੍ਹਾਂ ਆਪਣੇ ਵੱਖ-ਵੱਖ ਗੀਤਾਂ ਨਾਲ ਲੋਕਾਂ ਨੂੰ ਖੂਬ ਮਨੋਰੰਜਨ ਕੀਤਾ।
ਸ਼ਹਿਰ ਦਾ ਇੱਕ ਚੱਕਰ ਲਾ ਕੇ ਪੰਜਾਬੀ ਜਾਗ੍ਰਿਤੀ ਮਾਰਚ ਦੇਸ਼ ਭਗਤ ਯਾਦਗਾਰ ਹਾਲ ਪੁੱਜਿਆ।
ਜਲੰਧਰ ਦੇ ਖਾਲਸਾ ਸਕੂਲ ਤੋਂ ਸ਼ੁਰੂ ਹੋਏ ਇਸ ਮਾਰਚ ਵਿੱਚ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਵੱਖ-ਵੱਖ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਨਾਲ ਜੁੜੇ ਲੋਕ ਸ਼ਾਮਲ ਸਨ।
ਕੌਮਾਂਤਰੀ ਮਾਂ ਬੋਲੀ ਦਿਹਾੜੇ 'ਤੇ ਜਲੰਧਰ ਵਿੱਚ ਪੰਜਾਬੀ ਜਾਗ੍ਰਿਤੀ ਮਾਰਚ ਕੱਢਿਆ ਗਿਆ।