ਮਾਡਲ ਕੰਦੀਲ ਦੇ ਭਰਾ ਨੇ ਹੀ ਕੀਤੀ ਹੱਤਿਆ
ਬਲੋਚ ਕ੍ਰਿਕਟ ਨਾਲ ਜੁੜੇ ਵਿਵਾਦਤ ਬਿਆਨਾਂ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਸੀ। ਸੋਸ਼ਲ ਮੀਡੀਆ ‘ਤੇ ਖੁਲ੍ਹੇ ਆਮ ਬਲੋਚ ਨੇ ਵਿਰਾਟ ਕੋਹਲੀ ਤੇ ਇਮਰਾਨ ਖਾਨ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ।
ਜ਼ਿਕਰਯੋਗ ਹੈ ਕਿ ਪਾਕਿਸਤਾਨੀ ਸੈਲੇਬ੍ਰਿਟੀ ਕੰਦੀਲ ਬਲੋਚ ਦੀ ਮੁਲਤਾਨ ਵਿੱਚ ਹੱਤਿਆ ਕਰ ਦਿੱਤੀ ਗਈ ਹੈ।
ਕੰਦੀਲ ਨੂੰ ਕਾਫੀ ਸਮੇਂ ਤੋਂ ਜਾਨ ਦਾ ਖਤਰਾ ਸੀ ਜਿਸ ਲਈ ਉਸ ਨੇ ਸੁਰੱਖਿਆ ਦੀ ਵੀ ਮੰਗ ਕੀਤੀ ਸੀ।
ਇਸ ਤੋਂ ਬਾਅਦ ਉਸ ਨੇ ਕੈਮਰਾ ‘ਤੇ ਕਾਫੀ ਡਰਾਮਾ ਕੀਤਾ ਸੀ। ਕੰਦੀਲ ਐਪ ਡਬਸਮੈਸ਼ ‘ਤੇ ਵੀ ਕਾਫੀ ਮਸ਼ਹੂਰ ਸੀ।
ਕੰਦੀਨ ਮਾਡਲਿੰਗ ਦੇ ਨਾਲ-ਨਾਲ ਅਦਾਕਾਰੀ ਵੀ ਕਰਦੀ ਸੀ। ਸੋਸ਼ਲ ਮੀਡੀਆ ਦੀ ਡਰਾਮਾ ਕੁਈਨ ਦੇ ਨਾਮ ਤੋਂ ਮਸ਼ਹੂਰ ਸੀ ਬਲੋਚ।
ਪਾਕਿਸਤਾਨ ਦੀ ਚਰਚਿਤ ਮਾਡਲ ਕੰਡੀਲ ਬਲੋਚ ਦੀ ਹੱਤਿਆ ਉਸ ਦੇ ਭਰਾ ਨੇ ਕੀਤੀ ਹੈ। ਕੰਦੀਲ ਦੇ ਭਰਾ ਵਸੀਮ (30) ਨੇ ਗਲਾ ਘੁੱਟ ਕੇ ਕੰਦੀਲ ਦੀ ਹੱਤਿਆ ਕਰ ਦਿੱਤੀ। ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਪਹਿਲਾਂ ਰਿਪੋਰਟਾਂ ਆਈਆਂ ਸਨ ਕਿ ਉਸ ਨੂੰ ਗੋਲੀ ਮਾਰ ਦਿੱਤੀ ਗਈ ਹੈ।
ਇਸੇ ਖਤਰੇ ਕਰਕੇ ਉਹ ਜਲਦ ਅਮਰੀਕਾ ਵੀ ਸ਼ਿਫਟ ਹੋਣ ਵਾਲੀ ਸੀ ਪਰ ਅਫਸੋਸ ਉਸ ਤੋਂ ਪਹਿਲਾਂ ਹੀ ਉਸ ਦੀ ਹੱਤਿਆ ਕਰ ਦਿੱਤੀ ਗਈ। ਬਲੋਚ ਦੇ ਭਰਾ ਚਾਹੁੰਦੇ ਸੀ ਕਿ ਉਹ ਮਾਡਲਿੰਗ ਛੱਡ ਦੇਵੇ।
ਉਸ ਨੇ 2013 ਵਿੱਚ ਸ਼ੋਅ ‘ਪਾਕਿਸਤਾਨੀ ਆਈਡਲ’ ਵਿੱਚ ਆਡੀਸ਼ਨ ਦਿੱਤੇ ਸਨ ਪਰ ਬੇਸੁਰਾ ਹੋਣ ਕਰਕੇ ਉਸ ਨੂੰ ਕੱਢ ਦਿੱਤਾ ਗਿਆ ਸੀ।
ਕੰਦੀਲ ਨੂੰ ਕਾਫੀ ਸਮੇਂ ਤੋਂ ਜਾਨ ਦਾ ਖਤਰਾ ਸੀ ਜਿਸ ਲਈ ਉਸ ਨੇ ਸੁਰੱਖਿਆ ਦੀ ਵੀ ਮੰਗ ਕੀਤੀ ਸੀ।
ਉਸ ਦੇ ਨਾਲ ਹੀ ਕਸ਼ਮੀਰ ਦੀ ਆਜ਼ਾਦੀ ਬਾਰੇ ਵੀ ਉਸ ਨੇ ਕਾਫੀ ਕੁਝ ਬੋਲਿਆ ਸੀ।
ਵਰਲਡ ਟੀ 20 ਟੂਰਨਾਮੈਂਟ ਤੋਂ ਪਹਿਲਾਂ ਬਲੋਚ ਨੇ ਐਲਾਨ ਕੀਤਾ ਸੀ ਕਿ ਜੇ ਪਾਕਿਸਤਾਨ ਭਾਰਤ ਨੂੰ ਹਰਾ ਦਿੰਦਾ ਹੈ ਤਾਂ ਉਹ ਸਟ੍ਰਿਪ ਡਾਂਸ ਕਰੇਗੀ। ਕੰਦੀਲ ਪੀ.ਐਮ. ਮੋਦੀ ਦਾ ਮਾਖੌਲ ਉੱਡਾ ਚੁੱਕੀ ਹੈ।