ਸੁਖਵਿੰਦਰ ਕੌਰ ਤੋਂ ਬਣੀ ਰਾਧੇ ਮਾਂ ਨੂੰ ਅਜੀਬੋ-ਗਰੀਬ ਬਿਮਾਰੀ, 'ਏਬੀਪੀ ਨਿਊਜ਼' ਸਾਹਮਣੇ ਖੁਦ ਕੀਤਾ ਖੁਲਾਸਾ
ਧਰਮ ਗੁਰੂ ਰਾਧੇ ਮਾਂ ਆਪਣੇ ਭਗਤਾਂ ਨੂੰ ਸਾਲਾਂ ਤੋਂ ਅਜਿਹੇ ਹੀ ਕਿੱਸੇ ਸੁਣਾ ਰਹੀ ਹੈ। ਰਾਧੇ ਮਾਂ ਦੈਵੀ ਸ਼ਕਤੀਆਂ ਤੇ ਚਮਤਕਾਰ ਦੀਆਂ ਕਹਾਣੀਆਂ ਸੁਣਾ-ਸੁਣਾ ਕੇ ਹੀ ਖੁਦ ਨੂੰ ਦੇਵੀ ਮਾਂ ਦਾ ਅਵਤਾਰ ਐਲਾਨ ਚੁੱਕੀ ਹੈ।
ਰਾਧੇ ਮਾਂ ਨੇ ਦੱਸਿਆ ਕਿ ਜਦ ਤੱਕ ਉਹ ਸੁਖਵਿੰਦਰ ਕੌਰ ਸੀ ਤਾਂ ਉਸ ਨੂੰ ਗਮ ਤੇ ਗਰੀਬੀ ਨੇ ਘੇਰ ਰੱਖਿਆ ਸੀ ਪਰ ਉਸ ਦੀ ਮਾਂ ਦੀ ਮੌਤ ਤੇ ਪਤੀ ਦੀ ਜੁਦਾਈ ਨੇ ਕਾਲੀ ਮਾਤਾ ਦਾ ਭਗਤ ਬਣਾ ਦਿੱਤਾ। ਉਹ ਅਜਿਹੀ ਭਗਤ ਬਣ ਗਈ ਜੋ ਮੰਦਰਾਂ 'ਚ ਇਕੱਲੇ ਬੈਠ ਕੇ ਘੰਟਿਆਂ ਤੱਕ ਮਾਤਾ ਰਾਣੀ ਨਾਲ ਗੱਲਾਂ ਕਰਦੀ ਰਹਿੰਦੀ ਸੀ।
'ਏਬੀਪੀ ਨਿਊਜ਼' ਨਾਲ ਗੱਲਬਾਤ ਦੌਰਾਨ ਰਾਧੇ ਮਾਂ ਨੇ ਪੰਜਾਬ ਦੇ ਛੋਟੇ ਜਿਹੇ ਪਿੰਡ ਤੋਂ ਦਿੱਲੀ ਤੇ ਫਿਰ ਮੁੰਬਈ ਤੱਕ ਦਾ ਪੂਰਾ ਸਫ਼ਰ ਬਿਆਨਿਆ। ਰਾਧੇ ਮਾਂ ਨੇ ਆਪਣੇ ਬਚਪਨ, ਮਾਤਾ ਪਿਤਾ, ਵਿਆਹ ਤੇ ਫਿਰ ਪਤੀ ਨਾਲ ਜੁਦਾਈ ਦੀ ਪੂਰੀ ਕਹਾਣੀ ਖੁੱਲ੍ਹ ਕੇ ਸੁਣਾਈ।
ਜਿਸ ਰਾਧੇ ਮਾਂ ਦੀ ਉਸ ਦੇ ਭਗਤ ਦੇਵੀ ਦੀ ਤਰ੍ਹਾਂ ਪੂਜਾ ਕਰਦੇ ਹਨ, ਉਹ ਰਾਧੇ ਮਾਂ ਹੁਣ ਡਿਪਰੈਸ਼ਨ 'ਚ ਹੈ। ਕਿਹਾ ਜਾਂਦਾ ਹੈ ਕਿ ਰਾਧੇ ਮਾਂ ਨੂੰ ਦਵਾਈ ਖਾਏ ਬਗੈਰ ਰਾਤ ਨੂੰ ਨੀਂਦ ਨਹੀਂ ਆਉਂਦੀ।
ਧਰਮ ਗੁਰੂ ਰਾਧੇ ਮਾਂ ਮੁੰਬਈ ਦੇ ਮਸ਼ਹੂਰ ਮਨੋਰੋਗ ਮਾਹਿਰ ਤੋਂ ਆਪਣੀ ਰਹਿਸਮਈ ਬੀਮਾਰੀ ਦਾ ਇਲਾਜ ਕਰਾ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਰਾਧੇ ਮਾਂ ਕੋਲ ਨਾਮ, ਪੈਸਾ, ਦੌਲਤ-ਸ਼ੌਹਰਤ ਸਭ ਕੁਝ ਹੈ ਪਰ ਜ਼ਿੰਦਗੀ 'ਚ ਸਕੂਨ ਨਹੀਂ। ਜਾਣ ਕੇ ਹੈਰਾਨ ਰਹਿ ਜਾਵੋਗੇ ਕਿ ਖੁਦ ਨੂੰ ਦੇਵੀ ਮਾਂ ਦੱਸਣ ਵਾਲੀ ਰਾਧੇ ਮਾਂ ਖੁਦ ਮਾਨਸਿਕ ਤੌਰ 'ਤੇ ਬੀਮਾਰ ਹੈ।
ਗੱਲਬਾਤ ਦੌਰਾਨ ਰਾਧੇ ਮਾਂ ਦੇ ਅਲੱਗ-ਅਲੱਗ ਜਜ਼ਬਾਤ ਦੇਖਣ ਨੂੰ ਮਿਲੇ। ਉਹ ਕਦੇ ਪਾਪਾ ਲਈ ਗੀਤ ਗਾਉਣ ਲੱਗਦੀ ਤੇ ਫਿਰ ਗੀਤ ਗਾਉਂਦੇ-ਗਾਉਂਦੇ ਹੀ ਫੁੱਟ-ਫੁੱਟ ਕੇ ਰੋਣ ਲੱਗਦੀ ਸੀ।
ਰਾਧੇ ਮਾਂ ਨੇ ਦੱਸਿਆ ਹੈ ਕਿ ਇਨ੍ਹੀਂ ਦਿਨੀਂ ਉਸ ਨੂੰ ਕਿਸੇ ਗੰਭੀਰ ਮਾਨਸਿਕ ਬੀਮਾਰੀ ਨੇ ਘੇਰ ਰੱਖਿਆ ਹੈ।
ਨਿੱਤ ਵਿਵਾਦਾਂ 'ਚ ਰਹਿਣ ਵਾਲੀ ਰਾਧੇ ਮਾਂ ਇੱਕ ਵਾਰ ਫਿਰ ਸੁਰਖੀਆਂ 'ਚ ਹੈ। ਰਾਧੇ ਮਾਂ ਉਰਫ਼ ਸੁਖਵਿੰਦਰ ਕੌਰ ਨੇ 'ਏਬੀਪੀ ਨਿਊਜ਼' ਨਾਲ ਗੱਲਬਾਤ ਕਰਦਿਆਂ ਆਪਣੀ ਜ਼ਿੰਦਗੀ ਦਾ ਖੁਲਾਸਾ ਕੀਤਾ ਹੈ।