ਟ੍ਰੇਲਰ 'ਚ ਖੁੱਲ੍ਹੇ ਰਾਜ਼ੀ ਦੇ ਰਾਜ਼
ਇਸ ਫ਼ਿਲਮ ‘ਚ ਆਲਿਆ ਪਹਿਲੀ ਵਾਰ ਜਾਸੂਸ ਦਾ ਰੋਲ ਕਰ ਰਹੀ ਹੈ। ਫ਼ਿਲਮ ਨੂੰ ਔਡੀਅੰਸ ਕਿੰਨਾ ਪਿਆਰ ਦੇਵੇਗੀ ਇਹ ਵੀ 11 ਮਈ ਨੂੰ ਪਤਾ ਲੱਗ ਹੀ ਜਾਵੇਗਾ।
ਪਹਿਲਾਂ ਫ਼ਿਲਮ ਦਾ ਟੀਜ਼ਰ ਸੋਮਵਾਰ ਨੂੰ ਰਿਲੀਜ਼ ਕੀਤਾ ਗਿਆ ਤੇ ਨਾਲ ਹੀ ਆਲਿਆ ਨੇ ਫ਼ਿਲਮ ਦੇ 3 ਵੱਖ-ਵੱਖ ਪੋਸਟਰ ਵੀ ਆਪਣੇ ਸੋਸ਼ਲ ਮੀਡੀਆ ਅਕਾਂਉਂਟ ‘ਤੇ ਸ਼ੇਅਰ ਕੀਤੇ ਸੀ।
ਫ਼ਿਲਮ ਦੀ ਸ਼ੂਟਿੰਗ ਕਸ਼ਮੀਰ ‘ਚ ਹੋਈ ਹੈ। ਫ਼ਿਲਮ ਦਾ ਮਿਊਜ਼ਿਕ ਦਿੱਤਾ ਹੈ ਸ਼ੰਕਰ ਅਹਿਸਾਨ ਲਾਏ ਨੇ, ਜਦੋਂਕਿ ਗਾਣੇ ਲਿਖੇ ਨੇ ਗੁਲਜਾਰ ਨੇ।
ਫ਼ਿਲਮ ਨੂੰ ਮੇਘਨਾ ਗੁਲਜਾਰ ਨੇ ਡਾਇਰੈਕਟ ਕੀਤਾ ਹੈ। ਮੇਘਨਾ ਫੇਮਸ ਸੰਗੀਤਕਾਰ ਮੁਲਜਾਰ ਤੇ ਅਦਾਕਾਰਾ ਰਾਖੀ ਦੀ ਬੇਟੀ ਹੈ। ਉੱਥੇ ਹੀ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ ਵਿਨੀਤ ਜੈਨ, ਕਰਨ ਜੌਹਰ, ਹੀਰੂ ਯਸ਼ ਤੇ ਅਪੂਰਵ ਮੇਹਤਾ ਨੇ।
ਆਲੀਆ ਦੇ ਨਾਲ ਇਸ ਫ਼ਿਲਮ ‘ਚ ਵਿੱਕੀ ਕੌਸ਼ਲ ਨਜ਼ਰ ਆਉਣਗੇ। ਮੂਵੀ 11 ਮਈ ਨੂੰ ਸਿਨੇਮਾਘਰਾਂ ‘ਚ ਦਸਤਕ ਦੇਵੇਗੀ।
ਇਸ ਵਾਰ ਆਲੀਆ ਨੇ ਭਾਰਤੀ ਕੁੜੀ ਦਾ ਰੋਲ ਕੀਤਾ ਹੈ ਜਿਸ ਦਾ ਵਿਆਹ ਪਾਕਿਸਤਾਨ ‘ਚ ਹੋ ਜਾਂਦਾ ਹੈ ਤੇ ਉੱਥੇ ਉਹ ਦੇਸ਼ ਲਈ ਜਾਸੂਸ ਬਣ ਕੇ ਆਪਣੇ ਮੁਲਕ ਦੀ ਰੱਖਿਆ ਕਰਦੀ ਹੈ।
ਫ਼ਿਲਮ ਦਾ ਟ੍ਰੇਲਰ ਜਿੰਨਾ ਦਮਦਾਰ ਹੈ, ਓਨਾ ਹੀ ਆਲੀਆ ਦਾ ਰੋਲ ਵੀ ਕੁਝ ਘੱਟ ਨਹੀਂ।
‘ਹਾਈਵੇਅ’ ਤੇ ‘ਉੜਤਾ ਪੰਜਾਬ’ ਵਰਗੀਆਂ ਬੇਹਤਰੀਨ ਫ਼ਿਲਮਾਂ ‘ਚ ਐਕਟਿੰਗ ਦਾ ਲੋਹਾ ਮਨਵਾ ਚੁੱਕੀ ਆਲੀਆ ਭੱਟ ਦੀ ਅਗਲੀ ਫ਼ਿਲਮ ‘ਰਾਜ਼ੀ’ ਦਾ ਟ੍ਰੇਲਰ ਵੀ ਰਿਲੀਜ਼ ਹੋ ਗਿਆ ਹੈ।