ਜੋ ਆਪਣੇ ਮਾਂ-ਪਿਓ ਦੀ ਸੇਵਾ ਨਹੀਂ ਕਰਦਾ, ਉਹ ਇਨਸਾਨ ਕਹਾਉਣ ਦੇ ਲਾਇਕ ਨਹੀਂ: ਜੱਸੜ
ਇਸ ਮੌਕੇ ਅਦਾਕਾਰਾ ਸਿੰਮੀ ਚਾਹਲ ਨੇ ਕਿਹਾ ਕਿ ‘ਰੱਬ ਦਾ ਰੇਡੀਓ 2’ ਦੀ ਕਹਾਣੀ ਦਾ ਹਰ ਕਿਰਦਾਰ ਉਸ ਦੀ ਕਹਾਣੀ ਲਈ ਬਹੁਤ ਮਹੱਤਵਪੂਰਨ ਹੈ।
ਇਸ ਦੇ ਨਾਲ ਹੀ ਜੱਸੜ ਨੇ ਕਿਹਾ ਕਿ ਮਾਂ-ਬਾਪ ਤੋਂ ਵੱਡਾ ਕੋਈ ਨਹੀਂ। ਮਾਪਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਸ ਨੇ ਕਿਹਾ ਕਿ ਜਿਹੜਾ ਇਨਸਾਨ ਆਪਣੇ ਮਾਂ-ਪਿਓ ਦੀ ਸੇਵਾ ਨਹੀਂ ਕਰਦਾ, ਉਹ ਇਨਸਾਨ ਕਹਾਉਣ ਦੇ ਲਾਇਕ ਨਹੀਂ।
ਸਿੰਮੀ ਨੇ ਕਿਹਾ ਕਿ 'ਰੱਬ ਦਾ ਰੇਡੀਓ 2' ਦਾ ਟ੍ਰੇਲਰ ਪਹਿਲਾਂ ਹੀ ਲੋਕਾਂ ’ਚ ਮਨਜਿੰਦਰ ਤੇ ਗੁੱਡੀ ਦੇ ਵਿਆਹ ਦੇ ਬਾਅਦ ਦੀ ਕਹਾਣੀ ਜਾਨਣ ਲਈ ਉਤਸੁਕਤਾ ਵਧਾ ਚੁੱਕਾ ਹੈ ਤੇ ਉਨ੍ਹਾਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਇੱਕ ਵਾਰ ਫੇਰ ਉਸੀ ਖੂਬਸੂਰਤੀ ਨੂੰ ਦੁਹਰਾਇਆ ਜਾਵੇ।
ਇਸ ਫਿਲਮ ਵਿੱਚ ਮੁੱਖ ਜੋੜੀ ਮਨਜਿੰਦਰ ਤੇ ਗੁੱਡੀ ਦੇ ਵਿਆਹ ਦੇ ਬਾਅਦ ਦੀ ਕਹਾਣੀ ਹੈ। ਇਸ ਵਾਰ ਇਹ ਪਰਿਵਾਰ ਦੇ ਰਿਸ਼ਤਿਆਂ ਤੇ ਮਾਣ ’ਤੇ ਕੇਂਦਰਤਿ ਹੋਵੇਗੀ।
ਫ਼ਿਲਮ ‘ਰੱਬ ਦਾ ਰੇਡੀਓ 2’ 29 ਮਾਰਚ ਨੂੰ ਰਲੀਜ਼ ਹੋਵੇਗੀ।
ਇਸ ਮੌਕੇ ਫ਼ਿਲਮ ਦੇ ਮੁੱਖ ਕਿਰਦਾਰ ਤਰਸੇਮ ਜੱਸੜ ਨੇ ਕਿਹਾ ਕੀ ‘ਰੱਬ ਦਾ ਰੇਡੀਓ’ ਤੋਂ ਬਾਅਦ ਹੁਣ ਉਨ੍ਹਾਂ ਦੀ ਦੂਜੀ ਫਿਲਮ ‘ਰੱਬ ਦਾ ਰੇਡੀਓ 2’ ਆ ਰਹੀ ਹੈ। ਇਹ ਪਹਿਲੀ ਫ਼ਿਲਮ ਹੈ ਜਿਸ ਵਿੱਚ ਸਾਰੇ ਕਿਰਦਾਰ ਪਹਿਲੀ ਫਿਲਮ ਵਾਲੇ ਹੀ ਰੱਖੇ ਗਏ ਹਨ।
ਐਤਵਾਰ ਨੂੰ ਆਪਣੀ ਨਵੀ ਫ਼ਿਲਮ ‘ਰੱਬ ਦਾ ਰੇਡੀਓ 2’ ਦੀ ਪ੍ਰੋਮੋਸ਼ਨ ਕਰਨ ਲਈ ਤਰਸੇਮ ਜੱਸੜ ਤੇ ਸਿੰਮੀ ਚਾਹਲ ਨਾਲ ਫਿਲਮ ਦੀ ਪੂਰੀ ਟੀਮ ਫ਼ਰੀਦਕੋਟ ਦੇ ਬਾਬਾ ਫ਼ਰੀਦ ਲਾਅ ਕਾਲਜ ਪਹੁੰਚੀ।
ਤਰਸੇਮ ਜੱਸਡੜ ਤੇ ਸਿੰਮੀ ਚਾਹਲ ਦੀ ਫ਼ਿਲਮ ‘ਰੱਬ ਦਾ ਰੇਡੀਓ’ ਤੋਂ ਬਾਅਦ ਹੁਣ ਉਨ੍ਹਾਂ ਦੋਵਾਂ ਦੀ ਨਵੀ ਫ਼ਿਲਮ ‘ਰੱਬ ਦਾ ਰੇਡੀਓ 2’ ਆ ਰਹੀ ਹੈ। ਇਸ ਵਿੱਚ ਤਰਸੇਮ ਜੱਸੜ ਤੇ ਸਿੰਮੀ ਚਾਹਲ ਦਾ ਓਹੀ ਰੋਲ ਹੈ ਜੋ ਪਹਿਲੀ ਫਿਲਮ ‘ਰੱਬ ਦਾ ਰੇਡੀਓ’ ਵਿੱਚ ਸੀ।