ਨਿਊਜ਼ੀਲੈਂਡ 'ਚ ਮੁਸਲਿਮ ਮਹਿਲਾ 'ਤੇ ਨਸਲੀ ਹਮਲਾ
ਏਬੀਪੀ ਸਾਂਝਾ | 13 Feb 2017 09:51 AM (IST)
1
ਅਮਰੀਕਾ ਤੋਂ ਬਾਅਦ ਹੁਣ ਨਿਊਜ਼ੀਲੈਂਡ ਵਿੱਚ ਇੱਕ ਮੁਸਲਿਮ ਮਹਿਲਾ ਉੱਤੇ ਨਸਲੀ ਹਮਲਾ ਹੋਇਆ ਹੈ।
2
ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਅਤੇ ਜਾਂਚ ਕੀਤੀ ਜਾ ਰਹੀ ਹੈ।
3
ਮੇਹਪਾਰਾ ਖ਼ਾਨ ਅਨੁਸਾਰ ਉਹ ਆਪਣੇ ਦੋਸਤਾਂ ਨਾਲ ਛੁੱਟੀਆਂ ਬਤੀਤ ਕਰਨ ਤੋਂ ਬਾਅਦ ਜਦੋਂ ਇੱਕ ਹੋਟਲ ਵਿੱਚ ਖਾਣਾ ਖਾ ਕੇ ਬਾਹਰ ਨਿਕਲੀ ਤਾਂ ਇੱਕ ਗੋਰੀ ਲੜਕੀ ਨੇ ਉਸ ਦਾ ਹਿਜਾਬ ਦੇਖ ਕੇ ਉਸ ਉੱਤੇ ਪਹਿਲਾਂ ਤਾਂ ਬੀਅਰ ਦੀ ਬੋਤਲ ਉਸ ਉੱਤੇ ਸੁੱਟੀ ਅਤੇ ਇਸ ਤੋਂ ਬਾਅਦ ਉਸ ਨੂੰ ਦੇਸ਼ ਛੱਡ ਕੇ ਜਾਣ ਲਈ ਆਖਿਆ।
4
ਪੂਰੀ ਘਟਨਾ ਦੀ ਵੀਡੀਓ ਵੀ ਮੇਹਪਾਰਾ ਨੇ ਆਪਣੇ ਟਵਿੱਟਰ ਹੈਂਡ਼ਲਰ ਉੱਤੇ ਅੱਪਲੋਡ ਕੀਤੀ ਹੈ।
5
ਮੇਹਪਾਰਾ ਖ਼ਾਨ ਨਾਮਕ ਮੁਸਲਿਮ ਮਹਿਲਾ ਵੱਲੋਂ ਲਗਾਏ ਗਏ ਦੋਸ਼ ਅਨੁਸਾਰ ਉਹ ਪੇਸ਼ੇ ਤੋਂ ਸੰਚਾਰ ਸਲਾਹਕਾਰ ਹੈ। ਮੇਹਪਾਰਾ ਅਨੁਸਾਰ ਉਸ ਉੱਤੇ ਇੱਕ ਗੋਰੀ ਲੜਕੀ ਨੇ ਬੀਅਰ ਦੀ ਬੋਤਲ ਸੁੱਟੀ ਅਤੇ ਉਸ ਨੂੰ ਦੇਸ਼ ਛੱਡ ਕੇ ਜਾਣ ਲਈ ਆਖਿਆ।