ਅੰਮ੍ਰਿਤਸਰ ਪੁੱਜੀ ਰਾਧੇ ਮਾਂ

ਪਿਛਲੇ ਸਾਲ ਚਰਚਾ ਵਿੱਚ ਰਹਿਣ ਵਾਲੀ ਰਾਧੇ ਮਾਂ ਲੰਬੇ ਸਮੇਂ ਬਾਅਦ ਪੰਜਾਬ ਪਰਤੀ ਹੈ। ਅੱਜ ਅੰਮ੍ਰਿਤਸਰ ਹਵਾਈ ਅੱਡੇ 'ਤੇ ਰਾਧੇ ਮਾਂ ਦੇ ਸ਼ਰਧਾਲੂਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਕਿਹਾ ਜਾ ਰਿਹਾ ਹੈ ਕਿ ਜਨਮ ਅਸ਼ਟਮੀ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੇ ਲਈ ਉਹ ਇੱਥੇ ਆਈ ਹੈ।
ਪਿਛਲੇ ਸਾਲ ਚਰਚਾ ਵਿੱਚ ਰਹਿਣ ਵਾਲੀ ਰਾਧੇ ਮਾਂ ਲੰਬੇ ਸਮੇਂ ਬਾਅਦ ਪੰਜਾਬ ਪਰਤੀ ਹੈ। ਅੱਜ ਅੰਮ੍ਰਿਤਸਰ ਹਵਾਈ ਅੱਡੇ 'ਤੇ ਰਾਧੇ ਮਾਂ ਦੇ ਸ਼ਰਧਾਲੂਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਰਾਧੇ ਮਾਂ ਨੇ ਕਿਹਾ ਕਿ ਉਹ ਆਪਣੇ ਗੁਰੂ ਦੀ ਬਰਸੀ ਮਣਾਉਨ ਲਈ ਪੰਜਾਬ ਆਈ ਹੈ ਅਤੇ ਹੁਣ ਮੁਕੇਰੀਆਂ ਜਾ ਰਹੀ ਹੈ।
ਇੱਥੇ ਰਾਧੇ ਮਾਂ ਦੇ ਭਗਤਾਂ ਨੂੰ ਲਾਲ ਫੁੱਲ ਵੀ ਭੇਟ ਕੀਤੇ। ਕਈਆਂ ਨੇ ਲਾਲ ਗੁਲਾਬ ਦੀ ਮਾਲਾ ਪਾਈ।
ਰਾਧੇ ਮਾਂ ਦੇ ਭਗਤਾਂ ਨੇ ਉਨ੍ਹਾਂ ਉੱਤੇ ਲਾਲ ਰੰਗ ਦੀ ਛੱਤਰੀ ਤਾਣੀ ਹੋਈ ਸੀ।
ਹਾਲਾਂਕਿ ਉਨ੍ਹਾਂ ਇਸ ਬਾਰੇ ਕੁਝ ਨਹੀਂ ਕਿਹਾ ਕਿ ਵਿਵਾਦਾਂ ਵਿੱਚ ਘਿਰ ਜਾਣ ਤੋਂ ਬਾਅਦ ਉਹ ਪਿਛਲੇ ਲੰਬੇ ਸਮੇਂ ਤੋਂ ਕਿੱਥੇ ਸਨ।
ਇਸ ਤੋਂ ਬਾਅਦ ਰਾਧੇ ਮਾਂ ਦੇ ਭਗਤ ਉਸ ਨੂੰ ਜੈਗੂਆਰ ਗੱਡੀ ਵਿੱਚ ਏਅਰਪੋਰਟ ਤੋਂ ਲੈ ਕੇ ਗਏ।