ਰਾਧਿਕਾ ਇੱਕੋ ਵੇਲੇ ਕਈ ਲੋਕਾਂ ਨਾਲ ਪਿਆਰ ਦੇ ਹੱਕ 'ਚ, ਵਿਆਹ ਬਾਰੇ ਵੱਖਰੇ ਵਿਚਾਰ
ਸ਼ੋਅ ‘ਤੇ ਰਾਧਿਕਾ ਨੇ ਖੁਦ ਬਾਰੇ ਫੈਲ ਰਹੀਆਂ ਅਫਵਾਹਾਂ ਦਾ ਵੀ ਖੰਡਨ ਕੀਤਾ। ਉਸ ਬਾਰੇ ਅਫਵਾਹਾਂ ਸੀ ਕਿ ਉਹ ਤੁਸ਼ਾਰ ਕਪੂਰ ਨੂੰ ਡੇਟ ਕਰ ਰਹੀ ਹੈ।
ਉਸ ਨੇ ਕਿਹਾ ਕਿ ਜ਼ਰੂਰਤ ਹੈ ਕਿ ਮੈਂ ਇਸ ਨੂੰ ਹਰ ਦਿਨ ਦਾ ਆਪਸ਼ਨ ਬਣਾਵਾਂ। ਉਠੋ ਤੇ ਕਹੋ ਇਹ ਉਹੀ ਇਨਸਾਨ ਹੈ, ਮੈਂ ਜਿਸ ਨਾਲ ਰਹਿਣਾ ਚਾਹੁੰਦੀ ਹਾਂ।” ਇਸ ਦੌਰਾਨ ਉਸ ਨੇ ਕਿਹਾ ਕਿ ਉਹ ਬੈਨਡਿਕਟ ਟੇਲਰ ਜਿਹਾ ਪਤੀ ਪਾ ਕੇ ਖੁਦ ਨੂੰ ਖੁਸ਼ਕਿਸਮਤ ਮਹਿਸੂਸ ਕਰਦੀ ਹੈ।
ਇਸ ਸ਼ੋਅ ‘ਚ ਉਸ ਨੇ ਇੱਕ ਹੀ ਵਾਰ ਵਿਆਹ ਕਰਨ ‘ਤੇ ਵੀ ਗੱਲ ਕੀਤੀ। ਉਸ ਨੇ ਕਿਹਾ, “ਇੱਕ ਹੀ ਵਾਰ ਵਿਆਹ ਕਰਨਾ ਤੇ ਇੱਕ ਹੀ ਇਨਸਾਨ ਨਾਲ ਰਹਿਣ ਦਾ ਮੌਕਾ ਹਰ ਦਿਨ ਦਾ ਆਪਸ਼ਨ ਹੋ ਸਕਦਾ ਹੈ।”
ਰਾਧਿਕਾ ਅੱਗੇ ਕਹਿੰਦੀ ਹੈ, “ਮੈਂ ਕਈ ਲੋਕਾਂ ਨਾਲ ਪਿਆਰ ‘ਚ ਯਕੀਨ ਰੱਖਦੀ ਹਾਂ। ਮੈਂ ਵੱਖ-ਵੱਖ ਪੱਧਰ ‘ਤੇ, ਵੱਖ-ਵੱਖ ਤਰ੍ਹਾਂ ਨਾਲ ਇੱਕ ਹੀ ਸਮੇਂ ‘ਚ ਕਈ ਲੋਕਾਂ ਨੂੰ ਪਿਆਰ ਕਰਦੀ ਹਾਂ। ਜਿਵੇਂ ਤੁਸੀਂ ਵੱਖ-ਵੱਖ ਤਰ੍ਹਾਂ ਦੇ ਡਾਂਸ ਤੇ ਐਕਟਿੰਗ ਪਸੰਦ ਕਰਦੇ ਹੋ ਫੇਰ ਪਿਆਰ ਕਿਉਂ ਨਹੀਂ ਕਰ ਸਕਦੇ? ਇਸ ਲਈ ਮੈਂ ਤੁਹਾਨੂੰ ਇਹ ਕਹਿ ਕੇ ਸਜ਼ਾ ਨਹੀਂ ਦਿੰਦੀ ਕਿ ਹੇ ਭਗਵਾਨ ਇਹ ਕੀ ਹੋ ਰਿਹਾ ਹੈ?”
ਨੇਹਾ ਨੇ ਰਾਧਿਕਾ ਦੇ ਸੈੱਟ ‘ਤੇ ਹੋਣ ਵਾਲੀਆਂ ਅਫਵਾਹਾਂ ਨੂੰ ਲੈ ਕੇ ਜਵਾਬ ਦਿੱਤਾ ਸੀ। ਜਵਾਬ ‘ਚ ਉਸ ਨੇ ਕਿਹਾ, “ਜ਼ਾਹਿਰ ਹੈ ਕਿ ਤੁਹਾਨੂੰ ਲਲਚਾਇਆ ਜਾਂਦਾ ਹੈ, ਉਸ ਲਈ ਤੁਹਾਨੂੰ ਐਕਟਰ ਹੋਣ ਦੀ ਲੋੜ ਨਹੀਂ।”
ਐਕਟਰਸ ਰਾਧਿਕਾ ਆਪਟੇ ਦਾ ਕਹਿਣਾ ਹੈ ਕਿ ਉਹ ਇੱਕ ਸਮੇਂ ‘ਚ ਕਈ ਲੋਕਾਂ ਨਾਲ ਪਿਆਰ ‘ਚ ਯਕੀਨ ਰੱਖਦੀ ਹੈ। ਉਸ ਨੇ ਇਹ ਬਿਆਨ ਨੇਹਾ ਧੂਪੀਆ ਦੇ ਚੈਟ ਸ਼ੋਅ ‘ਬੀਐਫਐਫਸ ਵਿਦ ਸੀਜ਼ਨ-3’ ‘ਚ ਦਿੱਤਾ।