ਦੇਖੋ ਰਾਹੁਲ ਗਾਂਧੀ ਦਾ ਸਿਆਸੀ ਰਿਪੋਰਟਕਾਰਡ: ਜਾਣੋ ਕਿੱਥੇ ਹੋਏ ਪਾਸ ਤੇ ਕਿੱਥੇ ਫੇਲ੍ਹ
ਇਸ ਹਾਲਤ ਵਿੱਚ ਰਾਹੁਲ ਗਾਂਧੀ 'ਤੇ ਇੱਕ ਦਬਾਅ ਰਹੇਗਾ ਕਿ ਉਹ ਵਧੀਆ ਤੋਂ ਵਧੀਆ ਪ੍ਰਦਰਸ਼ਨ ਕਰਨ ਤੇ ਕਾਂਗਰਸ ਨੂੰ ਮੁੜ ਲੀਹ 'ਤੇ ਲਿਆਉਣ।
ਰਾਹੁਲ ਗਾਂਧੀ ਲੋਕਾਂ ਵਿੱਚ ਕਾਫੀ ਵਿਚਰਦੇ ਹਨ। ਨੋਟਬੰਦੀ ਦੌਰਾਨ ਵੀ ਉਹ ਆਪੇ ਚੱਲ ਕੇ ਆਪਣੇ ਪੁਰਾਣੇ ਨੋਟ ਬਦਲਾਉਣ ਗਏ ਸਨ।
ਉਨ੍ਹਾਂ ਪੰਜਾਬ ਵਿੱਚ ਬੀਤੀਆਂ ਲੋਕ ਸਭਾ ਚੋਣਾਂ ਦੌਰਾਨ ਰੇਲ ਦਾ ਸਫਰ ਕੀਤਾ ਸੀ ਤੇ ਖ਼ੁਦ ਜਾ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ ਸਨ।
ਸਾਲ 2017 'ਚ ਕਾਂਗਰਸ ਪੰਜਾਬ ਜਿੱਤੀ ਜਦਕਿ ਗੋਆ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਮਣੀਪੁਰ ਵਿੱਚ ਪਾਰਟੀ ਨੂੰ ਹਰ ਦਾ ਸਾਹਮਣਾ ਕਰਨਾ ਪਿਆ।
2014 'ਚ ਅਰੁਣਾਚਲ ਵਿੱਚ ਜਿੱਤ ਦਰਜ ਕੀਤੀ ਪਰ ਬਾਅਦ ਵਿੱਚ ਸੱਤਾ ਗਵਾ ਲਈ, ਆਂਧਰਾ ਪ੍ਰਦੇਸ਼, ਤੇਲੰਗਾਨਾ, ਹਰਿਆਣਾ, ਜੰਮੂ ਕਸ਼ਮੀਰ, ਸਿੱਕਮ, ਝਾਰਖੰਡ, ਮਹਾਰਾਸ਼ਟਰ, ਓਡੀਸ਼ਾ ਵਿੱਚ ਪਾਰਟੀ ਹਾਰ ਗਈ।
ਹੁਣ ਰਾਹੁਲ ਕਾਂਗਰਸ ਪ੍ਰਧਾਨ ਬਣ ਗਏ ਹਨ ਤੇ ਉੱਪਰੋਂ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ ਦੇ ਨਤੀਜੇ ਵੀ ਸਾਹਮਣੇ ਆਉਣ ਵਾਲੇ ਹਨ।
2015 'ਚ ਕਾਂਗਰਸ ਨੇ ਗਠਜੋੜ 'ਚ ਬਿਹਾਰ ਜਿੱਤਿਆ ਪਰ ਨੀਤੀਸ਼ ਦੇ ਗਾਹਜੋੜ ਤੋਂ ਵੱਖਰੇ ਹੋਣ ਤੋਂ ਬਾਅਦ ਕਾਂਗਰਸ ਸੱਤਾ ਤੋਂ ਬਾਹਰ ਹੋ ਗਈ। ਇਸੇ ਹੀ ਸਾਲ ਕਾਂਗਰਸ ਦਿੱਲੀ ਵੀ ਹਾਰੀ।
ਸਾਲ 2013 ਚ' ਕਰਨਾਟਕ, ਮੇਘਾਲਿਆ ਅਤੇ ਮਿਜ਼ੋਰਮ 'ਚ ਕਾਂਗਰਸ ਨੂੰ ਜਿੱਤ ਮਿਲੀ ਜਦਕਿ ਨਾਗਾਲੈਂਡ, ਮੱਧ ਪ੍ਰਦੇਸ਼, ਛੱਤੀਸਗੜ, ਦਿੱਲੀ ਅਤੇ ਤ੍ਰਿਪੁਰਾ 'ਚ ਹਾਰ।
ਜਦਕਿ ਇਸ ਦੌਰਾਨ ਮਹਿਜ਼ ਸੱਤ ਰਾਜਾਂ ਵਿੱਚ ਕਾਂਗਰਸ ਨੂੰ ਜਿੱਤ ਮਿਲ ਸਕੀ। ਇਸ ਲਈ ਉਨ੍ਹਾਂ ਦੇ ਵਿਰੋਧੀ ਰਾਹੁਲ ਨੂੰ ਜ਼ਿੰਮੇਵਾਰ ਮੰਨਦੇ ਹਨ।
2013 ਵਿੱਚ ਰਾਹੁਲ ਗਾਂਧੀ ਦੇ ਮੀਤ ਪ੍ਰਧਾਨ ਬਨਣ ਤੋਂ ਬਾਅਦ ਹੁਣ ਤੱਕ ਵਿਧਾਨ ਸਭਾ ਚੋਣਾਂ ਚ ਕਾਂਗਰਸ ਨੂੰ 24 ਚੋਣਾਂ ਵਿੱਚ ਹਾਰ ਮਿਲੀ।
ਸਾਲ 2016 ਚਂ ਕਾਂਗਰਸ ਨੇ ਪੁੱਡੂਚੇਰੀ ਜਿੱਤੀ ਪਰ ਅਸਾਮ, ਕੇਰਲ, ਤਾਮਿਲਨਾਡੂ ਅਤੇ ਪੱਛਮੀ ਬੰਗਾਲ ਵਿੱਚ ਉਸ ਦੇ ਹਿੱਸੇ ਹਾਰ ਆਈ।
ਕਾਂਗਰਸ ਉੱਪ ਪ੍ਰਧਾਨ ਬਣਨ ਤੋਂ ਬਾਅਦ ਕੈਸਾ ਰਿਹਾ ਉਨ੍ਹਾਂ ਦਾ ਰਿਪੋਰਟ ਕਾਰਡ, ਕਿਸ ਪ੍ਰੀਖਿਆ ਵਿੱਚ ਉਹ ਪਾਸ ਹੋਏ ਅਤੇ ਕਿਸ ਵਿੱਚ ਫੇਲ੍ਹ? ਆਓ, ਜਾਨਣ ਦੀ ਕੋਸ਼ਿਸ਼ ਕਰਦੇ ਹਾਂ।
47 ਸਾਲ ਦੇ ਰਾਹੁਲ ਗਾਂਧੀ ਨੇ ਦੇਖਿਆ ਹੈ ਜੀਵਨ ਦਾ ਹਰ ਉਤਾਰ-ਚੜਾਅ, ਕੀਤਾ ਹੈ ਖੁਦ ਨੂੰ ਸਾਬਿਤ ਕੀਤਾ ਹੈ।
ਉਨ੍ਹਾਂ ਦੇ ਵਿਰੋਧੀ ਉਨ੍ਹਾਂ 'ਤੇ ਨਿਸ਼ਾਨੇ ਲਗਾਉਂਦੇ ਹਨ, ਸ਼ੋਸ਼ਲ ਮੀਡੀਆ 'ਤੇ ਉਨ੍ਹਾਂ ਦਾ ਮਜ਼ਾਕ ਉਡਾਇਆ ਜਾਂਦਾ ਹੈ ਪਰ ਇਸ ਦੇ ਬਾਵਜੂਦ ਰਾਹੁਲ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
2014 ਵਿੱਚ ਹੋਈਆਂ ਚੋਣਾਂ ਚ ਕਾਂਗਰਸ 44 ਸੀਟਾਂ 'ਤੇ ਸਿਮਟ ਗਈ ਜੋ ਹੁਣ ਤੱਕ ਦਾ ਪਾਰਟੀ ਦਾ ਸਭ ਤੋਂ ਖ਼ਰਾਬ ਪ੍ਰਦਰਸ਼ਨ ਰਿਹਾ।
ਰਾਹੁਲ ਗਾਂਧੀ ਕੋਲ ਹੁਣ ਵੱਡੀ ਜ਼ਿੰਮੇਵਾਰੀ ਹੈ। ਉਤਸ਼ਾਹ ਨਾਲ ਭਰੇ ਰਾਹੁਲ ਦੇ ਹਿੱਸੇ ਭਾਵੇਂ ਹਾਰ ਆਈ ਜਾਂ ਜਿੱਤ, ਉਹ ਹਮੇਸ਼ਾ ਆਪਣੀਆਂ ਜਿੰਮੇਵਾਰੀਆਂ ਨੂੰ ਨਿਭਾਉਂਦੇ ਰਹੇ।