ਇੱਕ ਰੁਪਏ ਦੇ ਸਿੱਕੇ ਨਾਲ ਲੁੱਟੀ ਰੇਲ
ਏਬੀਪੀ ਸਾਂਝਾ | 14 Apr 2017 07:44 PM (IST)

1
ਮੁਗਲਸਰਾਏ ਜੀ.ਆਰ.ਪੀ. ਨੇ ਪਟਨਾ ਰਾਜਧਾਨੀ ਐਕਸਪ੍ਰੈਸ 'ਚ ਹੋਈ ਡਕੈਤੀ ਦੇ ਮਾਮਲੇ ਨੂੰ ਹੱਲ ਕਰਨ ਦਾ ਦਾਆਵਾ ਕੀਤਾ ਹੈ।
2
ਸਿਗਨਲ ਲਾਲ ਹੁੰਦਿਆਂ ਹੀ ਟ੍ਰੇਨ ਰੁਕ ਗਈ ਸੀ, ਇਸ ਮਗਰੋਂ ਉਨ੍ਹਾਂ ਯਾਤਰੀਆਂ ਨਾਲ ਕੁੱਟ-ਮਾਰ ਕੀਤੀ ਅਤੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਪੁਲਿਸ ਨੇ ਦੱਸਿਆ ਕਿ ਸਾਰੇ ਦੋਸ਼ੀ ਬਿਹਾਰ ਦੇ ਬਕਸਰ ਦੇ ਰਹਿਣ ਵਾਲੇ ਹਨ। ਪੁਲਸ ਨੇ ਬਦਮਾਸ਼ਾਂ ਕੋਲੋਂ ਲੁੱਟਿਆ ਸਮਾਨ, ਨਕਦੀ, ਮੋਬਾਇਲ ਫੋਨ ਆਦਿ ਬਰਾਮਦ ਕਰ ਲਏ ਹਨ।
3
ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਇਕ ਰੁਪਏ ਦੇ ਸਿੱਕੇ ਨਾਲ ਬਦਮਾਸ਼ਾਂ ਨੇ ਰਾਜਧਾਨੀ ਐਕਸਪ੍ਰੈਸ ਨੂੰ ਲੁੱਟਿਆ ਸੀ। ਪੁਲਿਸ ਮੁਤਾਬਕ, ਬਦਮਾਸ਼ਾਂ ਨੇ ਰੇਲਵੇ ਟ੍ਰੈਕ ਦੇ ਜੁਆਇੰਟ 'ਤੇ ਇਕ ਰੁਪਏ ਦਾ ਸਿੱਕਾ ਰੱਖ ਕੇ ਸਿਗਨਲ ਲਾਲ ਕਰ ਦਿੱਤਾ ਸੀ।
4
ਪੁਲਿਸ ਅਨੁਸਾਰ ਇਹ ਡੈਕਤੀ ਇੱਕ ਰੁਪਏ ਦੇ ਸਿੱਕੇ ਨਾਲ ਲੁੱਟੀ ਗਈ ਹੈ। ਡਕੈਤੀ ਨੂੰ ਅੰਜ਼ਾਮ ਦੇਣ ਵਾਲੇ ਚਾਰ ਬਦਮਾਸ਼ਾਂ ਨੂੰ ਪੁਲਿਸ ਨੇ ਗ੍ਰਿਫਤਾਰ ਵੀ ਕਰ ਲਿਆ ਹੈ।