✕
  • ਹੋਮ

ਪਾਣੀ ਦੀ ਬੂੰਦ ਜਿਹਾ ਦਿਸਣ ਵਾਲਾ ਕੇਕ ਤਿਆਰ

ਏਬੀਪੀ ਸਾਂਝਾ   |  06 Apr 2016 06:17 PM (IST)
ਪਾਣੀ ਦੀ ਬੂੰਦ ਜਿਹਾ ਦਿਸਣ ਵਾਲਾ ਕੇਕ ਤਿਆਰ

ਆਮ ਤੌਰ 'ਤੇ ਕਈ ਲੋਕ ਬਾਰਸ਼ ਦੀਆਂ ਬੂੰਦਾਂ ਨੂੰ ਚੱਖਣ ਦੀ ਕੋਸ਼ਿਸ਼ ਕਰਦੇ ਹਨ ਪਰ ਇੱਕ ਸ਼ੈੱਫ ਨੇ ਇਸ ਕਾਰਨਾਮੇ ਨੂੰ ਨਵਾਂ ਹੀ ਰੂਪ ਦੇ ਦਿੱਤਾ ਹੈ। ਆਪਣੀ ਕਰੜੀ ਮਿਹਨਤ ਸਦਕਾ ਸ਼ੈੱਫ ਨੇ ਐਸਾ 'dessert' ਤਿਆਰ ਕੀਤਾ ਹੈ ਜੋ ਬਾਰਸ਼ ਦੀ ਬੂੰਦ ਵਾਂਗ ਦਿੱਸਦਾ ਹੈ। ਇਸ ਪਕਵਾਨ ਦਾ ਨਾਂ ਵੀ 'raindrop' ਰੱਖਿਆ ਗਿਆ ਹੈ।

1

2

3

4

5

6

ਸ਼ੈੱਫ ਡੈਰਨ ਵੌਂਗ ਨੇ ਦੱਸਿਆ ਕਿ ਇਸ ਨੂੰ ਮਿਨਰਲ ਵਾਟਰ ਤੇ ਅਗਰ (ਜੈਲੀ ਵਰਗਾ ਪਦਾਰਥ) ਤੋਂ ਤਿਆਰ ਕੀਤਾ ਹੈ। ਇਹ ਇੱਕ ਪ੍ਰਕਾਰ ਦਾ ਕੇਕ ਹੈ ਜੋ ਪਾਣੀ ਵਾਂਗ ਦਿੱਸਦਾ ਹੈ। ਖਾਸ ਗੱਲ ਇਹ ਹੈ ਕਿ ਇਹ ਕੇਕ ਕੈਲਰੀ ਰਹਿਤ ਹੈ।

7

ਵੌਂਗ ਨੇ ਕਿਹਾ, ਇਹ ਮੈਨੂੰ 'ਅ ਬਗਜ਼ ਲਾਈਫ' ਫਿਲਮ ਦੇ ਦ੍ਰਿਸ਼ ਦੀ ਯਾਦ ਦਵਾਉਂਦਾ ਹੈ, ਜਿਸ 'ਚ ਉਹ ਪੱਤਿਆਂ ਨਾਲ ਪਾਣੀ ਦੀ ਬੂੰਦ ਪੀਂਦੇ ਹਨ। ਇਸ ਨੂੰ ਜੈਲੀ ਵਾਂਗ ਕੱਟਿਆ ਜਾ ਸਕਦਾ ਹੈ। ਹਾਲਾਂਕਿ ਜੇਕਰ ਇਸ ਨੂੰ ਕਮਰੇ 'ਚ ਰੱਖ ਦਿੱਤਾ ਜਾਏ ਤਾਂ ਅੱਧੇ ਘੰਟੇ 'ਚ ਪਿਘਲ ਜਾਏਗਾ।

  • ਹੋਮ
  • Photos
  • ਖ਼ਬਰਾਂ
  • ਪਾਣੀ ਦੀ ਬੂੰਦ ਜਿਹਾ ਦਿਸਣ ਵਾਲਾ ਕੇਕ ਤਿਆਰ
About us | Advertisement| Privacy policy
© Copyright@2026.ABP Network Private Limited. All rights reserved.