ਧੀ ਦੇ ਵਿਆਹ ਮੌਕੇ ਰਜਨੀਕਾਂਤ ਨੇ ਲਾਏ ਖ਼ੂਬ ਠੁਮਕੇ, ਵੇਖੋ ਵਿਆਹ ਦੀਆਂ ਖ਼ੂਬਸੂਰਤ ਤਸਵੀਰਾਂ
ਸੋਸ਼ਲ ਮੀਡੀਆ ’ਤੇ ਵਿਆਹ ਦੀਆਂ ਕਾਫੀ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਸੌਂਦਰਿਆ ਅਦਾਕਾਰ ਵਿਸ਼ਗਨ ਵੰਗਾਮੁੜੀ ਨਾਲ ਦੂਜਾ ਵਿਆਹ ਕਰਵਾਏਗੀ।
ਇਹ ਸੌਂਦਰਿਆ ਦਾ ਦੂਜਾ ਵਿਆਹ ਹੈ। ਇਸ ਤੋਂ ਪਹਿਲਾਂ ਉਸ ਦਾ ਕਾਰੋਬਾਰੀ ਅਸ਼ਵਨੀ ਰਾਜਕੁਮਾਰ ਨਾਲ ਵਿਆਹ ਹੋਇਆ ਸੀ ਜੋ ਜ਼ਿਆਦਾ ਦੇਰ ਤਕ ਟਿਕ ਨਹੀਂ ਸਕਿਆ। 2017 ਵਿੱਚ ਦੋਵਾਂ ਦਾ ਤਲਾਕ ਹੋ ਗਿਆ। ਸੌਂਦਰਿਆ ਦਾ 4 ਸਾਲ ਦਾ ਬੱਚਾ ਵੀ ਹੈ।
ਇਸ ਦੇ ਇਲਾਵਾ ਰਜਨੀਕਾਂਤ ਦੀ ਇੱਕ ਫੋਟੋ ਵੀ ਵਾਇਰਲ ਹੋ ਰਹੀ ਹੈ। ਇਸ ਫੋਟੋ ਵਿੱਚ ਉਹ ਆਪਣੇ ਪੋਤੇ ਨਾਲ ਖੇਡਦੇ ਨਜ਼ਰ ਆ ਰਹੇ ਹਨ।
11 ਫਰਵਰੀ ਨੂੰ ਸੌਂਦਰਿਆ ਦਾ ਵਿਆਹ ਹੋਏਗਾ ਅਤੇ 12 ਨੂੰ ਰਜਨੀਕਾਂਤ ਦੇ ਘਰ ਗਰਾਂਡ ਰਿਸੈਪਸ਼ਨ ਹੋਏਗੀ। ਵਿਆਹ ਤੋਂ ਪਹਿਲਾਂ ਵੀ ਪਾਰਟੀ ਕੀਤੀ ਗਈ ਸੀ।
ਸਾਊਥ ਦੇ ਸੁਪਰਸਟਾਰ ਰਜਨੀਕਾਂਤ ਦੀ ਧੀ ਸੌਂਦਰਿਆ 11 ਫਰਵਰੀ ਨੂੰ ਵਿਆਹੀ ਜਾਏਗੀ। ਵਿਆਹ ਤੋਂ ਪਹਿਲਾਂ ਜਸ਼ਨਾਂ ਦੀ ਸ਼ੁਰੂਆਤ ਹੋ ਚੁੱਕੀ ਹੈ।
ਇੱਕ ਵੀਡੀਓ ਵਿੱਚ ਰਜਨੀਕਾਂਤ ਆਪਣੇ ਗੀਤ 'Oruvan Oruvan Mudhalali' ’ਤੇ ਨੱਚਦੇ ਨਜ਼ਰ ਆ ਰਹੇ ਹਨ।
ਸੋਸ਼ਲ ਮੀਡੀਆ ’ਤੇ ਸ਼ਨੀਵਾਰ ਨੂੰ ਵਿਆਹ ਦੀ ਪ੍ਰੀਵੈਡਿੰਗ ਦੀ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਪੂਰਾ ਪਰਿਵਾਰ ਰਜਨੀਕਾਂਤ ਦੇ ਮਸ਼ਹੂਰ ਗੀਤ ’ਤੇ ਡਾਂਸ ਕਰ ਰਿਹਾ ਹੈ।