✕
  • ਹੋਮ

ਰਾਮ ਰਹੀਮ ਦੀਆਂ ਅਦਾਲਤੀ ਫੈਸਲੇ ਤੋਂ ਪਹਿਲਾਂ ਹਰਿਆਣਾ ਸਰਕਾਰ ਨੂੰ ਧਮਕੀਆਂ

ਏਬੀਪੀ ਸਾਂਝਾ   |  23 Jan 2018 11:25 AM (IST)
ਰਾਮ ਰਹੀਮ ਦੀਆਂ ਅਦਾਲਤੀ ਫੈਸਲੇ ਤੋਂ ਪਹਿਲਾਂ ਹਰਿਆਣਾ ਸਰਕਾਰ ਨੂੰ ਧਮਕੀਆਂ
1

ਕਾਲ ਰਿਕਾਰਡ ਦੇ ਮੁਤਾਬਕ 20 ਅਗਸਤ ਨੂੰ ਡੇਰੇ ਦੀ ਮੈਨੇਜਮੈਂਟ ਅਦਾਲਤ ਦਾ ਫ਼ੈਸਲਾ ਆਪਣੇ ਹੱਕ ਵਿੱਚ ਕਰਨ ਦੀ ਹਰ ਕੋਸ਼ਿਸ ਕਰਨੀ ਸ਼ੁਰੂ ਕਰ ਦਿੱਤੀ ਸੀ। ਟੈਲੀਫ਼ੋਨ ਦੇ ਰਿਕਾਰਡ ਤੇ ਮੁਤਾਬਕ 20 ਅਗਸਤ ਸ਼ਾਮ ਨੂੰ ਰਾਮਪਾਲ ਨੇ ਅੰਬਾਲਾ ਦੇ ਅਸ਼ੋਕ ਨੂੰ ਕਿਹਾ ਕਿ ਮੁੱਖ ਮੰਤਰੀ ਤੱਕ ਇਹ ਗੱਲ ਪਹੁੰਚਾਉਣ ਕਿ ਡੇਰੇ ਨੇ ਚੋਣਾਂ ਵਿੱਚ ਭਾਜਪਾ ਦੀ ਠੋਕ ਕੇ ਮਦਦ ਕੀਤੀ ਸੀ ਤੇ ਅੱਗੇ ਵੀ ਕਰਾਂਗੇ ਪਰ ਮੁੱਖ ਮੰਤਰੀ ਨੂੰ ਕਹੋ ਕਿ ਉਹ ਚਾਹੇ ਪ੍ਰਦਾਨ ਮੰਤਰੀ ਨੂੰ ਮਿਲੇ ਪਰ ਅਦਾਲਤ ਦਾ ਫ਼ੈਸਲਾ ਸਾਡੇ ਹੱਕ ਵਿੱਚ ਆਉਣਾ ਚਾਹੀਦਾ ਹੈ। ਰਾਮਪਾਲ ਨੇ ਟੈਲੀਫ਼ੋਨ ਤੇ ਕਿਹਾ ਤੁਸੀਂ ਭਾਜਪਾ ਦੇ ਹਰ ਵਿਧਾਇਕ ਤੇ ਸਾਂਸਦ ਨੂੰ ਮਿਲੋ ਤੇ ਇਹ ਸੁਨੇਹਾ ਲਗਾਓ।

2

3

ਬਲਾਤਕਾਰੀ ਬਾਬੇ ਰਾਮ ਰਹੀਮ ਨੂੰ ਸਜ਼ਾ ਸੁਣਾਉਣ ਤੋਂ ਪਹਿਲਾਂ ਡੇਰੇ ਸਿਰਸੇ ਦੀ ਮੈਨੇਜਮੈਂਟ ਨੇ ਹਰਿਆਣਾ ਦੇ ਵਿਧਾਇਕਾਂ ਅਤੇ ਭਾਜਪਾ ਦੇ ਲੀਡਰਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਸੀ। ਹਰਿਆਣਾ ਪੁਲਿਸ ਵੱਲੋਂ ਕੀਤੀ ਗਈ ਟੈਲੀਫ਼ੋਨ ਦੀ ਰਿਕਾਰਡਿੰਗ ਨੇ ਖ਼ੁਲਾਸਾ ਕੀਤਾ ਕਿ 2014 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸਿਰਸਾ ਨੇ ਭਾਜਪਾ ਨੂੰ ਆਪਣਾ ਸਮਰਥਨ ਦਿੱਤਾ ਸੀ।

4

ਰਾਮਪਾਲ ਨੇ ਅੰਬਾਲੇ ਦੇ ਵਾਸੀ ਅਸ਼ੋਕ ਨੂੰ ਫ਼ੋਨ 'ਤੇ ਕਿਹਾ ਕਿ ਜਿੱਥੇ ਵੀ ਭਾਜਪਾ ਦਾ ਕੋਈ ਵੀ ਸਿਆਸਤਦਾਨ ਜਾਂ ਵਿਧਾਇਕ ਮਿਲਦਾ ਹੈ, ਉਸ ਨਾਲ ਠੋਕ ਕੇ ਇਸ ਬਾਰੇ ਗੱਲ ਕਰੋ ਤਾਂਕਿ ਇਹ ਸੰਦੇਸ਼ ਮੁੱਖ ਮੰਤਰੀ ਤਕ ਪਹੁੰਚੇ। ਰਾਮਪਾਲ ਨੇ ਆਪਣੇ ਸਾਥੀ ਨੂੰ ਕਿਹਾ ਕਿ ਉਨ੍ਹਾਂ ਨੂੰ ਜਾ ਕੇ ਕਹਿਣਾ, ਅਸੀਂ ਤੁਹਾਨੂੰ ਇੱਕ ਹੀ ਕੰਮ ਕਿਹਾ ਸੀ ਤੇ ਉਹ ਵੀ ਨਹੀਂ ਕਰ ਸਕੇ...।

  • ਹੋਮ
  • Photos
  • ਖ਼ਬਰਾਂ
  • ਰਾਮ ਰਹੀਮ ਦੀਆਂ ਅਦਾਲਤੀ ਫੈਸਲੇ ਤੋਂ ਪਹਿਲਾਂ ਹਰਿਆਣਾ ਸਰਕਾਰ ਨੂੰ ਧਮਕੀਆਂ
About us | Advertisement| Privacy policy
© Copyright@2026.ABP Network Private Limited. All rights reserved.