ਰਣਵੀਰ ਨਾਲ ਵਾਇਰਲ ਤਸਵੀਰਾਂ 'ਤੇ ਮਾਹਿਰਾ ਨੂੰ ਗਲਤੀ ਦਾ ਅਹਿਸਾਸ
ਮਾਹਿਰ ਇਨ੍ਹੀਂ ਦਿਨੀਂ ਪਾਕਿਸਤਾਨੀ ਫਿਲਮ 'ਸਾਤ ਦਿਨ ਮੋਹਬਤ ਇਨ' ਤੇ 'ਮੌਲਾ ਜੱਟ 2' ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ। ਇਸ ਦੌਰਾਨ ਉਨ੍ਹਾਂ ਨੇ ਇਹ ਗੱਲਾਂ ਨੂੰ ਦੁਹਰਾਇਆ।
ਉਨ੍ਹਾਂ ਦੀ ਫਿਲਮ 'ਰਾਇਸ' ਪਾਕਿਸਤਾਨ 'ਚ ਰਿਲੀਜ਼ ਨਹੀਂ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਦੇਸ਼ ਵਿੱਚ ਫਿਲਮ ਰਿਲੀਜ਼ ਕਰਨ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ।
ਉਹ ਇਹ ਵੀ ਕਹਿੰਦੇ ਹਨ, ਅਜਿਹੇ ਵਿਵਾਦ ਤੋਂ ਬਾਅਦ ਅਹਿਸਾਸ ਹੁੰਦਾ ਹੈ ਕਿ ਤੁਹਾਡੇ ਦੇਸ਼ ਦੇ ਲੋਕ ਜੋ ਤੁਹਾਨੂੰ ਬਹੁਤ ਪਿਆਰ ਤੇ ਸਤਿਕਾਰ ਦਿੰਦੇ ਹਨ, ਉਹ ਤੁਹਾਨੂੰ ਕੁਝ ਚੀਜਾਂ ਨੂੰ ਕਰਦੇ ਬਿਲਕੁਲ ਪਸੰਦ ਨਹੀਂ ਕਰਦੇ।''
ਮਾਹਿਰ ਤੇ ਰਣਵੀਰ ਦੀ ਤਸਵੀਰ ਪਿਛਲੇ ਸਾਲ ਸਤੰਬਰ ਵਿੱਚ ਨਿਊਯਾਰਕ ਦੀ ਹੈ। ਇਸ ਤੋਂ ਕੁਝ ਮਹੀਨੇ ਬਾਅਦ ਹੀ ਮਾਹਿਰਾ ਨੇ 'ਰਾਇਸ' ਨਾਲ ਬੌਲੀਵੁੱਡ ਵਿੱਚ ਕਦਮ ਰੱਖਿਆ ਸੀ।
ਉਨ੍ਹਾਂ ਕਿਹਾ, ਮੇਰੇ ਪੂਰੇ ਕਰੀਅਰ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਮੈਂ ਵਿਵਾਦ ਵਿੱਚ ਫਸੀ ਤੇ ਇਹ ਅਜੀਬ ਸੀ ਕਿਉਂਕਿ ਇਸ ਵਿੱਚ ਬਹੁਤ ਸਾਰੀਆਂ ਗੱਲਾਂ ਸਨ। ਜ਼ਾਹਿਰ ਹੈ ਕਿ ਤੁਹਾਨੂੰ ਗ਼ਲਤੀ ਦਾ ਅਹਿਸਾਸ ਹੋਵੇਗਾ, ਨਿੱਜੀ ਤੌਰ 'ਤੇ ਵੀ ਬੁਰਾ ਲੱਗੇਗਾ ਕਿ ਤੁਹਾਡੀ ਕਿਸੇ ਨੇ ਤਸਵੀਰ ਖਿੱਚੀ।
ਮਾਹਿਰਾ ਨੇ ਇਹ ਵੀ ਕਿਹਾ ਕਿ ਉਹ ਪਹਿਲੀ ਵਾਰ ਕਿਸੇ ਤਰ੍ਹਾਂ ਦੇ ਵਿਵਾਦ ਵਿੱਚ ਉਲਝੇ ਹਨ।
ਉਹ ਕਹਿੰਦੇ ਹਨ ਕਿ ਉਸ ਸਮੇਂ ਉਨ੍ਹਾਂ ਨੂੰ ਇਹ ਵਿਵਾਦ ਬੇਤੁਕਾ ਲੱਗਦਾ ਸੀ ਪਰ ਬਾਅਦ 'ਚ ਰਣਬੀਰ ਨਾਲ ਸਿਗਰੇਟ ਪੀਂਦੇ ਤਸਵੀਰ ਨੂੰ ਦੇਖ ਕੇ ਉਨ੍ਹਾਂ ਨੂੰ ਗ਼ਲਤ ਮਹਿਸੂਸ ਹੋਇਆ।
ਪਾਕਿਸਤਾਨੀ ਅਭਿਨੇਤਰੀ ਮਾਹਿਰਾ ਖ਼ਾਨ ਨੇ ਰਣਬੀਰ ਕਪੂਰ ਨਾਲ ਵਾਇਰਲ ਹੋਈਆਂ ਫੋਟੋਆਂ ਉੱਤੇ ਚੁੱਪੀ ਤੋੜੀ ਹੈ।