✕
  • ਹੋਮ

ਔਡੀ ਤੋਂ ਵੀ ਮਹਿੰਗਾ 'ਰਾਂਝਾ'

ਏਬੀਪੀ ਸਾਂਝਾ   |  06 Aug 2016 11:13 AM (IST)

ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਵਿਖੇ ਇੱਕ ਝੋਟੇ ਦੀ ਕੀਮਤ 5 ਕਰੋੜ ਰੱਖੀ ਗਈ ਹੈ।

1

ਹਮੀਰਪੁਰ ਦੇ ਰਹਿਣ ਵਾਲੇ ਸਾਹਿਬ ਸਿੰਘ ਨੂੰ ਉਸੇ ਦੇ ਝੋਟੇ ਦੇ ਕੀਮਤ 1 ਕਰੋੜ 37 ਲੱਖ ਰੁਪਏ ਦੇਣ ਦੀ ਇੱਕ ਵਿਅਕਤੀ ਨੇ ਪੇਸ਼ਕਸ਼ ਕੀਤੀ। ਪਰ ਸਾਹਿਬ ਸਿੰਘ ਨੇ ਇਸ ਨੂੰ ਵੇਚਣ ਤੋਂ ਇਨਕਾਰ ਕਰ ਦਿੱਤਾ।

2

ਮੁਰਾ ਨਸਲ ਦੇ ਝੋਟੇ ਦਾ ਨਾਮ ਰਾਂਝਾ ਹੈ ਅਤੇ ਇਸ ਨੂੰ ਦੇਖਣ ਲਈ ਦੂਰ ਦੂਰ ਤੋਂ ਲੋਕ ਆਉਂਦੇ ਹਨ।

3

ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਤੋਂ ਝੋਟੇ ਦੀ 1 ਕਰੋੜ ਦੀ ਬੋਲੀ ਲੱਗੀ, ਪਰ ਸਾਹਿਬ ਸਿੰਘ ਨੇ ਇਸ ਨੂੰ ਵੇਚਣ ਤੋਂ ਇਨਕਾਰ ਕਰ ਦਿੱਤਾ। ਸਾਹਿਬ ਨੇ ਰਾਂਝੇ ਦੀ ਕੀਮਤ ਪੰਜ ਕਰੋੜ ਰੱਖੀ ਹੈ।

4

ਰਾਂਝੇ ਦੀ ਖ਼ਰੀਦਦਾਰੀ ਲਈ ਲੱਗੀ ਬੋਲੀ ਵਿੱਚ ਹਿਮਾਚਲ ਤੋਂ ਇਲਾਵਾ ਕਈ ਦੂਜੇ ਰਾਜਾਂ ਦੇ ਲੋਕਾਂ ਨੇ ਵੀ ਹਿੱਸਾ ਲਿਆ।

5

ਰਾਂਝੇ ਦੀ ਬੋਲੀ 52 ਲੱਖ ਤੋਂ ਸ਼ੁਰੂ ਹੋਈ ਸੀ ਅਤੇ ਇਹ ਕਰੋੜ 37 ਲੱਖ ਉੱਤੇ ਰੁਕੀ।

6

ਰਾਂਝੇ ਦੀ ਖ਼ੁਰਾਕ ਵੀ ਅਹਿਮ ਹੈ। ਰੋਜ਼ਾਨਾ ਉਹ ਇੱਕ ਕਿੱਲੋ ਦੇਸ਼ੀਂ ਘੀ , ਪੰਜ ਕਿੱਲੋ ਚਨੇ, ਪੰਜ ਕਿੱਲੋ ਖਲ ਅਤੇ 10 ਲੀਟਰ ਦੁੱਧ ਪੀਂਦਾ ਹੈ।

7

ਇਸ ਤੋਂ ਇਲਾਵਾ ਰਾਂਝੇ ਦੀ ਰੋਜ਼ਾਨਾ ਮਾਲਸ਼ ਉੱਤੇ ਦੋ ਕਿੱਲੋ ਤੇਲ ਦੀ ਖਪਤ ਹੁੰਦੀ ਹੈ।

8

ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਵਿਖੇ ਇੱਕ ਝੋਟੇ ਦੀ ਕੀਮਤ 5 ਕਰੋੜ ਰੱਖੀ ਗਈ ਹੈ।

  • ਹੋਮ
  • Photos
  • ਖ਼ਬਰਾਂ
  • ਔਡੀ ਤੋਂ ਵੀ ਮਹਿੰਗਾ 'ਰਾਂਝਾ'
About us | Advertisement| Privacy policy
© Copyright@2026.ABP Network Private Limited. All rights reserved.