ਸ਼ਾਹਰੁਖ਼ ਦੇ ਮੁੰਡੇ ਅਬਰਾਮ ਦੇ ਵਿਆਹ ਲਈ ਰਾਣੀ ਮੁਖਰਜੀ ਦੀਆਂ ਦੁਆਵਾਂ
ਇਸ ਦੇ ਤੁਰੰਤ ਬਾਅਦ ਸ਼ਾਹਰੁਖ਼ ਨੇ ਕਿਹਾ ਕਿ ਉਨ੍ਹਾਂ ਨੂੰ ਰਾਣੀ ਨੂੰ ਸ਼ੋਅ ’ਤੇ ਨਹੀਂ ਬੁਲਾਉਣਾ ਚਾਹੀਦਾ ਸੀ। ਉਹ ਲੋਕਾਂ ਦੇ ਵਿਆਹ ਕਰਵਾ ਰਹੀ ਹੈ, ਜਿਸ ਕਰਕੇ ਲੋਕ ਸ਼ੋਅ ਵਿੱਚ ਆਪਣੇ ਬੱਚਿਆਂ ਦੀ ਯੋਜਨਾ ਬਣਾ ਰਹੇ ਹਨ। ਉਸ ਨੇ ਕਿਹਾ ਕਿ ਰਾਣੀ ਨੂੰ ‘ਰਾਣੀ ਮੁਖਰਜੀ’ ਨਹੀਂ, ਬਲਕਿ ‘ਸ਼ਾਦੀ ਮੁਖਰਜੀ’ ਦੇ ਨਾਂ ਨਾਲ ਬੁਲਾਉਣਾ ਚਾਹੀਦਾ ਹੈ।
ਇਸ ਸੁਣ ਕੇ ਰਾਣੀ ਨੇ ਸਲਮਾਨ ਨੂੰ ਕਿਹਾ ਕਿ ਉਸ ਦੀ ਇੱਛਾ ਹੈ ਕਿ ਉਸ ਦੇ ਘਰ ਕੁੜੀ ਹੋਵੇ। ਉਹ ਬਹੁਤ ਸੋਹਣੀ ਹੋਏਗੀ। ਉਸ ਨਾਲ ਸਲਮਾਨ ਦੀਆਂ ਸਾਰੀਆਂ ਖੂਬੀਆਂ ਮਿਲਣ ਤੇ ਉਹ ਉਸ ਦੀ ਧੀ ਦਾ ਰਿਸ਼ਤਾ ਸ਼ਾਹਰੁਖ ਦੇ ਮੁੰਡੇ ਨਾਲ ਹੁੰਦਾ ਦੇਖ ਰਹੀ ਹੈ।
ਦਰਅਸਲ ਗੱਲਬਾਤ ਦੌਰਾਨ ਸ਼ਾਹਰੁਖ਼ ਨੇ ਦੱਸਿਆ ਸੀ ਕਿ ਉਸ ਦਾ ਨਿੱਕਾ ਮੁੰਡਾ ਅਬਰਾਮ ਬਿਲਕੁਲ ਸ਼ਾਹਰੁਖ਼ ਵਰਗਾ ਹੈ। ਉਹ ਆਪਣੇ ਮਾਪਿਆਂ ਪ੍ਰਤੀ ਤਾਂ ਪਿਆਰ ਦਿਖਾਉਂਦਾ ਹੀ ਹੈ ਪਰ ਨਾਲ ਹੀ ਜਿਸ ਕਿਸੇ ਵੀ ਕੁੜੀ ਨਾਲ ਮਿਲਦਾ ਹੈ, ਉਸ ਨੂੰ ਲਵ ਯੂ ਬੋਲ ਦਿੰਦਾ ਹੈ।
ਸ਼ਾਹਰੁਖ਼ ਤੇ ਸਲਮਾਨ ਇਸ ਹਫ਼ਤੇ ‘ਦਸ ਕਾ ਦਮ’ ਵਿੱਚ ਇਕੱਠੇ ਨਜ਼ਰ ਆਏ। ਇਸੇ ਦੌਰਾਨ ਉਨ੍ਹਾਂ ਨਾਲ ਰਾਣੀ ਮੁਖਰਜੀ ਵੀ ਸ਼ਾਮਲ ਹੋ ਗਈ।
ਰਾਣੀ ਮੁਖਰਜੀ ਨੇ ਹਾਲ ਹੀ ਵਿੱਚ ਇੱਛਾ ਜਤਾਈ ਹੈ ਕਿ ਸਲਮਾਨ ਖਾਨ ਦੇ ਘਰ ਇੱਕ ਧੀ ਹੋਵੇ ਤੇ ਉਸ ਦਾ ਵਿਆਹ ਸ਼ਾਹਰੁਖ਼ ਖ਼ਾਨ ਦੇ ਮੁੰਡੇ ਅਬਰਾਮ ਨਾਲ ਹੋਵੇ।