‘ਸਿੰਬਾ’ ਨੇ ਏਅਰਪੋਰਟ ‘ਤੇ ਦਿਖਾਇਆ ਕੂਲ ਅੰਦਾਜ਼
ਇੰਨਾ ਹੀ ਨਹੀਂ `ਸਿੰਬਾ` ਸਟਾਰ ਨੇ ਹਾਲ ਹੀ `ਚ ਵੌਗ ਮੈਗਜ਼ੀਨ ਦੇ 11 ਸਾਲ ਹੋਣ `ਤੇ ਸਪੈਸ਼ਲ ਐਡੀਸ਼ਨ ਲਈ ਫੋਟੋਸ਼ੂਟ ਕਰਵਾਇਆ ਹੈ। ਇਸ `ਚ ਉਸ ਨਾਲ ਪੁਰਤਗਾਲੀ ਮਾਡਲ ਸਾਰਾ ਸੈਂਪੀਓ ਨਜ਼ਰ ਆ ਰਹੀ ਹੈ। ਦੋਨਾਂ ਦਾ ਫੋਟੋਸ਼ੂਟ ਵਾਇਰਲ ਹੋ ਰਿਹਾ ਹੈ ਤੇ ਫੈਨਸ ਨੂੰ ਪਸੰਦ ਆ ਰਿਹਾ ਹੈ।
ਉਧਰ ਦੂਜੇ ਪਾਸੇ ਰਣਵੀਰ ਜਲਦੀ ਹੀ ਦੀਪਿਕਾ ਨਾਲ ਵਿਆਹ ਵੀ ਕਰ ਰਹੇ ਹਨ। ਇਸ ਲਈ ਰਣਵੀਰ ਜਲਦੀ ਆਪਣੇ ਵਰਕ-ਕਮਿਟਮੈਂਟ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਖ਼ਬਰਾਂ ਤਾਂ ਇਹ ਵੀ ਹਨ ਕਿ ਦੋਨੋਂ ਸਾਉਥ ਇੰਡੀਅਨ ਸਟਾਈਲ ਨਾਲ ਵਿਆਹ ਕਰ ਸਕਦੇ ਹਨ।
ਵਰਕਫ੍ਰੰਟ ਦੀ ਗੱਲ ਕਰੀਏ ਤਾਂ ਰਣਵੀਰ ਸਿੰਘ ਜਲਦੀ ਹੀ ਰੋਤਿਟ ਸ਼ੈੱਟੀ ਦੀ ਫ਼ਿਲਮ ‘ਸਿੰਬਾ’ ‘ਚ ਸਾਰਾ ਅਲੀ ਖ਼ਾਨ ਨਾਲ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ।
ਆਪਣੇ ਵੱਖਰੇ ਫੈਸ਼ਨ ਸੈਂਸ ਨਾਲ ਰਣਵੀਰ ਨੂੰ ਪਤਾ ਹੈ ਕਿ ਉਹ ਕਿਵੇਂ ਸੁਰਖੀਆਂ ‘ਚ ਰਹਿ ਸਕਦੇ ਹਨ। ਕੈਜ਼ੂਅਲ ਲੁੱਕ ਹੋਵੇ ਜਾਂ ਹੋਵੇ ਪਾਰਟੀ ਲੁੱਕ ਰਣਵੀਰ ਨੂੰ ਸਟਾਇਲ ਕੈਰੀ ਕਰਨਾ ਚੰਗੀ ਤਰ੍ਹਾਂ ਆਉਂਦਾ ਹੈ ਤੇ ਆਪਣੇ ਇਸ ਅੰਦਾਜ਼ ਕਰਕੇ ਉਹ ਲਾਈਮਲਾਈਟ ਲੈ ਜਾਂਦੇ ਹਨ।
ਇਸ ਤੋਂ ਪਹਿਲਾਂ ਵੀ ਰਣਵੀਰ ਕਈ ਵਾਰ ਆਪਣੇ ਰੰਗੀਲੇ ਸਟਾਈਲ ‘ਚ ਨਜ਼ਰ ਆ ਚੁੱਕੇ ਹਨ। ਆਪਣੇ ਸਟਾਈਲ ਨੂੰ ਲੈ ਕੇ ਰਣਵੀਰ ਦਾ ਕਹਿਣਾ ਹੈ ਕਿ ਲੋਕ ਉਸ ਬਾਰੇ ਕੀ ਸੋਚਦੇ ਨੇ ਇਸ ਦੀ ਉਸ ਨੂੰ ਪ੍ਰਵਾਹ ਨਹੀਂ।
ਰਣਵੀਰ ਇੱਕ ਵਾਰ ਫੇਰ ਆਪਣੇ ਸਟਾਈਲ ‘ਚ ਹੀ ਏਅਰਪੋਰਟ ‘ਤੇ ਨਜ਼ਰ ਆਏ। ਜਿੱਥੇ ਉਸ ਨੇ ਮਲਟੀਕਲਰ ਜੈਕੇਟ ਨਾਲ ਵਾਈਟ ਪੈਂਟ ਪਾਈ ਹੋਈ ਸੀ। ਇਸ ਲੁੱਕ ਨਾਲ ਰਣਵੀਰ ਨੇ ਕੈਰੀ ਕੀਤੇ ਮਲਟੀਕਲਰ ਸਨੀਕਰ, ਸਨੈਪਬੈਕ ਕੈਪ ਤੇ ਨਾਲ ਹੀ ਗ੍ਰੀਨ ਕਲਰ ਦੇ ਸ਼ੈਡਸ।
ਰਣਵੀਰ ਸਿੰਘ ਨੂੰ ਬੀਤੀ ਦੇਰ ਰਾਤ ਏਅਰਪੋਰਟ ‘ਤੇ ਵੇਖਿਆ ਗਿਆ ਜਿੱਥੇ 'ਪਦਮਾਵਤ' ਸਟਾਰ ਕਾਫੀ ਖੁਸ਼ ਨਜ਼ਰ ਆ ਰਹੇ ਸੀ। ਉਨ੍ਹਾਂ ਦੀ ਸਮਾਈਲ ਨੂੰ ਮੀਡੀਆ ਕੈਮਰਿਆਂ ਨੇ ਕੈਪਚਰ ਕੀਤਾ।