ਪਾਕਿਸਤਾਨੀ ਕਲਾਕਾਰਾਂ ਨੂੰ ਬੈਨ ਕਰਨ ਬਾਰੇ ਰਣਵੀਰ ਸਿੰਘ ਦਾ ਵੱਡਾ ਬਿਆਨ
ਉੱਧਰ, ਪਾਕਿਸਤਾਨ ਨੇ ਖ਼ੁਦ ਵੀ ਆਪਣੇ ਮੁਲਕ ਵਿੱਚ ਕਿਸੇ ਵੀ ਭਾਰਤੀ ਫਿਲਮ ਨੂੰ ਰਿਲੀਜ਼ ਨਾ ਕਰਨ ਦਾ ਫੈਸਲਾ ਲਿਆ ਹੈ। ਇਸ ਦੇ ਨਾਲ ਹੀ ਪੀਈਐਮਆਰਏ ਨੂੰ ਭਾਰਤ ਦੇ ਇਸ਼ਤਿਹਾਰਾਂ ਖਿਲਾਫ ਵੀ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ।
ਹਾਲਾਂਕਿ ਇਸ ਨੂੰ ਅਧਿਕਾਰਿਤ ਤੌਰ ’ਤੇ ਬੈਨ ਨਹੀਂ ਕੀਤਾ ਗਿਆ। ਬਾਲੀਵੁੱਡ ਸਿਤਾਰਿਆਂ ਨੇ ਆਪਣੇ ਆਪ ਇਹ ਕਦਮ ਚੁੱਕਿਆ ਹੈ। ਕਈ ਸਿਤਾਰਿਆਂ ਤੇ ਪ੍ਰੋਡਕਸ਼ਨ ਹਾਊਸਿਜ਼ ਨੇ ਪਾਕਿਸਤਾਨ ਵਿੱਚ ਆਪਣੀਆਂ ਫਿਲਮਾਂ ਨਾ ਰਿਲੀਜ਼ ਕਰਨ ਦਾ ਵੀ ਫੈਸਲਾ ਲਿਆ ਹੈ।
ਦੱਸ ਦੇਈਏ ਕਿ 14 ਫਰਵਰੀ ਨੂੰ ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐਫ ਦੇ ਕਾਫਲੇ ’ਤੇ ਹੋਏ ਹਮਲੇ ਬਾਅਦ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਪਾਕਿਸਤਾਨੀ ਕਲਾਕਾਰਾਂ ਨਾਲ ਕੰਮ ਕਰਨ ਤੋਂ ਪਰਹੇਜ਼ ਕਰਨਾ ਸ਼ੁਰੂ ਕਰ ਦਿੱਤਾ ਹੈ।
ਰਣਵੀਰ ਨੇ ਕਿਹਾ ਕਿ ਜੇ ਸ਼ਹੀਦ ਜਵਾਨ ਦੀ ਮਾਂ ਦਾ ਮੰਨਣਾ ਹੈ ਕਿ ਸਾਨੂੰ ਕਲਾ ਦੇ ਖੇਤਰ ਵਿੱਚ ਇਸ ਤਰ੍ਹਾਂ ਨਹੀਂ ਜੁੜਨਾ ਚਾਹੀਦਾ ਤਾਂ ਉਸ ਨੂੰ ਲੱਗਦਾ ਹੈ ਕਿ ਸਾਨੂੰ ਇਸ ’ਤੇ ਰੋਕ ਲਾ ਦੇਣੀ ਚਾਹੀਦੀ ਹੈ।
ਉਸ ਨੇ ਕਿਹਾ ਕਿ ਕਲਾ ਤੇ ਖੇਡ ਵੱਖਰੇ ਖੇਤਰ ਹਨ ਅਤੇ ਇਨ੍ਹਾਂ ਦੀਆਂ ਹੱਦਾਂ ਵੀ ਵੱਖਰੀਆਂ ਹੋਣੀਆਂ ਚਾਹੀਦੀਆਂ ਹਨ।
‘ਇੰਡੀਆ ਟੁਡੇ’ ਦੇ ਪ੍ਰੋਗਰਾਮ ਵਿੱਚ ਰਣਵੀਰ ਨੇ ਕਿਹਾ ਕਿ ਕਲਾਕਾਰ ਜਾਂ ਖਿਡਾਰੀ ਹੋਣ ਨਾਤੇ ਉਨ੍ਹਾਂ ਦੀਆਂ ਵੀ ਕੁਝ ਜ਼ਿੰਮੇਵਾਰੀਆਂ ਹਨ। ਅਸੀਂ ਉਹ ਬਲੀਦਾਨ ਨਹੀਂ ਦੇ ਰਹੇ ਜੋ ਜਵਾਨ ਦੇ ਰਹੇ ਹਨ।
ਉਸ ਨੇ ਕਿਹਾ ਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਖੇਡ ਤੇ ਕਲਾ ਨੂੰ ਇਸ ਨਾਲ ਨਹੀਂ ਮਿਲਾਇਆ ਜਾਣਾ ਚਾਹੀਦਾ। ਇਹ ਦੋਵੇਂ ਇੱਕ ਦੂਜੇ ਤੋਂ ਬਿਲਕੁਲ ਵੱਖਰੇ ਹਨ।
ਭਾਰਤ-ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਓ ਦੇ ਮੱਦੇਨਜ਼ਰ ਭਾਰਤ ਵਿੱਚ ਪਾਕਿਸਤਾਨੀ ਕਲਾਕਾਰਾਂ ਨੂੰ ਬੈਨ ਕਰਨ ਦੀ ਮੰਗ ਉਠਾਈ ਗਈ ਹੈ। ਇਸ ਮੁੱਦੇ ’ਤੇ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਨੇ ਬਿਆਨ ਦਿੱਤਾ ਹੈ ਕਿ ਕਲਾ ਤੇ ਖੇਡ ਨੂੰ ਇਸ ਮਾਮਲੇ ਤੋਂ ਦੂਰ ਹੀ ਰੱਖਣਾ ਚਾਹੀਦਾ ਹੈ।