ਨੋਟ ਬੰਦੀ ਨੇ ਤੋੜਿਆ ਰੀਅਲ ਅਸਟੇਟ ਦਾ ਲੱਕ

ਦਸੰਬਰ 2016 ਵਿੱਚ ਖ਼ਤਮ ਹੋਏ ਤੀਜੇ ਕਵਾਟਰ ਵਿੱਚ ਹਾਊਸਿੰਗ ਸੇਲ ਵਿੱਚ ਕਰੀਬ 31 ਫ਼ੀਸਦੀ ਅਤੇ ਨਵੇਂ ਲਾਂਚ ਵਿੱਚ 40 ਫ਼ੀਸਦੀ ਦੀ ਗਿਰਾਵਟ ਆਈ ਹੈ।
ਅਸਲ ਵਿੱਚ ਨਵੰਬਰ ਵਿੱਚ ਨੋਟ ਬੰਦੀ ਤੋਂ ਬਾਅਦ ਰੀਅਲ ਅਸਟੇਟ ਮਾਰਕੀਟ ਨੂੰ ਭਾਰੀ ਸੱਟ ਵੱਜੀ ਸੀ। ਜਿਸ ਦਾ ਖ਼ੁਲਾਸਾ ਸੋਮਵਾਰ ਨੂੰ ਹੋਈ ਜਾਰੀ ਰਿਪੋਰਟ ਵਿੱਚ ਕੀਤਾ ਗਿਆ ਹੈ। ਰੀਅਲ ਅਸਟੇਟ ਡਾਟਾ, ਰਿਸਰਚ ਅਤੇ ਆਨ ਲਿਸਟ ਫ਼ਰਮ ਪ੍ਰੋਪਕਿਊਟੀ ਨੇ ਦੇਸ਼ ਦੇ ਅੱਠ ਸ਼ਹਿਰਾਂ ਵਿੱਚ ਮਾਰਕੀਟ ਦੇ ਤਾਜ਼ਾ ਰੁਝਾਨ ਬਾਰੇ ਸਰਵੇ ਕੀਤਾ ਹੈ।
ਇਹ ਸਰਵੇ ਗੁੜਗਾਉਂ, ਨੋਇਡਾ, ਮੁੰਬਈ, ਕਲਕੱਤਾ, ਪੁਣੇ, ਹੈਦਰਾਬਾਦ ਅਤੇ ਚੇਨਈ ਵਿੱਚ ਕੀਤਾ ਗਿਆ, ਜਿਸ ਅਨੁਸਾਰ ਸਤੰਬਰ ਵਿੱਚ ਖ਼ਤਮ ਹੋਏ ਦੂਜੇ ਕਵਾਟਰ ਵਿੱਚ ਚਾਰ ਲੱਖ 59 ਹਜ਼ਾਰ 76 ਘਰ ਅਣਸਾਊਲਡ ਸੀ ਜੋ ਦਸੰਬਰ 2016 ਵਿੱਚ ਖ਼ਤਮ ਹੋਏ ਕਵਾਟਰ ਤੋਂ ਬਾਅਦ ਚਾਰ ਲੱਖ 53 ਹਜ਼ਾਰ 592 ਰਹਿ ਗਏ।
ਰਿਪੋਰਟ ਦੇ ਅਨੁਸਾਰ ਜੁਲਾਈ ਤੋਂ ਸਤੰਬਰ 2016 ਦੇ ਦੌਰਾਨ ਜਿੱਥੇ 38 ਹਜ਼ਾਰ 450 ਯੂਨਿਟ ਦੀ ਸੇਲ ਹੋਈ ਸੀ, ਉੱਥੇ ਹੀ ਅਕਤੂਬਰ ਤੋਂ ਦਸੰਬਰ 2016 ਦੇ ਦੌਰਾਨ 26 ਹਜ਼ਾਰ 718 ਯੂਨਿਟ ਦੀ ਵਿੱਕਰੀ ਹੋਈ, ਭਾਵ 31 ਫ਼ੀਸਦੀ ਦੀ ਗਿਰਾਵਟ ।
ਇਸ ਤਰ੍ਹਾਂ ਜੁਲਾਈ ਤੋਂ ਸਤੰਬਰ 2016 ਦੇ ਵਿਚਕਾਰ 27696 ਯੂਨਿਟ ਲਾਂਚ ਹੋਏ ਜਦੋਂਕਿ ਅਗਲੇ ਕਵਾਟਰ ਭਾਵ ਅਕਤੂਬਰ ਤੋਂ ਦਸੰਬਰ 2016 ਦੇ ਦੌਰਾਨ 26 ਹਜ਼ਾਰ 718 ਯੂਨਿਟ ਹੀ ਵਿਕੇ। ਇੱਥੇ ਵੀ ਕਰੀਬ 31 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ।