ਪੁਲਿਸ ਨੇ ਜ਼ਬਤ ਕੀਤਾ 50 ਲੱਖ ਦਾ ਸੱਪ, ਅੰਤਰਰਾਸ਼ਟਰੀ ਬਾਜ਼ਾਰ 'ਚ ਵੱਡੀ ਮੰਗ
ਦੱਸ ਦੇਈਏ ਕਿ ਮਾਦਾ ਰੈਡ ਸੈਂਡ ਬੋਆ ਇਕੋ ਸਮੇਂ ਘੱਟੋ ਘੱਟ ਛੇ ਬੱਚਿਆਂ ਨੂੰ ਜਨਮ ਦਿੰਦੀ ਹੈ। ਇਸ ਸਪੀਸੀਜ਼ ਦੇ ਸੱਪਾਂ ਦੀ ਵਰਤੋਂ ਦਵਾਈਆਂ ਤੇ ਸੁੰਦਰਤਾ ਦੇ ਉਤਪਾਦ ਬਣਾਉਣ ਲਈ ਕੀਤੀ ਜਾਂਦੀ ਹੈ। ਇਸੇ ਲਈ ਅੰਤਰਰਾਸ਼ਟਰੀ ਮਾਰਕੀਟ ਵਿੱਚ ਇਸ ਦੀ ਵੱਡੀ ਮੰਗ ਹੈ।
Download ABP Live App and Watch All Latest Videos
View In Appਇਹ ਛੋਟੇ ਜੀਵਾਂ ਨੂੰ ਖਾਂਦਾ ਹੈ, ਤੇ ਨਾਲ ਹੀ ਇਹ ਹੋਰ ਸੱਪਾਂ ਨੂੰ ਵੀ ਆਪਣਾ ਭੋਜਨ ਬਣਾ ਲੈਂਦਾ ਹੈ।
ਇਸ ਸੱਪ ਦੀ ਇਕ ਹੋਰ ਵਿਸ਼ੇਸ਼ ਵਿਸ਼ੇਸ਼ਤਾ ਇਹ ਹੈ ਕਿ ਇਹ ਜ਼ਮੀਨ ਦੇ ਅੰਦਰ ਖੁੱਡ ਬਣਾ ਕੇ ਨਹੀਂ ਰਹਿੰਦਾ, ਬਲਕਿ ਚੂਹੇ ਦੀ ਖੁੱਡ ਵਿੱਚ ਦਾਖਲ ਹੁੰਦਾ ਹੈ ਤੇ ਇਸ ਨੂੰ ਆਪਣਾ ਘਰ ਬਣਾਉਂਦਾ ਹੈ।
ਇਹ ਸੱਪ ਕਾਫ਼ੀ ਮੋਟੇ ਹੁੰਦੇ ਹਨ, ਇਸ ਲਈ ਉਹ ਹੌਲੀ-ਹੌਲੀ ਚੱਲਦੇ ਹਨ ਤੇ ਅਕਸਰ ਰਾਤ ਨੂੰ ਬਾਹਰ ਆਉਂਦੇ ਹਨ।
ਰੈਡ ਸੈਂਡ ਬੋਆ ਸੱਪ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਜ਼ਹਿਰ ਨਹੀਂ ਹੁੰਦਾ ਤੇ ਇਸ ਦਾ ਆਕਾਰ ਵੀ ਹੋਰ ਸੱਪਾਂ ਤੋਂ ਵੱਖਰਾ ਹੁੰਦਾ ਹੈ, ਭਾਵ, ਇਸ ਦਾ ਸਿਰ ਤੇ ਪੂਛ ਦੋਵੇਂ ਗੋਲ ਹੁੰਦੇ ਹਨ, ਜਿਸ ਨੂੰ ਵੇਖਣ 'ਤੇ ਇੰਝ ਲੱਦਗਾ ਹੈ ਜਿਵੇਂ ਇਸ ਦਾ ਦੋਵੇਂ ਪਾਸੇ ਮੂੰਹ ਹੈ।
ਪੁਲਿਸ ਸਹਾਇਕ ਇੰਸਪੈਕਟਰ ਨੀਲੇਸ਼ ਰਾਣੇ ਅਨੁਸਾਰ, ਸੱਪ ਨੂੰ ਨਵੀਂ ਮੁੰਬਈ ਦੇ ਪਨਵੇਲ ਇਲਾਕੇ ਦੇ ਨਜ਼ਦੀਕ ਜੰਗਲੀ ਜੀਵਣ ਬਾਜ਼ਾਰ ਤੋਂ ਉਦੋਂ ਬਰਾਮਦ ਕੀਤਾ ਗਿਆ ਜਦੋਂ ਜਾਧਵ ਨਾਂ ਦਾ ਇੱਕ 20 ਸਾਲਾ ਵਿਅਕਤੀ ਇਸ ਨੂੰ ਵੇਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਾਧਵ ਖਿਲਾਫ ਭਾਰਤੀ ਦੰਡਾਵਲੀ ਤੇ ਜੰਗਲੀ ਜੀਵ ਸੁਰੱਖਿਆ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਾਇਰ ਕੀਤਾ ਗਿਆ ਹੈ।
ਦਰਅਸਲ, ਰੈੱਡ ਸੈਂਡ ਬੋਆ ਸੱਪ ਇੱਕ ਸੁਰੱਖਿਅਤ ਪ੍ਰਜਾਤੀ ਹੈ, ਜਿਸ ਨੂੰ ਖਰੀਦਣ ਤੇ ਵੇਚਣ ਦੀ ਮਨਾਹੀ ਹੈ, ਪਰ ਇਸ ਦੇ ਬਾਵਜੂਦ ਅੰਤਰਰਾਸ਼ਟਰੀ ਮਾਰਕੀਟ ਵਿੱਚ ਇਸ ਦਾ ਧੜੱਲੇ ਨਾਲ ਵਪਾਰ ਕੀਤਾ ਜਾਂਦਾ ਹੈ।
ਚੰਡੀਗੜ੍ਹ: ਮਹਾਰਾਸ਼ਟਰ ਦੇ ਨਵੀਂ ਮੁੰਬਈ ਤੋਂ ਪੁਲਿਸ ਨੇ ਇੱਕ ਵਿਅਕਤੀ ਤੋਂ ਅਨੋਖਾ ਸੱਪ ਬਰਾਮਦ ਕੀਤਾ ਹੈ, ਜਿਸ ਦੀ ਕੀਮਤ ਲਗਪਗ 50 ਲੱਖ ਰੁਪਏ ਦੱਸੀ ਜਾ ਰਹੀ ਹੈ। ਇਸ ਮਾਮਲੇ ਵਿੱਚ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਰੈਡ ਸੈਂਡ ਬੋਆ ਨਾਂ ਦੇ ਇਸ ਸੱਪ ਦੀ ਅੰਤਰਰਾਸ਼ਟਰੀ ਮਾਰਕੀਟ ਵਿੱਚ ਭਾਰੀ ਮੰਗ ਹੈ।
- - - - - - - - - Advertisement - - - - - - - - -