ਗੁਰਦਾਸ ਮਾਨ ਨੇ ਇੰਝ ਕੀਤਾ ਓਮ ਪੁਰੀ ਨੂੰ ਯਾਦ

ਅਨੁਪਮ ਖੇਰ ਤੇ ਪਰੇਸ਼ ਰਾਵਲ ਨੇ ਆਪਣੇ ਸਾਬਕਾ ਸਾਥੀ ਕਲਾਕਾਰ ਨੂੰ ਯਾਦ ਕੀਤਾ ਤੇ ਉਨ੍ਹਾਂ ਨੂੰ ਚੰਗਾ ਕਲਾਕਾਰ ਤੇ ਵਧੀਆ ਇਨਸਾਨ ਦੱਸਿਆ।
ਪੰਜਾਬੀ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਨੇ ਓਮ ਪੁਰੀ ਨਾਲ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਤੇ ਲਿਖਿਆ- ਓਮ ਸਾਹਿਬ ਬੱਸ ਯਾਦਾਂ ਰਹਿ ਗਈਆਂ।
ਤੁਹਾਨੂੰ ਦੱਸ ਦਈਏ ਕਿ ਓਮ ਪੁਰੀ ਦੀ 66 ਸਾਲ ਉਮਰ ਵਿੱਚ ਅੰਧੇਰੀ ਸਥਿਤ ਉਨ੍ਹਾਂ ਦੇ ਘਰ ਵਿੱਚ ਬੀਤੀ 6 ਜਨਵਰੀ ਨੂੰ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ। ਉਨ੍ਹਾਂ ਦੇ ਨਾਂ ਬਹੁਤ ਸਾਰੀਆਂ ਸ਼ਾਨਦਾਰ ਫ਼ਿਲਮਾਂ ਵਿੱਚ ਕੰਮ ਕਰਨ ਦਾ ਰਿਕਾਰਡ ਹੈ।
ਟੀਵੀ ਹੋਸਟ ਤੇ ਐਕਟ੍ਰੈੱਸ ਮਿਨੀ ਮਾਥੁਰ ਨੇ ਪੇਂਟਿੰਗ ਸ਼ੇਅਰ ਕਰਦੇ ਹੋਏ ਲਿਖਿਆ- ਓਮ ਪੁਰੀ ਜੀ ਨੂੰ ਗਏ ਇੱਕ ਸਾਲ ਬੀਤ ਗਿਆ ਹੈ।
ਸ਼ਨੀਵਾਰ ਨੂੰ ਬਾਲੀਵੁੱਡ ਨੇ ਅਦਾਕਾਰ ਓਮ ਪੁਰੀ ਦੀ ਪਹਿਲੀ ਬਰਸੀ ਮਨਾਈ। ਇਸ ਮੌਕੇ ਬਾਲੀਵੁੱਡ ਨੇ ਉਨ੍ਹਾਂ ਨੂੰ ਯਾਦ ਕਰਦਿਆਂ ਨਿੱਘੀ ਸ਼ਰਧਾਂਜਲੀ ਦਿੱਤੀ।
ਅਨੁਪਮ ਨੇ ਓਮ ਪੁਰੀ ਨੂੰ ਯਾਦ ਕਰਦੇ ਹੋਏ ਇੱਕ ਟਵੀਟ ਕੀਤਾ- ਮੇਰੇ ਦੋਸਤ ਤੁਹਾਡੀ ਬੜੀ ਯਾਦ ਆਉਂਦੀ ਹੈ।
ਅਦਾਕਾਰ ਪਰੇਸ਼ ਰਾਵਲ ਨੇ ਵੀ ਇੱਕ ਪੋਸਟ ਵਿੱਚ ਲਿਖਿਆ- ਸ਼੍ਰੀ ਓਮ ਪੁਰੀ ਨੂੰ ਉਨ੍ਹਾਂ ਦੀ ਪਹਿਲੀ ਬਰਸੀ ‘ਤੇ ਯਾਦ ਕਰ ਰਿਹਾ ਹਾਂ। ਇੱਕ ਚੰਗੇ ਇਨਸਾਨ ਤੇ ਮਹਾਨ ਕਲਾਕਾਰ।