Auto Expo 2020 'ਚ Renault Zoe ਇਲੈਕਟ੍ਰਿਕ ਕਾਰ ਨੂੰ ਕੀਤਾ ਪੇਸ਼, ਜਾਣੋ ਇਸ 'ਚ ਕੀ ਖਾਸ
ਫੀਚਰਸ: ਫੀਚਰਸ ਦੀ ਗੱਲ ਕਰੀਏ ਤਾਂ ਰੇਨਾਲਟ ਜ਼ੋ ਕੋਲ ਰੇਨੋਲਟ ਹੈਡਸ-ਮੁਕਤ ਕਾਰਡ, ਇੰਡਕਸ਼ਨ ਸਮਾਰਟਫੋਨ ਚਾਰਜਰ, 9.3 ਇੰਚ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ, 2 ਡਰਾਈਵਰ ਅਤੇ 2 ਯਾਤਰੀ ਏਅਰਬੈਗਸ, ਫ੍ਰੰਟ ਅਤੇ ਬੈਕ ਇਲੈਕਟ੍ਰਿਕ ਵਿੰਡੋਜ਼, ਆਟੋਮੈਟਿਕ ਐਮਰਜੈਂਸੀ ਬ੍ਰੇਕਿੰਗ ਅਸੀਸਟੈਂਟ, ਹੈਂਡਸ-ਫ੍ਰੀ ਪਾਰਕਿੰਗ, ਬਲਾਇੰਡ ਸਪਾਟ ਸੈਂਸਰ, ਲੇਨ ਡਿਪਾਰਚਰ ਵਾਰਨਿੰਗ ਅਤੇ ਲੇਨ ਕੀਪ ਅਸੀਸਟੈਂਟ, ਰਿਅਰ ਤੇ ਫਰੰਟ ਪਾਰਕਿੰਗ ਸੈਂਸਰ, ਰੀਅਰ ਅਤੇ ਫਰੰਟ ਵਿਊ ਕੈਮਰਾ ਅਤੇ ਈਐਸਪੀ ਵਰਗੇ ਖਾਸ ਫੀਚਰਸ ਵੀ ਦਿੱਤੇ ਗਏ ਹਨ।
ਇੰਟੀਰਿਅਰ ਪੱਖੋਂ ਰੇਨਾਲਤ ਜ਼ੋਈ 'ਚ ਹੀਟਿਡ ਲੈਦਰ ਦੇ ਸਟੀਰਿੰਗ ਵ੍ਹੀਲ, ਹੀਟਿਡ ਫਰੰਟ ਸੀਟਾਂ ਤੇ ਈਕੋ ਫੰਕਸ਼ਨ ਦੇ ਨਾਲ ਆਟੋਮੈਟਿਕ ਲੈਦਰ ਕੰਟ੍ਰੋਲ ਪੇਸ਼ ਦਿੱਤਾ ਗਿਆ ਹੈ।
ਐਕਸਟੀਰੀਅਰ ਦੀ ਗੱਲ ਕਰੀਏ ਤਾਂ ਇਸ ਕਾਰ 'ਚ 17 ਇੰਚ ਦਾ ਅਲੌਇਲ ਵ੍ਹੀਲ, LED ਡੇਅਟਾਈਮ ਰਨਿੰਗ ਲੈਂਪ ਤੇ ਐਲਈਡੀ ਟੇਲ ਲੈਂਪ, ਬਾਡੀ ਕਲਰਡ ਡੋਰ ਹੈਂਡਲ ਤੇ ਇੱਕ ਕ੍ਰੈਮਡ ਗਰਿਲ ਹੈ।
ਮਾਪ: ਡਾਈਮੈਂਸ਼ਨਸ ਦੇ ਲਿਹਾਜ਼ ਨਾਲ ਰੇਨਾਲਟ ਜ਼ੋਈ ਦੀ ਲੰਬਾਈ 4087, ਚੌੜਾਈ 1945 ਮਿਲੀਮੀਟਰ, ਉਚਾਈ 1562 ਤੇ ਵ੍ਹੀਲਬੇਸ 2588 ਮਿਲੀਮੀਟਰ ਤੇ ਗਰਾਉਂਡ ਕਲੀਅਰੈਂਸ 120 ਮਿਲੀਮੀਟਰ ਹੈ।
ਰੇਂਜ ਦੀ ਗੱਲ ਕਰੀਏ ਤਾਂ ਰੇਨੋ ਇੱਕ ਵਾਰ ਚਾਰਜ ਕਰਨ 'ਤੇ 395 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦੀ ਹੈ। ਇਸ ਕਾਰ ਦੀ ਬੈਟਰੀ ਤੇਜ਼ ਚਾਰਜ (DC 50KW) ਵੱਲੋਂ ਸਿਰਫ 0.55 ਘੰਟਿਆਂ 'ਚ 0-70 ਪ੍ਰਤੀਸ਼ਤ ਤੱਕ ਚਾਰਜ ਕੀਤੀ ਜਾ ਸਕਦੀ ਹੈ। ਕੰਪਨੀ ਬੈਟਰੀ ਦੇ ਨਾਲ 8 ਸਾਲ/160000 ਕਿਲੋਮੀਟਰ ਦੀ ਵਾਰੰਟੀ ਦੇ ਰਹੀ ਹੈ।
ਪਾਵਰ ਤੇ ਸਪੈਸੀਫਿਕੇਸ਼ਨ: ਪਾਵਰ ਤੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਰੈਨੋ ਜ਼ੋਈ 'ਚ ਮੋਟਰ ਦਿੱਤੀ ਗਈ, ਜਿਸ ਨੂੰ 52 ਕੇਵਾਟ ਦੀ ਬੈਟਰੀ ਤੋਂ ਪਾਵਰ ਮਿਲਦੀ ਹੈ। ਇਹ ਮੋਟਰ 134 Hp ਦੀ ਪਾਵਰ ਤੇ 245 Nm ਦਾ ਟਾਰਕ ਜਨਰੇਟ ਕਰਦੀ ਹੈ। ਗੀਅਰਬਾਕਸ ਦੀ ਗੱਲ ਕਰੀਏ ਤਾਂ ਗੀਅਰਬਾਕਸ 'ਚ ਸਿੰਗਲ ਗਿਅਰ ਰੇਸ਼ੋ ਸਪੀਡ ਰੀਡਿਉਸਰ ਦਿੱਤਾ ਗਿਆ ਹੈ।
Auto Expo 2020 'ਚ Renault ਨੇ ਨਵੀਂ ਇਲੈਕਟ੍ਰਿਕ ਕਾਰ Renault Zoe ਪੇਸ਼ ਕੀਤੀ ਹੈ। ਇਲੈਕਟ੍ਰਿਕ ਵਾਹਨਾਂ ਦੇ ਇਸ ਯੁੱਗ 'ਚ ਸਾਰੀਆਂ ਕੰਪਨੀਆਂ ਆਪਣੇ ਬਿਜਲੀ ਵਾਹਨ ਲੈ ਕੇ ਆ ਰਹੀਆਂ ਹਨ। ਇੱਥੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਰੈਨੋ ਜ਼ੋਈ ਕਿਵੇਂ ਦੀ ਹੈ ਤੇ ਇਸ ਦੇ ਫੀਚਰਸ, ਡਾਈਮੈਂਸ਼ਨਸ ਤੇ ਸਪੈਸੀਫਿਕੇਸ਼ਨ ਕਿਵੇਂ ਦੇ ਹਨ।