ਹੁਣ ਨਵੇਂ ਰੰਗ-ਰੂਪ 'ਚ ਆਏਗੀ ਰੈਨੋ ਕਵਿੱਡ, ਜਾਣੋ ਕੀ ਕੁਝ ਖਾਸ
ਕੰਪਨੀ ਇਸ ਕਾਰ ਵਿੱਚ ਰੈਨੋ ਟ੍ਰਾਈਬਰ ਵਾਲੀ 8 ਇੰਚ ਦੀ ਟੱਚਸਕ੍ਰੀਨ ਤੇ ਇੰਸਟਰੂਮੈਂਟ ਕਲੱਸਟਰ ਵਰਗੇ ਫੀਚਰ ਦੇ ਸਕਦੀ ਹੈ। ਵੱਡੀ ਟੱਚਸਕ੍ਰੀਨ ਦੇ ਕਾਰਨ ਸੈਂਟਰ ਇਸ ਦੇ ਸੈਂਟਰ ਕੰਸੋਲ ਨੂੰ ਵੀ ਅਪਡੇਟ ਕੀਤਾ ਜਾ ਸਕਦਾ ਹੈ। ਇਸ ਵਿੱਚ ਡਿਊਲ ਜਾਂ 4 ਏਅਰਬੈਗ ਦਾ ਫੀਚਰ ਦਿੱਤਾ ਜਾ ਸਕਦਾ ਹੈ। ਰੈਨੋ ਕਵਿੱਡ ਵਿੱਚ ਮੌਜੂਦ ਮਾਡਲ 800 ਸੀਸੀ ਤੇ 1.0 ਲੀਟਰ ਬੀਐਸ4 ਪੈਟਰੋਲ ਇੰਜਣ ਵਿੱਚ ਉਪਲੱਬਧ ਹਨ।
ਰੈਨੋ ਕਵਿੱਡ ਦੇ ਫੇਸਲਿਫਟ ਹਾਲ ਹੀ ਵਿੱਚ ਉਸ ਦੀ ਟੈਸਟਿੰਗ ਦੌਰਾਨ ਦੇਖੀ ਗਈ ਹੈ। ਇਸ ਦੇ ਐਕਸਟੀਰੀਅਰ ਤੇ ਇੰਟੀਰੀਅਰ ਵਿੱਚ ਕੁਝ ਅਹਿਮ ਬਦਲਾਅ ਕੀਤੇ ਗਏ ਹਨ। ਕੁਝ ਵਾਧੂ ਫੀਚਰ ਵੀ ਦਿੱਤੇ ਗਏ ਹਨ। ਫਰੰਟ ਡਿਜ਼ਾਈਨ ਇਸ ਦੇ ਇਲੈਕਟ੍ਰਿਕ ਵਰਸ਼ਨ ਕੇਜ਼ਡੇਈ ਵਰਗਾ ਹੋਵੇਗਾ। ਇਸ ਵਿੱਚ ਡੇ-ਟਾਈਮ ਰਨਿੰਗ ਲੈਂਪ ਨੂੰ ਹੈਂਡਲੈਂਪ ਤੋਂ ਉੱਪਰ ਵੱਲ ਪ੍ਰੋਜੈਕਟ ਕੀਤਾ ਗਿਆ ਹੈ। ਕਾਰ ਦੇ ਪਿਛਲੇ ਹਿੱਸੇ 'ਤੇ ਟੇਲਲੈਂਪ ਵਿੱਚ ਵੀ ਐਲਈਡੀ ਲਾਈਟ ਦਾ ਫੀਚਰ ਵੇਖਣ ਨੂੰ ਮਿਲੇਗਾ।
ਰੈਨੋ ਨੇ 2015 ਵਿੱਚ ਕੁਇਡ ਹੈਚਬੈਕ ਲਾਂਚ ਕੀਤੀ ਸੀ ਜੋ ਹੁਣ ਤਕ ਇਸ ਸੈਗਮੈਂਟ ਦੀ ਸਭ ਤੋਂ ਵੱਧ ਪਸੰਦ ਕੀਤੀ ਜਾਣ ਵਾਲੀ ਕਾਰ ਰਹੀ ਹੈ। ਹਾਲਾਂਕਿ, ਇਸ ਦੇ ਮੌਜੂਦਾ ਮਾਡਲ ਵਿੱਚ ਕੁਝ ਛੋਟੇ-ਮੋਟੇ ਫੀਚਰਾਂ ਦੀ ਕਮੀ ਹੈ। ਹੁਣ ਕੰਪਨੀ ਇਸ ਨੂੰ ਕੁਝ ਕਾਸਮੈਟਿਕ ਅਪਡੇਟਸ ਦੇ ਕੇ ਦੁਬਾਰਾ ਤੋਂ ਲਾਂਚ ਕਰਨ ਦੀ ਤਿਆਰੀ 'ਚ ਹੈ। ਕਵਿੱਡ ਫੇਸਲਿਫਟ ਸਤੰਬਰ ਤਕ ਬਾਜ਼ਾਰ ਵਿੱਚ ਉਤਾਰੀ ਜਾਏਗੀ। ਲਾਂਚ ਤੋਂ ਬਾਅਦ ਇਸ ਦਾ ਮੁਕਾਬਲਾ ਮਾਰੂਤੀ ਦੀ ਅਪਕਮਿੰਗ ਹੈਚਬੈਕ ਐਸ-ਪ੍ਰੈਸੋ, ਆਲਟੋ ਤੇ ਡਟਸਨ ਗੋ ਨਾਲ ਹੋਵੇਗਾ।