ਡਸਟਰ ਮਗਰੋਂ ਕਰੇਗੀ ਰੈਨੋ ਟ੍ਰਾਈਬਰ ਧਮਾਲ, 28 ਅਗਸਤ ਨੂੰ ਲੌਂਚ
ਇੰਜ਼ਨ ਦੇ ਨਾਲ 5-ਸਪੀਡ ਮੈਨੂਅਲ ਤੇ ਏਐਮਟੀ ਗਿਅਰਬਾਕਸ ਦਾ ਆਪਸ਼ਨ ਮਿਲੇਗਾ।
ਰੈਨੋ ਟ੍ਰਾਈਬਰ ਸਿਰਫ ਪੈਟਰੋਲ ਇੰਜ਼ਨ ਨਾਲ ਆਵੇਗੀ। ਇਸ ‘ਚ 1.0 ਲੀਟਰ ਦਾ 3-ਸਿਲੰਡਰ ਪੈਟਰੋਲ ਇੰਜ਼ਨ ਮਿਲੇਗਾ, ਜੋ 72 ਪੀਐਸ ਦੀ ਪਾਵਰ ਤੇ 96 ਅੇਨਐਮ ਦਾ ਟਾਰਕ ਦਵੇਗਾ।
ਇਸ ਦੀਆਂ ਸਾਰੀਆਂ ਕਤਾਰਾਂ ‘ਚ ਏਸੀ ਵੈਂਟ ਆਉਣਗੇ। ਇਸ ‘ਚ ਐਂਡ੍ਰਾਈਡ ਆਟੋ ਤੇ ਐਪਲ ਕਾਰਪਲੇਅ ਕਨੈਕਟੀਵਿਟੀ ਸਪੋਰਟ ਵਾਲਾ 8.0 ਇੰਚ ਟੱਚ ਸਕਰੀਨ ਇੰਫੋਟੇਨਮੈਂਟ ਸਿਸਟਮ, ਇੰਸਟਰੂਮੈਂਟ ਕਲੱਸਟਰ ਤੇ ਐਲਈਡੀ ਇੰਡੀਕੇਸ਼ਨ ਜਿਹੇ ਫੀਚਰ ਵੀ ਸ਼ਾਮਲ ਹਨ।
ਰੈਨੋ ਟ੍ਰਾਈਬਰ ਆਪਣੇ ਸੈਗਮੈਂਟ ਦੀ ਪਹਿਲੀ ਕਾਰ ਹੋਵੇਗੀ ਜਿਸ ‘ਚ ਮਡਿਊਲਰ ਸੀਟਾਂ ਮਿਲਣਗੀਆਂ। ਇਸ ਦੀ ਦੂਜੀ ਕਤਾਰ ਦੀਆਂ ਸੀਟਾਂ ਨੂੰ ਫੋਲਡ ਕੀਤਾ ਜਾ ਸਕਦਾ ਹੈ ਜਦਕਿ ਤੀਜੀ ਕਤਾਰ ਦੀਆਂ ਸੀਟਾਂ ਨੂੰ ਤੁਸੀਂ ਲੋੜ ਮੁਤਾਬਕ ਹਟਾ ਸਕਦੇ ਹੋ।
ਭਾਰਤ ‘ਚ ਇਸ ਕਾਰ ਨੂੰ 28 ਅਗਸਤ ਨੂੰ ਲੌਂਚ ਕੀਤਾ ਜਾਵੇਗਾ। ਇਸ ਦੀ ਕੀਮਤ ਪੰਜ ਤੋਂ ਸੱਤ ਲੱਖ ਰੁਪਏ ਤਕ ਹੋ ਸਕਦੀ ਹੈ।
ਡਸਟਰ ਦੀ ਸਫਲਤਾ ਮਗਰੋਂ ਰੈਨੋ ਟ੍ਰਾਈਬਰ ਧਮਾਕਾ ਕਰ ਰਹੀ ਹੈ। ਰੈਨੋ ਦੇ ਫੈਨਸ ਲਈ ਇੱਕ ਚੰਗੀ ਖ਼ਬਰ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ ਉਹ ਆਪਣੀ ਆਉਣ ਵਾਲੀ ਕੰਪੈਕਟ ਐਮਪੀਟੀ ਟ੍ਰਾਈਬਰ ਦੀ ਬੁਕਿੰਗ 17 ਅਗਸਤ ਤੋਂ ਸ਼ੁਰੂ ਕਰੇਗੀ।