ਭਾਰਤ 'ਚ ਨਵੀਂ ਲਾਂਚ ਹੋਈ ਰੈਨੋ ਟ੍ਰਾਈਬਰ 'ਚ ਕੀ ਕੁਝ ਖਾਸ, ਲਓ ਪੂਰੀ ਜਾਣਕਾਰੀ
ਆਰਐਕਸਜ਼ੈਡ ਦੀ ਕੀਮਤ 6.49 ਲੱਖ ਰੁਪਏ ਤੈਅ ਹੋਈ ਹੈ। ਇਸ ‘ਚ ਫਾਕਸ ਅਲਾਏ ਵਹੀਲ, ਐਲਈਡੀ ਦੇ-ਟਾਈਮਿੰਡ ਰਨਿੰਗ ਲੈਂਪ ਐਕਸਟੀਰੀਅਰ ‘ਚ ਦਿੱਤੇ ਹਨ। ਇਸ ਦੇ ਇੰਟੀਰੀਅਰ ‘ਚ ਸਿਲਵਰ ਐਕਸੈਂਟ ਨਾਲ ਡਿਊਲ ਟੋਨ ਡੈਸ਼ਬੋਰਡ, ਪਾਰਕਿੰਗ ਬ੍ਰੇਕ ਟਿਪ ਤੇ ਫਰੰਟ ਏਸੀ, ਗਿਅਰਨੌਬ ਤੇ ਸਟੀਅਰਿੰਗ ਸਿਸਟਮ ਦੇ ਚਾਰੇ ਪਾਸੇ ਪਿਆਨੋ-ਬਲੈਕ ਫਿਨਿਸ਼, ਡੋਰ ਹੈਂਡਲ, ਗਿਅਰਨੌਬ ਤੇ ਸਟੀਅਰਿੰਗ ਵਹੀਲ ‘ਤੇ ਸਿਲਵਰ ਇੰਸੈਰਟਸ ਦਿੱਤਾ ਹੈ। ਆਡੀਓ ਲਈ 2 ਫਰੰਟ ਟਵੀਟਰਸ ਤੇ ਸੈਫਟੀ ਲਈ ਡਿਅੁਲ ਫਰੰਟ ਸਾਈਡ ਏਅਰਬੈਗ ਹਨ।
ਆਰਐਕਸਟੀ ਦੀ ਕੀਮਤ 5.99 ਲੱਖ ਰੁਪਏ ਐਕਸ-ਸ਼ੋਅਰੂਮ ਤੈਅ ਕੀਤੀ ਗਈ ਹੈ ਜਿਸ ‘ਚ ਐਕਸਟੀਰੀਅਰ ‘ਚ ਕ੍ਰੋਮ ਫਰੰਟ ਗ੍ਰਿਲ, ਰੂਫ ਰੇਲ, ਇਲੈਕਟ੍ਰੀਕਲੀ ਐਡਜਸਟੇਬਲ ਓਆਰਵੀਐਮ, ਫਰੰਟ ਤੇ ਰਿਅਰ ਸਕਿਡ ਪਲੇਟਸ ਦਿੱਤੀਆਂ ਗਈਆਂ ਹਨ। ਇਸ ਦੇ ਇੰਟੀਰੀਅਰ ‘ਚ ਫਰੰਟ ਏਸੀ ਵੈਂਟਸ ‘ਤੇ ਕ੍ਰੋਮ ਫਿਨਿਸ਼ਿੰਗ ਹੈ। ਇਸ ਤੋਂ ਇਲਾਵਾ ਵੀ ਹੋਰ ਵਧੇਰੇ ਫੀਚਰਸ ਦਿੱਤੇ ਗਏ ਹਨ।
ਆਰਐਕਸਐਲ ਕੰਫਰਟ ਲਈ ਟਿਲਟ ਐਡਜਸਟੇਬਲ ਸਟੀਅਰਿੰਗ, ਅਸਿਸਟ ਗ੍ਰਿਪ, ਸੈਕੰਡ ਤੇ ਥਰਡ ਰੋ ‘ਚ ਏਸੀ ਵੈਂਟ, ਸੈਂਟਰ ਕੰਸੋਲ ‘ਤੇ ਕੂਲਡ ਸਟੋਰੇਜ ਦਿੱਤਾ ਗਿਆ ਹੈ। ਹੋਰ ਫੀਚਰਸ ‘ਚ ਆਡੀਓ ਸਿਸਟਮ, ਬਲੂਟੂਥ ਕਨੈਕਟੀਵਿਟੀ, ਯੂਐਸਬੀ ਤੇ 2 ਫਰੰਟ ਸਪੀਕਰ ਨਾਲ ਸਪੀਡ ਸੈਂਸਿੰਗ ਡੋਰ ਲੌਕ, ਇੰਪੈਕਟ ਸੈਂਸਿੰਗ ਆਟੋ ਅਨਲੌਕ ਤੇ ਰਿਮੋਟ ਸੈਂਟ੍ਰਲ ਲੌਕਿੰਗ ਫੀਚਰ ਦਿੱਤਾ ਗਿਆ ਹੈ।
ਰੈਨੋ ਟ੍ਰਾਈਬਰ ਆਰਐਕਸਐਲ ਦੀ ਕੀਮਤ 5.49 ਲੱਖ ਰੁਪਏ ਰੱਖੀ ਗਈ ਹੈ ਜਿਸ ਦੇ ਐਕਸਟੀਰੀਅਰ ‘ਚ ਬੌਡੀ ਕਲਰ ਡੋਰ ਹੈਂਡਲ, ਵਹੀਲ ਕਵਰ, ਮੈਨੂਅਲੀ ਅਡਜਸਟੇਬਲ ਓਆਰਵੀਐਮ ਫਰੰਟ ਕ੍ਰੋਮ ਗ੍ਰਿਲ ਦਿੱਤਾ ਗਿਆ ਹੈ। ਇਸ ਦੇ ਇੰਟੀਰੀਅਰ ‘ਚ ਡੈਸ਼ਬੋਰਡ ‘ਤੇ ਪਿਆਨੋ ਬਲੈਕ ਤੇ ਏਸੀ ਕੰਟ੍ਰੋਲ ਨੌਬ ‘ਤੇ ਕ੍ਰੋਮ ਫਿਨਿਸ਼ਿੰਗ ਦਿੱਤੀ ਗਈ ਹੈ।
ਜੇਕਰ ਇਸ ਦੇ ਸੇਫਟੀ ਫੀਚਰਸ ਦੀ ਗੱਲ ਕਰੀਏ ਤਾਂ ਇਸ ‘ਚ ਡਿਊਲ ਫਰੰਟ ਏਅਰਬੈਗ, ਸੀਟ ਬੈਲਟ ਰਿਮਾਇੰਡਰ, ਪ੍ਰਿਟੇਸ਼ਨਰ ਤੇ ਲੋਡ ਲਿਮਟਰ ਨਾਲ ਲੈਸ ਡ੍ਰਾਈਵਰ ਸੀਟ ਬੈਲਟ, ਐਂਟੀ ਲੌਕ ਬ੍ਰੇਕਿੰਗ ਸਿਸਟਮ, ਇਲੈਕਟ੍ਰੋਨਿਕ ਬ੍ਰੇਕਫੋਰਸ ਡਿਸਟ੍ਰੀਬਯੂਸ਼ਨ, ਸਪੀਡ ਅਲਰਟ ਤੇ ਰਿਅਰ ਪਾਰਕਿੰਗ ਸੈਂਸਰ ਦਿੱਤਾ ਗਿਆ ਹੈ।
ਰੈਨੋ ਟ੍ਰਾਈਬਰ ਆਰਐਕਸਈ ਦੀ ਕੀਮਤ 4.95 ਲੱਖ ਰੁਪਏ ਤੈਅ ਕੀਤੀ ਗਈ ਹੈ। ਇਸ ‘ਚ ਪ੍ਰੋਜੈਕਟਰ ਹੈਡਲੈਂਪ, ਵਹੀਲ ਆਰਚ ਕਲੈਂਡਿੰਗ, ਬਾਡੀ ਕਲਰ ਬੰਪਰ, ਵਹੀਲ ਸੈਂਟਰ ਕੈਪ, ਬਲੈਕ ਓਆਰਵਾਈਐਮ ਤੇ ਡੋਰ ਹੈਂਡਕਸ ਦਿੱਤੇ ਗਏ ਹਨ। ਜਦਕਿ ਇਸ ਦੇ ਇੰਟੀਰੀਅਰ ‘ਚ ਡਿਊਲ ਟੋਨ ਡੈਸ਼ਬੋਰਡ, ਬਲੈਕ ਅਪਹੋਲਸਟ੍ਰੀ ਤੇ ਐਲਈਡੀ ਕਲਸਟਰ ਦਿੱਤੇ ਗਏ ਹਨ।
ਰੈਨੋ ਟ੍ਰਾਈਬਰ ‘ਚ 1.0 ਲੀਟਰ ਇੰਜ਼ਨ, 3 ਸਿਲੰਡਰ ਪੈਟਰੋਲ ਦਿੱਤਾ ਗਿਆ ਹੈ। ਇਸ ‘ਚ 5 ਮੈਨੂਅਲ ਗਿਅਰਬਾਕਸ ਦਿੱਤਾ ਗਿਆ ਹੈ। ਇਸ ਦਾ ਇੰਜ਼ਨ 72 ਪੀਐਸ ਪਾਵਰ ਨਾਲ 96 ਐਨਐਮ ਟਾਰਕ ਜਨਰੇਟ ਕਰਦਾ ਹੈ। ਇਸ ਦੀ ਮਾਈਲੇਜ਼ 20 ਕਿਮੀ/ਲੀਟਰ ਹੈ।
ਰੈਨੋ ਟ੍ਰਾਈਬਰ ਭਾਰਤ ‘ਚ ਲੌਂਚ ਹੋ ਚੁੱਕੀ ਹੈ। ਕੰਪਨੀ ਨੇ ਇਸ ਦੀ ਕੀਮਤ 4.95 ਲੱਖ ਰੁਪਏ ਤੋਂ 6.49 ਲੱਖ ਰੁਪਏ (ਐਕਸ ਸ਼ੋਅਰੂਮ) ਤੈਅ ਕੀਤੀ ਹੈ। ਇਸ ਦੇ ਚਾਰ ਵੈਰੀਅੰਟ ਆਰਐਕਸਈ, ਆਰਐਕਸਐਲ, ਆਰਐਕਸਟੀ ਤੇ ਆਰਐਕਸਜ਼ੈਡ ਹਨ। ਇਨ੍ਹਾਂ ‘ਚ ਰੈਨੋ ਕਵਿੱਡ ਵਾਲਾ 1.0 ਲੀਟਰ ਪੈਟਰੋਲ ਇੰਜ਼ਨ ਦਿੱਤਾ ਹੈ।