✕
  • ਹੋਮ

ਫਯੂਲ ਸਿਸਟਮ ਦੀ ਜਾਂਚ ਲਈ ਰੰਨੋ ਨੇ ਵਾਪਿਸ ਮੰਗਵਾਈ ਕਵਿਡ

ਏਬੀਪੀ ਸਾਂਝਾ   |  18 Oct 2016 04:07 PM (IST)
ਫਯੂਲ ਸਿਸਟਮ ਦੀ ਜਾਂਚ ਲਈ ਰੰਨੋ ਨੇ ਵਾਪਿਸ ਮੰਗਵਾਈ ਕਵਿਡ
1

800 ਸੀ.ਸੀ. ਇੰਜਨ ਵਾਲੀ ਕਵਿਡ ਦੀ ਕੀਮਤ 2.65 ਲੱਖ ਤੋਂ ਸ਼ੁਰੂ ਹੋ ਕੇ 3.74 ਲੱਖ ਰੁਪਏ ਤੱਕ ਜਾਂਦੀ ਹੈ। ਉੱਥੇ ਹੀ ਕਵਿਡ 1.0 ਦੀ ਕੀਮਤ 3.83 ਲੱਖ ਤੇ 3.96 ਲੱਖ ਰੁਪਏ ਹੈ।

2

ਕਵਿਡ ਵਿੱਚ ਹੁਣ ਦੋ ਇੰਜਨ ਦਾ ਵਿਕਲਪ ਉਪਲਬਧ ਹੈ। ਪਹਿਲੇ ਮਾਡਲ ਵਿੱਚ 799 ਸੀ.ਸੀ. ਦਾ 3-ਸਿਲੰਡਰ ਪੈਟਰੋਲ ਇੰਜਨ ਦਿੱਤਾ ਗਿਆ ਹੈ, ਜੋ 53 ਬੀ.ਐਚ.ਪੀ. ਦੀ ਪਾਵਰ ਤੇ 72 ਐਨ.ਐਮ. ਟਾਰਕ ਜਨਰੇਟ ਕਰਦਾ ਹੈ। ਹਾਲ ਹੀ ਵਿੱਚ ਰੰਨੋ ਨੇ 1.0 ਲੀਟਰ ਜਾਂ 999 ਸੀ,ਸੀ, ਇੰਜਨ ਕਵਿਡ ਲਾਂਚ ਕੀਤਾ ਸੀ। ਇਸ ਦੀ ਪਾਵਰ 68 ਪੀ.ਐਸ. ਤੇ ਟਾਰਕ 91 ਐਨ.ਐਮ ਦਾ ਹੈ। ਜਲਦੀ ਹੀ ਕੰਪਨੀ ਇਸ ਦਾ ਆਟੋਮੈਟਿਕ ਅਵਤਾਰ ਵੀ ਲਿਆਉਣ ਵਾਲੀ ਹੈ। ਕਿਹਾ ਜਾ ਰਿਹਾ ਹੈ ਕਿ ਆਟੋਮੈਟਿਕ ਕਵਿਡ ਅਗਲੇ ਸਾਲ ਆਏਗੀ।

3

ਰੇਨੋ ਨੇ ਆਪਣੀ ਸਟਾਰ ਹੈਚਬੈਕ ਕਾਰ ਕਵਿਡ ਨੂੰ ਵਾਪਸ ਬੁਲਾਇਆ ਹੈ। 18 ਮਈ 2016 ਤੱਕ ਬਣੀ ਹੋਈ 799 ਸੀ.ਸੀ. ਇੰਜਨ ਵਾਲੀ ਕਵਿਡ ਦੇ ਫਯੂਲ ਹੌਜ਼ ਵਿੱਚ ਫਲਿੱਪ ਲਗਾਈ ਜਾਣੀ ਹੈ ਤੇ ਇਸ ਦੇ ਫਯੂਲ ਸਿਸਟਮ ਦੀ ਜਾਂਚ ਹੋਣੀ ਹੈ। ਜਾਂਚ ਵਿੱਚ ਵੇਖਿਆ ਜਾਏਗਾ ਕਿ ਇੰਜਨ ਨੂੰ ਹੋਣ ਵਾਲੀ ਫਯੂਲ ਸਪਲਾਈ ਵਿੱਚ ਕੋਈ ਰੋਕ ਤਾਂ ਨਹੀਂ ਆ ਰਹੀ। ਇਸ ਰਿਕਾਲ ਦੇ ਲਈ ਰੰਨੋ ਡੀਲਰਸ਼ਿਪ ਨੇ ਕਵਿਡ ਦੇ ਗਾਹਕਾਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ। ਕਲਿੱਪ ਲਗਾਉਣ ਤੇ ਫਯੂਲ ਸਿਸਟਮ ਦੀ ਜਾਂਚ ਮੁਫ਼ਤ ਕੀਤੀ ਜਾਏਗੀ।

  • ਹੋਮ
  • Photos
  • ਖ਼ਬਰਾਂ
  • ਫਯੂਲ ਸਿਸਟਮ ਦੀ ਜਾਂਚ ਲਈ ਰੰਨੋ ਨੇ ਵਾਪਿਸ ਮੰਗਵਾਈ ਕਵਿਡ
About us | Advertisement| Privacy policy
© Copyright@2026.ABP Network Private Limited. All rights reserved.