30 ਮਾਰਚ ਮਗਰੋਂ ਇਨ੍ਹਾਂ ਬੈਂਕਾਂ ਦੀ ਚੈੱਕਬੁਕ ਬੇਕਾਰ
ਐਸਬੀਆਈ ਨੇ ਐਲਾਨ ਕਰਦੇ ਹੋਏ ਗਾਹਕਾਂ ਨੂੰ ਕਿਹਾ ਕਿ ਉਹ ਛੇਤੀ ਹੀ ਨਵੇਂ ਚੈੱਕਬੁੱਕ ਇਸ਼ੂ ਕਰਵਾ ਲੈਣ ਕਿਉਂਕਿ ਪੁਰਾਣੀ ਚੈੱਕਬੁੱਕ ਦਾ ਸਮਾਂ ਖਤਮ ਹੋ ਜਾਵੇਗਾ।
ਐਸਬੀਆਈ ਨੇ ਸਹਿਯੋਗੀ ਬੈਂਕਾਂ ਦੇ ਚੈੱਕਬੁੱਕ ਲਈ 30 ਸਤੰਬਰ ਤੱਕ ਦਾ ਸਮਾਂ ਦਿੱਤਾ ਸੀ। ਫਿਰ ਰਿਜ਼ਰਵ ਬੈਂਕ ਨੇ ਆਪਣੀ ਤਾਰੀਕ ਵਧਾ ਕੇ ਪਹਿਲਾਂ 31 ਦਸੰਬਰ, 2017 ਕਰ ਦਿੱਤੀ ਸੀ। ਬਾਅਦ ਵਿੱਚ ਇਸ ਸਮੇਂ ਨੂੰ 31 ਮਾਰਚ, 2018 ਕੀਤਾ ਗਿਆ ਸੀ। ਐਸਬੀਆਈ ਨੇ ਕਰੀਬ 1300 ਬੈਂਕ ਬ੍ਰਾਂਚਾਂ ਦੇ ਆਈਐਫਐਸਸੀ ਕੋਡ ਵੀ ਬਦਲ ਦਿੱਤੇ ਹਨ।
ਇਸ ਤੋਂ ਇਲਾਵਾ ਭਾਰਤੀ ਮਹਿਲਾ ਬੈਂਕਾਂ ਨੂੰ ਵੀ ਐਸਬੀਆਈ ਵਿੱਚ ਮਿਲਾ ਦਿੱਤਾ ਗਿਆ ਹੈ।
ਪਿਛਲੇ ਸਾਲ ਸਟੇਟ ਬੈਂਕ ਆਫ ਮੈਸੂਰ, ਸਟੇਟ ਬੈਂਕ ਆਫ ਹੈਦਰਾਬਾਦ, ਪਟਿਆਲਾ ਤੇ ਸਟੇਟ ਬੈਂਕ ਆਫ ਟ੍ਰੈਵਨਕੋਰ ਭਾਰਤੀ ਸਟੇਟ ਬੈਂਕ ਆਫ ਇੰਡੀਆ ਮਿਲ ਗਏ ਸੀ।
ਐਸਬੀਆਈ ਨੇ ਟਵੀਟ ਕਰਕੇ ਚੈੱਕਬੁੱਕ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਗਾਹਕ ਨਵੇਂ ਚੈੱਕਬੁੱਕ ਇੰਟਰਨੈੱਟ ਬੈਂਕਿੰਗ, ਮੋਬਾਈਲ ਬੈਂਕਿੰਗ, ਏਟੀਐਮ ਤੇ ਬ੍ਰਾਂਚਾਂ ਵਿੱਚੋਂ ਵੀ ਲੈ ਸਕਦੇ ਹਨ। ਬੈਂਕ ਨੇ ਕਿਹਾ ਹੈ ਕਿ ਅਯੋਗਤਾ ਤੋਂ ਬਚਣ ਲਈ ਗਾਹਕ 31 ਮਾਰਚ, 2018 ਤੋਂ ਪਹਿਲਾਂ ਨਵੀਂ ਚੈੱਕਬੁੱਕ ਇਸ਼ੂ ਕਰਵਾਏ।
ਭਾਰਤੀ ਸਟੇਟ ਬੈਂਕ, ਉਸ ਦੇ ਪੰਜ ਸਹਿਯੋਗੀ ਬੈਂਕਾਂ ਤੇ ਭਾਰਤੀ ਮਹਿਲਾ ਬੈਂਕ ਨੇ ਆਪਣੇ ਗਾਹਕਾਂ ਨੂੰ ਜ਼ਰੂਰੀ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਦੇ ਪੁਰਾਣੇ ਚੈੱਕ ਸਿਰਫ 30 ਮਾਰਚ ਤੱਕ ਹੀ ਵੈਲਿਡ ਰਹਿਣਗੇ।