ਹਰ ਨਾਗਰਿਕ ਦੇ ਪੰਜ ਅਹਿਮ ਅਧਿਕਾਰ, ਨਹੀਂ ਜਾਣਦੇ ਬਹੁਤੇ ਲੋਕ

ਭਾਰਤੀ ਸੰਵਿਧਾਨ ਨੇ ਹਰ ਨਾਗਰਿਕ ਨੂੰ ਕੁਝ ਅਧਿਕਾਰ ਦਿੱਤੇ ਹਨ। ਅਸੀਂ ਇਨ੍ਹਾਂ ਅਧਿਕਾਰਾਂ ਦੀ ਸਹੀ ਜਾਣਕਾਰੀ ਨਾ ਹੋਣ ਕਾਰਨ ਕਈ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਾਂ। ਅੱਜ ਅਸੀਂ ਤੁਹਾਨੂੰ 5 ਅਜਿਹੇ ਖਾਸ ਅਧਿਕਾਰਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਬਾਰੇ ਹਰ ਕਿਸੇ ਭਾਰਤੀ ਨਾਗਰਿਕ ਨੂੰ ਪਤਾ ਹੋਣਾ ਚਾਹੀਦਾ ਹੈ.... !
ਭਾਰਤੀ ਸੰਵਿਧਾਨ ਨੇ ਹਰ ਨਾਗਰਿਕ ਨੂੰ ਕੁਝ ਅਧਿਕਾਰ ਦਿੱਤੇ ਹਨ। ਅਸੀਂ ਇਨ੍ਹਾਂ ਅਧਿਕਾਰਾਂ ਦੀ ਸਹੀ ਜਾਣਕਾਰੀ ਨਾ ਹੋਣ ਕਾਰਨ ਕਈ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਾਂ। ਅੱਜ ਅਸੀਂ ਤੁਹਾਨੂੰ 5 ਅਜਿਹੇ ਖਾਸ ਅਧਿਕਾਰਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਬਾਰੇ ਹਰ ਕਿਸੇ ਭਾਰਤੀ ਨਾਗਰਿਕ ਨੂੰ ਪਤਾ ਹੋਣਾ ਚਾਹੀਦਾ ਹੈ.... !
IPC ਦੇ ਸੈਕਸ਼ਨ 166 A ਮੁਤਾਬਕ ਕੋਈ ਪੁਲਿਸ ਅਫਸਰ ਤੁਹਾਡੀ ਕੋਈ ਵੀ ਸ਼ਿਕਾਇਤ ਦਰਜ ਕਰਨ ਤੋਂ ਇਨਕਾਰ ਨਹੀਂ ਕਰ ਸਕਦਾ। ਚਾਹੇ ਤੁਹਾਡੀ ਸ਼ਿਕਾਇਤ ਛੋਟੀ ਹੋਵੇ ਜਾਂ ਵੱਡੀ। ਜੇਕਰ ਕੋਈ ਅਫਸਰ ਅਜਿਹਾ ਕਰਦਾ ਹੈ ਤਾਂ ਤੁਸੀਂ ਇਸ ਦੀ ਸ਼ਿਕਾਇਤ ਕਰ ਸਕਦੇ ਹੋ।
Maternity Benefit Act, 1961 ਮੁਤਾਬਕ, ਪ੍ਰੈਗਨੈਂਟ ਮਹਿਲਾਵਾਂ ਨੂੰ ਨੌਕਰੀ ਤੋਂ ਅਚਾਨਕ ਨਹੀਂ ਕੱਢਿਆ ਜਾ ਸਕਦਾ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਹ ਐਕਟ ਦੀ ਉਲੰਘਣਾ ਕਰ ਰਿਹਾ ਹੈ। ਇਸ ਐਕਟ ਤਹਿਤ ਪ੍ਰੈਗਨੈਂਟ ਮਹਿਲਾਵਾਂ ਨੂੰ ਨੌਕਰੀ ਤੋਂ ਕੱਢਣ ਤੋਂ ਤਿੰਨ ਮਹੀਨੇ ਪਹਿਲਾਂ ਨੋਟਿਸ ਦੇਣਾ ਹੁੰਦਾ ਹੈ। ਮੌਜ਼ੂਦਾ ਸਰਕਾਰ ਇਸ ਵਿੱਚ ਸੋਧ ਕਰਨ ਦੀ ਤਿਆਰੀ ਕਰ ਰਹੀ ਹੈ।
Indian Series Act, 1867 ਤਹਿਤ ਦੇਸ਼ ਦਾ ਕੋਈ ਵੀ ਵਿਅਕਤੀ ਕਿਸੇ ਵੀ ਹੋਟਲ ਵਿੱਚ ਜਾ ਕੇ ਪਾਣੀ ਪੀ ਸਕਦਾ ਹੈ ਤੇ ਵਾਸ਼ਰੂਮ ਦਾ ਇਸਤੇਮਾਲ ਕਰ ਸਕਦਾ ਹੈ। ਜੇਕਰ ਕੋਈ ਵੀ ਹੋਟਲ ਚਾਹੇ ਉਹ 5 ਤਾਰਾ ਹੀ ਕਿਉਂ ਨਾ ਹੋਵੇ, ਤੁਹਾਨੂੰ ਅਜਿਹਾ ਕਰਨ ਤੋਂ ਰੋਕਦਾ ਹੈ ਤਾਂ ਉਸ ਖਿਲਾਫ ਸ਼ਿਕਾਇਤ ਕਰ ਸਕਦੇ ਹੋ।
Public Liability Policy ਮੁਤਾਬਕ, ਜੇਕਰ ਤੁਹਾਡੇ ਘਰ ਵਿੱਚ ਸਿਲੰਡਰ ਫਟ ਜਾਂਦਾ ਹੈ ਤੇ ਇਸ ਘਟਨਾ ਵਿੱਚ ਬਹੁਤ ਨੁਕਸਾਨ ਦੇ ਨਾਲ-ਨਾਲ ਤੁਹਾਡੇ ਕਿਸੇ ਪਰਿਵਾਰਕ ਮੈਂਬਰ ਦੀ ਮੌਤ ਹੁੰਦੀ ਹੈ ਤਾਂ ਤੁਸੀਂ ਗੈਸ ਏਜੰਸੀ ਤੋਂ ਬੀਮਾ ਕਵਰ ਕਲੇਮ ਲੈ ਸਕਦੇ ਹੋ। ਗੈਸ ਕੰਪਨੀ 'ਤੇ 40 ਲੱਖ ਰੁਪਏ ਤੱਕ ਦੀ ਰਕਮ ਲ਼ਈ ਬੀਮਾ ਕਲੇਮ ਕੀਤਾ ਜਾ ਸਕਦਾ ਹੈ।
Code of Criminal Procedure, section 46 ਮੁਤਾਬਕ ਕਿਸੇ ਵੀ ਮਹਿਲਾ ਦੀ ਗ੍ਰਿਫਤਾਰੀ ਸਵੇਰੇ 6 ਵਜੇ ਤੋਂ ਪਹਿਲਾਂ ਤੇ ਸ਼ਾਮ ਦੇ 6 ਵਜੇ ਤੋਂ ਬਾਅਦ ਨਹੀਂ ਕੀਤੀ ਜਾ ਸਕਦੀ।