✕
  • ਹੋਮ

ਵਿਰਾਟ ਦੀ ਗੈਰਹਾਜ਼ਰੀ 'ਚ ਰੋਹਿਤ ਵੱਲੋਂ 'ਬਾਦਸ਼ਾਹਤ' ਕਾਇਮ

ਏਬੀਪੀ ਸਾਂਝਾ   |  23 Dec 2017 12:22 PM (IST)
1

ਕ੍ਰਿਸ ਗੇਲ ਛੱਕਿਆਂ ਦੀ ਸੂਚੀ ਵਿੱਚ ਨੰਬਰ ਤਿੰਨ 'ਤੇ ਹੈ, ਜਿਸ ਨੇ 2012 ਵਿੱਚ 59 ਛੱਕੇ ਮਾਰੇ ਸਨ।

2

ਪਹਿਲਾਂ ਇਹ ਰਿਕਾਰਡ ਦੱਖਣੀ ਅਫਰੀਕਾ ਦੇ ਸਟਾਰ ਏਬੀ ਡੀਵਿਲੀਅਰਜ਼ ਦਾ ਸੀ। ਉਸ ਨੇ 2015 ਵਿੱਚ 63 ਛੱਕੇ ਮਾਰੇ ਸਨ।

3

ਉਸ ਨੇ ਇਸ ਸਾਲ 64 ਛੱਕੇ ਮਾਰੇ ਕੇ ਕੌਮਾਂਤਰੀ ਕ੍ਰਿਕਟ ਵਿੱਚ ਆਪਣਾ ਰਿਕਾਰਡ ਕਾਇਮ ਕੀਤਾ।

4

ਇਸ ਮੈਚ ਵਿੱਚ 10 ਛੱਕੇ ਮਾਰਨ ਤੋਂ ਬਾਅਦ ਰੋਹਿਤ ਸ਼ਰਮਾ ਇੱਕ ਸਾਲ ਵਿੱਚ ਸਭ ਤੋਂ ਵੱਧ ਛੱਕੇ ਵਾਲਾ ਬੱਲੇਬਾਜ਼ ਬਣ ਗਿਆ ਹੈ।

5

ਇਸ ਪਾਰੀ ਵਿੱਚ ਰੋਹਿਤ ਨੇ 10 ਛੱਕੇ ਤੇ 12 ਚੌਕੇ ਮਾਰੇ।

6

ਰੋਹਿਤ ਨੇ ਸ੍ਰੀਲੰਕਾ ਵਿਰੁੱਧ ਹੋਲਕਰ ਸਟੇਡੀਅਮ 'ਚ ਸ਼ੁੱਕਰਵਾਰ ਨੂੰ ਹੋਏ ਮੈਚ 'ਚ 43 ਗੇਂਦਾਂ 'ਚ 118 ਦੌੜਾਂ ਬਣਾਈਆਂ। ਇਸ ਸਮੇਂ ਦੌਰਾਨ ਉਸ ਨੇ 35 ਗੇਂਦਾਂ ਵਿੱਚ ਆਪਣੀ ਸੈਂਕੜਾ ਪੂਰਾ ਕੀਤਾ।

7

ਰੋਹਿਤ ਦੀਆਂ 118 ਦੌੜਾਂ ਦੀ ਬਦੌਲਤ ਭਾਰਤੀ ਟੀਮ ਨੇ 80 ਦੌੜਾਂ ਨਾਲ ਮੈਚ ਜਿੱਤਿਆ ਤੇ ਟੀ -20 ਦੀ ਤਿੰਨ ਮੈਚਾਂ ਦੀ ਸੀਰੀਜ਼ 'ਤੇ ਜਿੱਤ ਹਾਸਲ ਕੀਤੀ।

8

ਵਿਰਾਟ ਕੋਹਲੀ ਦੀ ਗੈਰ-ਹਾਜ਼ਰੀ ਵਿੱਚ ਬੱਲੇਬਾਜ਼ ਰੋਹਿਤ ਸ਼ਰਮਾ ਨੇ ਭਾਰਤੀ ਟੀਮ ਦੀ ਵਾਗਡੋਰ ਸੰਭਾਲੀ ਸੀ। ਉਸ ਨੇ ਸ਼ੁੱਕਰਵਾਰ ਨੂੰ ਟੀ-20 ਵਿੱਚ ਸਭ ਤੋਂ ਤੇਜ਼ ਸੈਂਕੜਾ ਬਣਾ ਕੇ ਦੱਖਣੀ ਅਫਰੀਕਾ ਦੇ ਡੇਵਿਡ ਮਿਲਰ ਦੀ ਬਰਾਬਰੀ ਕੀਤੀ।

  • ਹੋਮ
  • Photos
  • ਖ਼ਬਰਾਂ
  • ਵਿਰਾਟ ਦੀ ਗੈਰਹਾਜ਼ਰੀ 'ਚ ਰੋਹਿਤ ਵੱਲੋਂ 'ਬਾਦਸ਼ਾਹਤ' ਕਾਇਮ
About us | Advertisement| Privacy policy
© Copyright@2026.ABP Network Private Limited. All rights reserved.