ਜਾਣੋ Rolls Royce ਦੀ ਸੁਪਰ ਲਗਜ਼ਰੀ ਕਾਰ Dawn 'ਚ ਕੀ ਹੈ ਖਾਸ
Download ABP Live App and Watch All Latest Videos
View In Appਇਹ 550 bhp ਤੋਂ ਜ਼ਿਆਦਾ ਦੀ ਪਾਵਰ ਦਿੰਦਾ ਹੈ। ਉਧਰ, 570 ਪੀ.ਐਸ. ਦੀ ਪਾਵਰ ਇਹ ਕਾਰ ਦਿੰਦੀ ਹੈ।
ਰੋਲਜ਼ ਰੌਇਸ ਦੀ ਇਸ ਲਗਜ਼ਰੀ ਕਾਰ ਦੀ ਖਾਸੀਅਤ ਇਸ ਦਾ ਸ਼ਾਂਤ ਕੈਬਿਨ, ਫੈਬ੍ਰਿਕ ਰੂਫ ਨਾਲ ਲੈਸ ਇਸ ਕਾਰ ‘ਚ ਬੈਠੇ ਲੋਕਾਂ ਨੂੰ ਬਾਹਰ ਦੇ ਸ਼ੋਰ ਦਾ ਬਿਲਕੁੱਲ ਅਹਿਸਾਸ ਨਹੀਂ ਹੋਵੇਗਾ। ਡੌਨ ਕਾਰ ‘ਚ 6.6 ਲੀਟਰ ਦਾ ਟਵਿਨ-ਟਰਬੋ ਵੀ 112 ਇੰਜਨ ਲੱਗਾ ਹੈ।
ਇਹ ਕਾਰ 0 ਤੋਂ 100 ਕਿਲੋਮੀਟਰ ਦੀ ਰਫਤਾਰ 4.9 ਸੈਕੰਡ ‘ਚ ਫੜ੍ਹ ਲੈਂਦੀ ਹੈ। ਰੋਲਜ਼ ਰੌਇਸ ਦੀ ਇਸ ਲਗਜ਼ਰੀ ਕਾਰ ਦੀ ਸ਼ੁਰੂਆਤੀ ਕੀਮਤ 6.25 ਕਰੋੜ ਕੁਪਏ (ਐਕਸ ਸ਼ੋਅਰੂਮ) ਹੈ। ਰੋਲਜ਼ ਰੋਇਸ ਦੀ ਫੈਂਟਮ ਡ੍ਰੌਪਹੈੱਡ ਕੂਪੇ ਤੋਂ ਬਾਅਦ ਕਨਵਰਟੇਬਲ ਜਾਂ ਸਾਫਟ ਟਾਪ ‘ਚ ਮੌਜੂਦ ਇਹ ਕਾਰ ਬੇਹੱਦ ਖਾਸ ਹੈ।
ਲਗਜ਼ਰੀ ਕਾਰਾਂ ਦੇ ਸ਼ੌਕੀਨਾਂ ‘ਚ ਰੋਲਜ਼ ਰੌਇਸ ਦਾ ਰੁਤਬਾ ਬੇਹੱਦ ਖਾਸ ਹੈ। ਇਹ ਕਾਰ ਲਗਜ਼ਰੀ ਕਾਰ ਤੋਂ ਵੀ ਅੱਗੇ ਸੂਪਰ ਲਗਜ਼ਰੀ ਕਾਰ ਦੀ ਸੂਚੀ ‘ਚ ਆਉਂਦੀ ਹੈ। ਬ੍ਰਿਟੇਨ ਦੀ ਲਗਜ਼ਰੀ ਕਾਰ ਕੰਪਨੀ ਰੋਜ਼ਲ ਰੋਇਸ ਆਪਣੀ ਸੂਪਰ ਲਗਜ਼ਰੀ ਕਾਰ ਡੌਨ ਭਾਰਤ ‘ਚ ਲਾਂਚ ਕਰ ਚੁੱਕੀ ਹੈ। ਟੂ ਡੋਰ ਕਨਵਰਟੇਬਲ ਇਹ ਕਾਰ ਕੰਪਨੀ ਦੀ ਕਾਮਯਾਬ ਮਾਡਲ ਰੇਥ ਦੇ ਹੀ ਪਲੈਟਫਾਰਮ ‘ਤੇ ਬਣੀ ਹੈ। ਡੌਨ ਦੀ ਖਾਸੀਅਤ ਇਹ ਹੈ ਕਿ ਇਸ ਦੀ ਛੱਤ ਮਹਿਜ਼ 21 ਸੈਕੰਡ ‘ਚ ਖੁੱਲ੍ਹ ਸਕਦੀ ਹੈ।
- - - - - - - - - Advertisement - - - - - - - - -