ਰੋਜ਼ ਫੈਸਟੀਵਲ ਦੀ ਪਹਿਲੀ ਸ਼ਾਮ ’ਚ ਮੀਕਾ ਸਿੰਘ ਨੇ ਲਾਈਆਂ ਰੌਣਕਾਂ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 23 Feb 2019 11:40 AM (IST)
1
ਮੇਲੇ ਵਿੱਚ ਰੰਗੋਲੀ ਦੇ ਮੁਕਾਬਲੇ ਵੀ ਕਰਵਾਏ ਗਏ।
2
ਗੁਲਾਬ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਖ਼ੂਬਸੂਰਤ ਫੁੱਲਾਂ ਦੀਆਂ ਵੰਨਗੀਆਂ ਮੇਲੇ ਵਿੱਚ ਖਿੱਚ ਦਾ ਕਾਰਨ ਬਣੀਆਂ।
3
ਖ਼ਾਸ ਤੌਰ ’ਤੇ ਵੱਖ-ਵੱਖ ਬੈਂਡਾਂ ਦੀਆਂ ਵਿਰਾਗਮਈ ਧੁਨਾਂ ਰਾਹੀਂ ਸ਼ਹੀਦਾਂ ਨੂੰ ਨਮਨ ਕੀਤਾ ਗਿਆ।
4
ਮੇਲੇ ਵਿੱਚ ਪੁੱਜੇ ਲੋਕ ਜਿੱਥੇ ਫੁੱਲਾਂ ਦੀ ਖ਼ੂਬਸੂਰਤੀ ਮਾਣ ਰਹੇ ਸਨ ਉੱਥੇ ਹੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਵੀ ਨਜ਼ਰ ਆਏ।
5
ਇਸ ਦੌਰਾਨ ਵੱਡੀ ਗਿਣਤੀ ਸਰੋਤੇ ਹਾਜ਼ਰ ਸਨ।
6
ਸ਼ਾਮ ਵੇਲੇ ਗਾਇਕ ਮੀਕਾ ਸਿੰਘ ਨੇ ਆਪਣੀ ਪੇਸ਼ਕਾਰੀ ਨਾਲ ਮੇਲਾ ਵੇਖਣ ਆਏ ਲੋਕਾਂ ਦਾ ਮਨੋਰੰਜਨ ਕੀਤਾ।
7
ਇਸ ਮੌਕੇ ਕਿਰਨ ਖੇਰ ਨੇ ਵੀ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
8
ਇਸ ਵਾਰ ਦਾ ਗੁਲਾਬ ਮੇਲਾ ਪੁਲਵਾਮਾ ਹਮਲੇ ’ਚ ਹੋਏ ਸ਼ਹੀਦਾਂ ਨੂੰ ਸਮਰਪਿਤ ਹੈ।
9
ਸ਼ੁੱਕਰਵਾਰ ਨੂੰ ਚੰਡੀਗੜ੍ਹ ਦੇ ਰੋਜ਼ ਗਾਰਡਨ ਵਿੱਚ 47ਵਾਂ ਰੋਜ਼ ਫੈਸਟੀਵਲ ਸ਼ੁਰੂ ਹੋਇਆ। ਸੰਸਦ ਮੈਂਬਰ ਕਿਰਨ ਖੇਰ ਨੇ ਤਿੰਨ ਰੋਜ਼ਾ ਗੁਲਾਬ ਮੇਲੇ ਦਾ ਉਦਘਾਟਨ ਕੀਤਾ।