ਤੁਰਕੀ ਦੇ ਪੁਲਿਸ ਅਫ਼ਸਰ ਨੇ ਰੂਸ ਦੀ ਰਾਜਦੂਤ ਦੀ ਕਿਉਂ ਕੀਤੀ ਹੱਤਿਆ
ਏਬੀਪੀ ਸਾਂਝਾ | 20 Dec 2016 10:03 AM (IST)
1
ਤੁਰਕੀ ਦੇ ਇੱਕ ਪੁਲਿਸ ਅਫ਼ਸਰ ਨੇ ਸ਼ਰੇਆਮ ਰੂਸ ਦੇ ਰਾਜਦੂਤ ਨੂੰ ਗੋਲੀਆਂ ਨਾਲ ਭੁੰਨ ਦਿੱਤਾ, ਜਿਸ ਕਾਰਨ ਰੂਸੀ ਰਾਜਦੂਤ ਦੀ ਮੌਕੇ ਉੱਤੇ ਹੀ ਮੌਤ ਹੋ ਗਈ।
2
ਤੁਰਕੀ ਦੀ ਰਾਜਧਾਨੀ ਅੰਕਾਰਾ ਵਿਚ ਇੱਕ ਪ੍ਰਦਰਸ਼ਨੀ ਵਿਚ ਹਿੱਸਾ ਲੈਣ ਲਈ ਐਂਡਰੇ ਕਾਰਲੋਫ 'ਆਰਟ ਗੈਲਰੀ' 'ਚ ਆਏ ਸਨ।
3
ਰਾਜਦੂਤ ਐਂਡਰੇ ਕਾਰਲੋਫ ਨੂੰ ਗੋਲੀ ਮਾਰੇ ਜਾਣ ਦੀ ਪੂਰੀ ਘਟਨਾ ਕੈਮਰੇ ਵਿੱਚ ਕੈਦ ਹੋਈ ਹੈ।
4
ਬੰਦੂਕ ਧਾਰੀ ਸੀਰੀਆ ਦੇ ਅਲੈਪੋ ਸ਼ਹਿਰ ਸਬੰਧੀ ਨਾਅਰੇ ਲਗਾਉਂਦੇ ਹੋਇਆ ਸਟੇਜ ਉੱਤੇ ਆਇਆ ਅਤੇ ਉਸ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
5
ਕਾਰਲੋਫ ਜਦੋਂ ਮੰਚ ਤੋਂ ਭਾਸ਼ਣ ਦੇ ਰਹੇ ਸਨ ਤਾਂ ਇੱਕ ਬੰਦੂਕ ਧਾਰੀ ਸੀਰੀਆ ਦੇ ਅਲੈਪੋ ਸ਼ਹਿਰ ਸਬੰਧੀ ਨਾਅਰੇ ਲਗਾਉਂਦੇ ਹੋਇਆ ਸਟੇਜ ਉੱਤੇ ਆਇਆ ਅਤੇ ਉਸ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
6
ਕਾਤਲ ਦੀ ਪਛਾਣ ਤੁਰਕੀ ਦੇ ਮੈਵਲੁਟ ਮੈੱਟ ਅਲਟਾਨਿਟਾਸ ਪੁਲਿਸ ਅਫ਼ਸਰ ਵਜੋਂ ਹੋਈ ਹੈ।