ਇਸ ਮਾਡਲ ਨੇ ਚਰਚ 'ਚ ਕੀਤਾ ਅਜਿਹਾ ਕੰਮ ਕਿ ਜਾਣਾ ਪੈ ਸਕਦਾ ਜੇਲ੍ਹ..
ਇਸ ਦੌਰਾਨ ਉਸ ਨੇ ਟਰਾਂਸਪੇਰੇਂਟ ਡਰੈੱਸ ਪਾਈ ਹੋਈ ਸੀ। ਇਸ ਮੁਸਲਮਾਨ ਬਹੁਲ ਖੇਤਰ ਵਿਚ ਇਹ ਚਰਚ ਰੂਸੀ ਕ੍ਰਾਂਤੀ ਤੋਂ ਪਹਿਲਾਂ ਦੀ ਹੈ ਅਤੇ ਇਸ ਦੀ ਹਾਲਤ ਵੀ ਖਸਤਾ ਹੋ ਚੁੱਕੀ ਹੈ ।
ਹਾਲਾਂਕਿ ਹੁਣ ਵੀ ਇੱਥੇ ਕਦੇ-ਕਦੇ ਅਰਦਾਸ ਅਤੇ ਧਾਰਮਿਕ ਗਤੀਵਿਧੀਆਂ ਹੁੰਦੀਆਂ ਹਨ ।
ਚਰਚ ਨੇ ਉਸ ਉੱਤੇ ਅਸ਼ਲੀਲ ਕੱਪੜਿਆਂ ਵਿਚ ਫ਼ੋਟੋ ਸ਼ੂਟ ਕਰਵਾ ਕੇ ਚਰਚ ਦੀ ਪਵਿੱਤਰਤਾ ਭੰਗ ਕਰਨ ਦਾ ਇਲਜ਼ਾਮ ਲਗਾਇਆ ਹੈ । ਅਜਿਹੇ ਮਾਮਲਿਆਂ ਵਿਚ ਰੂਸ ਵਿਚ ਬਹੁਤ ਸਖ਼ਤ ਕਾਨੂੰਨ ਹਨ ।
ਚਰਚ ਦਾ ਕਹਿਣਾ ਹੈ ਕਿ ਕਸੇਨਿਆ ਨੇ ਬਿਨਾਂ ਸਿਰ ਢਕੇ ਅਤੇ ਅੱਧ-ਨੰਗੀ ਹਾਲਤ ਵਿਚ ਚਰਚ ਦੀ ਇਮਾਰਤ ਵਿਚ ਤਸਵੀਰਾਂ ਖਿਚਵਾ ਕੇ ਇਸ ਦੀ ਪਵਿੱਤਰਤਾ ਭੰਗ ਕੀਤੀ ਹੈ ।
ਕਸੇਨੀਆ ਕਲੁਗਿਨਾ ਨਾਮਕ 23 ਸਾਲ ਦੀ ਮਾਡਲ ਨੇ ਤਾਤਾਰਸਤਾਨ ਰੀਜਨ ਦੀ ਇੱਕ ਪੁਰਾਣੀ ਚਰਚ ਵਿਚ ਬਰਾਇਡਲ ਫ਼ੋਟੋ ਸ਼ੂਟ ਕਰਾਇਆ ਸੀ ।
ਮਾਡਲ ਨੇ ਇੱਕ ਵਿਆਹ ਦੀ ਮੈਗਜ਼ੀਨ ਲਈ ਤਸਵੀਰਾਂ ਖਿਚਵਾਈਆਂ ਸਨ । ਹੁਣ ਮਾਡਲ ਦੇ ਨਾਲ-ਨਾਲ ਫੋਟੋਗ੍ਰਾਫਰ ਅਤੇ ਮੈਗਜ਼ੀਨ ਦੇ ਐਡੀਟਰ ਨੂੰ ਵੀ ਜੇਲ੍ਹ ਹੋ ਸਕਦੀ ਹੈ ।
ਮਾਸਕੋ: ਰੂਸ ਵਿਚ ਇੱਕ ਮਾਡਲ ਨੇ ਪੁਰਾਣੀ ਚਰਚ ਵਿਚ ਬਰਾਇਡਲ ਫ਼ੋਟੋ ਸ਼ੂਟ ਕਰਾਉਣਾ ਭਾਰੀ ਪੈ ਗਿਆ। ਹੁਣ ਉਸ ਉੱਤੇ ਤਿੰਨ ਸਾਲ ਲਈ ਜੇਲ੍ਹ ਜਾਣ ਦਾ ਖ਼ਤਰਾ ਮੰਡਰਾ ਰਿਹਾ ਹੈ ।