✕
  • ਹੋਮ

ਵਰਲਡ ਕੱਪ ਜੇਤੂ ਟੀਮ ਨੂੰ ਸਚਿਨ ਦਾ ਸਲਾਮ

ਏਬੀਪੀ ਸਾਂਝਾ   |  21 Jan 2018 03:23 PM (IST)
ਵਰਲਡ ਕੱਪ ਜੇਤੂ ਟੀਮ ਨੂੰ ਸਚਿਨ ਦਾ ਸਲਾਮ
1

ਇਸ ਤੋਂ ਪਹਿਲਾਂ ਵੀ ਭਾਰਤੀ ਟੀਮ ਨੇ ਸਾਊਥ ਅਫ਼ਰੀਕਾ ਦੇ ਕੇਪ ਟਾਊਨ ਵਿੱਚ ਪਾਕਿਸਤਾਨ ਨੂੰ ਹਰਾ ਕੇ 2014 ਵਿੱਚ ਵੀ ਖਿਤਾਬ ਜਿੱਤਿਆ ਸੀ।

2

ਇਸ ਤੋਂ ਬਾਅਦ ਭਾਰਤੀ ਟੀਮ ਨੇ ਰਮੇਸ਼ ਦੀ ਬਿਹਤਰੀਨ ਪਾਰੀ ਦੇ ਬਲਬੂਤੇ ਇਹ ਟੀਚਾ ਅੱਠ ਗੇਂਦਾਂ ਪਹਿਲਾਂ ਹੀ ਹਾਸਲ ਕਰਕੇ ਟਰੌਫੀ 'ਤੇ ਕਬਜ਼ਾ ਕਰ ਲਿਆ।

3

ਸਚਿਨ ਨੇ ਟਵੀਟ ਕਰਕੇ ਲਿਖਿਆ, ਜਿੱਥੇ ਚਾਹ ਉੱਥੇ ਰਾਹ ਦ੍ਰਿੜ ਸੰਕਲਪ ਤੁਹਾਨੂੰ ਬਹੁਤ ਕੁਝ ਦਵਾ ਸਕਦਾ ਹੈ। ਸਾਡੀ ਪੂਰੀ ਟੀਮ ਨੂੰ ਸੈਲਿਊਟ, ਬਲਾਇੰਡ ਕ੍ਰਿਕਟ ਵਿਸ਼ਵ ਕੱਪ ਜਿੱਤਣ ਦੀ ਵਧਾਈ।

4

ਟੀਮ ਇੰਡੀਆ ਦੀ ਇਸ ਜਿੱਤ 'ਤੇ ਦਿੱਗਜ ਸਚਿਨ ਤੇਂਦੁਲਕਰ ਨੇ ਵੀ ਟੀਮ ਨੂੰ ਵਧਾਈ ਦਿੱਤੀ।

5

ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ ਨੇ ਬਦਰ ਮੁਨੀਰ ਦੇ 57 ਰਨ, ਰਿਆਸਤ ਖ਼ਾਨ ਦੇ 48 ਰਨ ਤੇ ਕਪਤਾਨ ਨਿਸਾਰ ਅਲੀ ਦੇ 47 ਰਨਾਂ ਦੇ ਯੋਗਦਾਨ ਨਾਲ 40 ਓਵਰਾਂ ਵਿੱਚ 308 ਰਨਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ।

6

ਸੁਨੀਲ ਰਮੇਸ਼ ਦੀਆਂ ਸ਼ਾਨਦਾਰ 93 ਦੌੜਾਂ ਦੀ ਬਦੌਲਤ ਭਾਰਤ ਨੇ ਰੋਮਾਂਚਕ ਫਾਈਨਲ ਵਿੱਚ ਪਾਕਿਸਤਾਨ ਨੂੰ ਦੋ ਵਿਕਟਾਂ ਨਾਲ ਹਰਾ ਕੇ ਬਲਾਇੰਡ ਕ੍ਰਿਕਟ ਵਰਲਡ ਕੱਪ ਆਪਣੇ ਨਾਮ ਕੀਤਾ। ਇਸ ਤੋਂ ਬਾਅਦ ਦਿੱਗਜਾਂ ਦੀ ਵਧਾਈ ਦਾ ਸਿਲਸਿਲਾ ਜਾਰੀ ਹੈ।

  • ਹੋਮ
  • Photos
  • ਖ਼ਬਰਾਂ
  • ਵਰਲਡ ਕੱਪ ਜੇਤੂ ਟੀਮ ਨੂੰ ਸਚਿਨ ਦਾ ਸਲਾਮ
About us | Advertisement| Privacy policy
© Copyright@2026.ABP Network Private Limited. All rights reserved.