✕
  • ਹੋਮ

ਸਚਿਨ ਦੀ ਜ਼ਿੰਦਗੀ ਦੀਆਂ ਉਹ ਅੱਠ ਗੱਲਾਂ ਜਿਨ੍ਹਾਂ ਨੂੰ ਉਨ੍ਹਾਂ ਦੇ ਦੀਵਾਨੇ ਵੀ ਨਹੀਂ ਜਾਣਦੇ

ਏਬੀਪੀ ਸਾਂਝਾ   |  24 Apr 2018 06:08 PM (IST)
ਸਚਿਨ ਦੀ ਜ਼ਿੰਦਗੀ ਦੀਆਂ ਉਹ ਅੱਠ ਗੱਲਾਂ ਜਿਨ੍ਹਾਂ ਨੂੰ ਉਨ੍ਹਾਂ ਦੇ ਦੀਵਾਨੇ ਵੀ ਨਹੀਂ ਜਾਣਦੇ
1

6. ਰਾਤ ਦੋ ਵਜੇ ਲੰਦਨ ਵਿੱਚ ਮਿਲੀ ਪਿਤਾ ਦੀ ਮੌਤ ਦੀ ਖ਼ਬਰ- ਮੁਹੰਮਦ ਅਜ਼ਹਰੂਦੀਨ ਦੀ ਕਪਤਾਨੀ ਵਿੱਚ ਸਾਲ 1999 ਵਿੱਚ ਭਾਰਤੀ ਟੀਮ ਇੰਗਲੈਂਡ ਵਿੱਚ ਵਿਸ਼ਵ ਕੱਪ ਖੇਡਣ ਗਈ। ਪਰ ਵਿਸ਼ਵ ਕੱਪ ਵਿੱਚ ਜਿੰਬਾਬਵੇ ਵਿਰੁੱਧ ਮੈਚ ਤੋਂ ਪਹਿਲਾਂ ਰਾਤ ਦੋ ਵਜੇ ਅੰਜਲੀ ਨੇ ਹੋਟਲ ਆ ਕੇ ਸਚਿਨ ਨੂੰ ਉਨ੍ਹਾਂ ਦੇ ਪਿਤਾ ਦੀ ਮੌਤ ਦੀ ਖ਼ਬਰ ਦਿੱਤੀ। ਇਸ ਤੋਂ ਬਾਅਦ ਉਹ ਸਿੱਧੇ ਮੁੰਬਈ ਪਰਤ ਗਏ ਪਰ ਪਿਤਾ ਦੀਆਂ ਅੰਤਿਮ ਰਸਮਾਂ ਪੁਗਾ ਕੇ ਵਾਪਸ ਟੀਮ ਨਾਲ ਜੁੜਨ ਲਈ ਲੰਦਨ ਪਹੁੰਚ ਗਏ।

2

3. ਭੈਣ ਸਵਿਤਾ ਕਸ਼ਮੀਰ ਤੋਂ ਲਿਆਈ ਸੀ ਪਹਿਲਾ ਬੈਟ- ਕ੍ਰਿਕਟ ਦੇ ਸਭ ਤੋਂ ਵੱਡੇ ਨਾਂ ਸਚਿਨ ਤੇਂਦੁਲਕਰ ਨੇ ਆਪਣੇ ਬੱਲੇ ਦੇ ਦਮ 'ਤੇ 100 ਸੈਂਕੜੇ ਲਾਏ, ਜਿਸ ਸਦਕਾ ਉਨ੍ਹਾਂ ਸਾਰੇ ਰਿਕਾਰਡ ਛੋਹ ਲਏ। ਪਰ ਸਚਿਨ ਦਾ ਉਹ ਪਹਿਲਾ ਬੈਟ ਉਨ੍ਹਾਂ ਦੀ ਭੈਣ ਲਿਆਈ ਸੀ, ਜਿਸ ਤੋਂ ਬਾਅਦ ਸਚਿਨ ਇਸ ਖੇਡ ਦੇ ਦੀਵਾਨੇ ਬਣ ਗਏ। ਕਸ਼ਮੀਰ ਦੌਰੇ ਤੋਂ ਵਾਪਸ ਆਈ ਸਚਿਨ ਦੀ ਭੈਣ ਸਵਿਤਾ ਘਰ ਦੇ ਹਰ ਮੈਂਬਰ ਲਈ ਕੁਝ ਨਾ ਕੁਝ ਤੋਹਫ਼ਾ ਲਿਆਉਂਦੀ ਹੈ, ਜਿਸ ਵਿੱਚ ਸਚਿਨ ਨੂੰ ਮਿਲਦਾ ਹੈ ਉਨ੍ਹਾਂ ਦੀ ਜ਼ਿੰਦਗੀ ਦਾ ਪਹਿਲਾ ਬੈਟ।

3

7. ਸਚਿਨ-ਅੰਜਲੀ ਦੀ ਕਿਊਟ ਲਵ ਸਟੋਰੀ- ਭਾਰਤੀ ਟੀਮ 1990 ਵਿੱਚ ਇੰਗਲੈਂਡ ਟੂਰ ਤੋਂ ਵਾਪਸ ਆ ਰਹੀ ਸੀ, ਉਸ ਦੌਰੇ 'ਤੇ ਸਚਿਨ ਭਾਰਤ ਲਈ ਸਭ ਤੋਂ ਘੱਟ ਉਮਰ ਵਿੱਚ ਸੈਂਕੜਾ ਲਾਉਣ ਵਾਲੇ ਬੱਲੇਬਾਜ਼ ਵੀ ਬਣੇ ਸਨ। ਏਅਰਪੋਰਟ 'ਤੇ ਆਪਣੀ ਮਾਂ ਨੂੰ ਰਿਸੀਵ ਕਰਨ ਆਈ ਅੰਜਲੀ ਨਾਲ ਉਨ੍ਹਾਂ ਦੀਆਂ ਨਜ਼ਰਾਂ ਮਿਲੀਆਂ ਤੇ ਦੋਵੇਂ ਇੱਕ-ਦੂਜੇ ਨੂੰ ਕਿਊਟ ਲੱਗੇ। ਉਦੋਂ ਤੋਂ ਹੀ ਅੰਜਲੀ ਉਨ੍ਹਾਂ ਨੂੰ ਕਾਫੀ ਪਸੰਦ ਕਰਨ ਲੱਗੀ। ਉਹ ਉਦੋਂ ਕਾਲਜ ਵਿੱਚ ਪੜ੍ਹਦੀ ਸੀ ਤੇ ਅਖ਼ਬਾਰ ਵਿੱਚੋਂ ਸਚਿਨ ਦੀ ਫ਼ੋਟੋ ਕੱਟ ਕੇ ਰੱਖਦੀ ਸੀ।

4

5. 'ਗੇਂਦਬਾਜ਼ ਚਾਚੀ' ਨੇ ਕਰਵਾਈ ਬੈਕਫੁੱਟ ਡਿਫੈਂਸ ਦੀ ਤਿਆਰੀ- ਘਰ ਤੋਂ ਪ੍ਰੈਕਟਸ ਗ੍ਰਾਊਂਡ ਦੀ ਦੂਰੀ ਜ਼ਿਆਦਾ ਹੋਣ ਕਰਕੇ ਸਚਿਨ ਕੁਝ ਸਮੇਂ ਲਈ ਆਪਣੇ ਚਾਚਾ-ਚਾਚੀ ਦੇ ਘਰ ਰਹਿਣ ਗਏ, ਜਿੱਥੋਂ ਉਨ੍ਹਾਂ ਦਾ ਮੈਦਾਨ ਦੋ ਮਿੰਟ ਦੀ ਦੂਰੀ 'ਤੇ ਹੀ ਸੀ। ਉਹ ਅਕਸਰ ਆਪਣੀ ਚਾਚੀ ਮੰਗਲਾ ਤੇਂਦੁਲਕਰ ਨੂੰ ਘਰ ਵਿੱਚ ਅਭਿਆਸ ਕਰਨ ਲਈ ਕਹਿੰਦੇ। ਉਨ੍ਹਾਂ ਦੀ ਚਾਚੀ ਬਾਲ ਕਰਵਾਉਂਦੀ ਸੀ ਤੇ ਸਚਿਨ ਆਪਣੇ ਬੈਕਫੁੱਟ ਸ਼ਾਟਸ ਨੂੰ ਸੁਧਾਰਦੇ ਸਨ।

5

1. ਸਚਿਨ ਦੇ ਪਿਤਾ ਚਾਹੁੰਦੇ ਸੀ ਕਿ ਕ੍ਰਿਕੇਟਰ ਤੋਂ ਬਿਹਤਰ ਇਨਸਾਨ ਬਣੋ- ਫ਼ਿਲਮ ਦੀ ਸ਼ੁਰੂਆਤ ਵਿੱਚ ਸਚਿਨ ਖ਼ੁਦ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਕਿਹਾ ਸੀ, ਤੂੰ ਕ੍ਰਿਕਟ ਨੂੰ ਚੁਣਿਆ ਹੈ, ਪਰ ਅਖੀਰ ਵਿੱਚ ਤੇਰੇ ਨਾਲ ਜੋ ਗੱਲ ਰਹੇਗੀ ਉਹ ਇਹ ਕਿ ਤੂੰ ਇਨਸਾਨ ਕਿਵੇਂ ਦਾ ਹੈਂ ਤੇ ਮੈਨੂੰ ਇਸ ਨਾਲ ਵੱਧ ਖੁਸ਼ੀ ਮਿਲੇਗੀ ਕਿ ਤੂੰ ਇੱਕ ਬਿਹਤਰ ਇਨਸਾਨ ਬਣੇ।

6

8. ਅਰਜੁਨ ਦੀ ਤਾਰੀਫ਼ ਕਰਨੋਂ ਖ਼ੁਦ ਨੂੰ ਤੇ ਹੋਰਾਂ ਨੂੰ ਕਿੰਝ ਰੋਕਦੇ ਨੇ ਸਚਿਨ- ਅੰਡਰ 16 ਵਿੱਚ ਸਾਲ 2015 ਵਿੱਚ ਸੈਂਕੜਾ ਲਾ ਕੇ ਸੁਰਖੀਆਂ ਵਿੱਚ ਆਏ ਅਰਜੁਨ ਤੇਂਦੁਲਕਰ ਬਾਰੇ ਸਚਿਨ ਬਹੁਤ ਸਾਵਧਾਨ ਰਹਿੰਦੇ ਹਨ। ਖਾਸ ਕਰਕੇ ਸਚਿਨ ਖ਼ੁਦ ਤੇ ਹੋਰ ਕਿਸੇ ਨੂੰ ਵੀ ਉਸ ਦੀ ਤਾਰੀਫ਼ ਕਰਨ ਤੋਂ ਵਰਜਦੇ ਹਨ। ਅਰਜੁਨ ਦੇ ਸੈਂਕੜਾ ਲਾਉਣ ਤੋਂ ਬਾਅਦ ਇੱਕ ਵਾਰ ਭਾਰਤੀ ਖੇਡ ਪੱਤਰਕਾਰ ਬੋਰੀਆ ਮਜ਼ੂਮਦਾਰ, ਸਚਿਨ ਦੇ ਘਰ ਆਏ ਤਾਂ ਸਚਿਨ ਨੇ ਉਨ੍ਹਾਂ ਨੂੰ ਅਰਜੁਨ ਦੀ ਸਿਫ਼ਤ ਕਰਨੋਂ ਵੀ ਰੋਕ ਦਿੱਤਾ ਸੀ।

7

ਅਸੀਂ ਤੁਹਾਨੂੰ ਦੱਸਦੇ ਹਾਂ ਉਹ 8 ਗੱਲਾਂ ਜਿਨ੍ਹਾਂ ਨੂੰ ਜਾਣਨ ਤੋਂ ਬਾਅਦ ਲੱਗੇਗਾ ਕਿ ਬਹੁਤ ਮਿਹਨਤ ਤੇ ਲਗਨ ਨਾਲ ਸੰਜੋਇਆ ਗਿਆ ਇੱਕ ਖ਼ੁਆਬ ਹੈ ਸਚਿਨ..!

8

4. ਕਿਵੇਂ ਰਹੀ ਪਹਿਲੇ ਕੋਚ ਦੀ ਪ੍ਰੀਖਿਆ- ਸਚਿਨ ਤੇਂਦੁਲਕਰ ਵਿੱਚ ਲੁਕੇ ਹੁਨਰ ਨੂੰ ਉਨ੍ਹਾਂ ਦੇ ਵੱਡੇ ਭਰਾ ਅਜੀਤ ਤੇਂਦੁਲਕਰ ਨੇ ਪਛਾਣ ਲਿਆ ਸੀ, ਸੋ ਉਹ ਉਨ੍ਹਾਂ ਨੂੰ ਕ੍ਰਿਕਟ ਕੋਚ ਰਮਾਂਕਾਤ ਆਚਰੇਕਰ ਕੋਲ ਲੈ ਗਏ। ਪਰ ਸਚਿਨ ਆਪਣੇ ਪਹਿਲੇ ਕੋਚ ਸਾਹਮਣੇ ਬੱਲੇਬਾਜ਼ੀ ਨਹੀਂ ਕਰ ਸਕੇ। ਕੋਚ ਇਹ ਗੱਲ ਵੇਖਦਿਆਂ ਹੀ ਉੱਥੋਂ ਪਰ੍ਹਾਂ ਚਲੇ ਗਏ। ਜਦ ਸਚਿਨ ਨੇ ਵੇਖਿਆ ਕਿ ਕੋਚ ਆਚਰੇਕਰ ਕੋਲ ਨਹੀਂ ਹਨ ਤਾਂ ਉਨ੍ਹਾਂ ਜੰਮ ਕੇ ਬੱਲੇ ਦਾ ਜੌਹਰ ਵਿਖਾਇਆ, ਜੋ ਆਚਰੇਕਰ ਨੂੰ ਕਾਫੀ ਪ੍ਰਭਾਵਿਤ ਕਰ ਗਿਆ। ਆਚਰੇਕਰ ਨੇ ਸਚਿਨ ਦੀ ਸਿਖਲਾਈ ਇੰਨੀ ਔਖੀ ਬਣਾਈ ਸੀ ਕਿ ਇੱਕ ਦਿਨ ਵਿੱਚ ਦੋ ਵੱਖ-ਵੱਖ ਮੈਚ ਖਿਡਾਉਂਦੇ ਤੇ ਸਚਿਨ ਦੇ ਆਲੇ-ਦੁਆਲੇ 80 ਫੀਲਡਰ ਤਾਇਨਾਤ ਕਰ ਦਿੰਦੇ ਤੇ ਸਚਿਨ ਨੂੰ ਉਨ੍ਹਾਂ ਤੋਂ ਆਊਟ ਹੋਣ ਤੋਂ ਬਚਣਾ ਪੈਂਦਾ ਸੀ।

9

2. ਮਾਂ ਤੋਂ ਨਹੀਂ ਵੱਡੇ ਭਰਾ ਨਿਤਿਨ ਤੋਂ ਡਰਦੇ ਸੀ ਸਚਿਨ- ਫ਼ਿਲਮ ਵਿੱਚ ਦਿਖਾਇਆ ਗਿਆ ਹੈ ਕਿ ਸਚਿਨ ਬਚਪਨ ਵਿੱਚ ਆਪਣੇ ਵੱਡੇ ਭਰਾ ਨਿਤਿਨ ਤੇਂਦੁਲਕਰ ਤੋਂ ਡਰਦੇ ਸੀ। ਇੱਕ ਸੀਨ ਵਿੱਚ ਸਚਿਨ ਘਰ ਦੇ ਬਾਹਰ ਬੱਚਿਆਂ ਨਾਲ ਖੇਡ ਰਹੇ ਹਨ ਤੇ ਉਨ੍ਹਾਂ ਦੀ ਮਾਂ ਆਵਾਜ਼ ਦਿੰਦੀ ਹੈ ਪਰ ਉਹ ਨਹੀਂ ਸੁਣਦੇ। ਇਸ ਤੋਂ ਬਾਅਦ ਜਿਵੇਂ ਹੀ ਸਚਿਨ ਦੇ ਭਰਾ ਨਿਤਿਨ ਤੇਂਦੁਲਕਰ ਬੁਲਾਉਂਦੇ ਹਨ, ਤਾਂ ਉਹ ਤੁਰੰਤ ਭੱਜੇ ਅੰਦਰ ਜਾਂਦੇ ਹਨ।

10

ਕ੍ਰਿਕਟ ਜਗਤ ਦੇ ਸਨਹਿਰੇ ਸਫ਼ੇ ਸਚਿਨ ਰਮੇਸ਼ ਤੇਂਦੁਲਕਰ ਅੱਜ ਆਪਣਾ 45ਵਾਂ ਜਨਮਦਿਨ ਮਨਾ ਰਹੇ ਹਨ। ਭਾਰਤ ਰਤਨ ਸਚਿਨ ਤੇਂਦੁਲਕਰ ਨੇ ਦੇਸ਼ ਲਈ 200 ਟੈਸਟ ਮੈਚਾਂ ਵਿੱਚ 15,921 ਦੌੜਾਂ ਬਣਾਈਆਂ। ਉੱਥੇ ਹੀ ਇੱਕ ਦਿਨਾ ਮੈਚਾਂ ਵਿੱਚ 18,426 ਦੌੜਾਂ ਆਪਣੇ ਨਾਂ ਕੀਤੀਆਂ। ਸਚਿਨ ਨੇ ਸਿਰਫ਼ ਇੱਕ ਕੌਮਾਂਤਰੀ ਟੀ 20 ਮੈਚ ਖੇਡਿਆ, ਜਿਸ ਵਿੱਚ ਉਨ੍ਹਾਂ ਸਿਰਫ਼ 10 ਰਨ ਹੀ ਬਣਾਏ ਪਰ ਅੱਜ ਸਚਿਨ ਦੇ ਇਸ ਖ਼ਾਸ ਦਿਨ ਅਸੀਂ ਤੁਹਾਨੂੰ ਸਚਿਨ ਦੀ ਜ਼ਿੰਦਗੀ ਦੇ ਅਜਿਹੇ ਪਹਿਲੂਆਂ ਬਾਰੇ ਦੱਸਾਂਗੇ ਜਿੱਥੇ ਇੱਕ ਸਾਧਾਰਨ ਕ੍ਰਿਕਟ ਪ੍ਰੇਮੀ ਦੀ ਨਜ਼ਰ ਨਹੀਂ ਪਹੁੰਚਦੀ।

11

1989 ਤੋਂ 2013 ਦੇ 24 ਸਾਲਾਂ ਦੇ ਇਸ ਲੰਮੇ ਸਫ਼ਰ ਨੇ ਜਿਵੇਂ 5.4 ਫੁੱਟ ਕੱਦ ਵਾਲੇ ਘੁੰਗਰਾਲੇ ਵਾਲਾਂ ਵਾਲੇ ਮੁੰਡੇ ਦੇ ਆਲੇ ਦੁਆਲੇ ਭਾਰਤੀ ਕ੍ਰਿਕਟ ਦੀ ਪੂਰੀ ਕਹਾਣੀ ਲਿਖੀ ਦਿੱਤੀ।

12

ਨਵੀਂ ਦਿੱਲੀ: ਗਲੀ... ਗੇਂਦ... ਬੱਲਾ... ਕ੍ਰਿਕਟ... ਮੈਦਾਨ... ਲੋਕ... ਸ਼ੋਰ... ਦੀਵਾਨਗੀ... ਭਾਰਤ ਤੇ ਸਚਿਨ... ਸਚਿਨ...! ਜੀ ਹਾਂ, ਇਹ ਸਿਰਫ਼ ਨਾਂ ਨਹੀਂ ਬਲਕਿ ਭਾਵਨਾ ਹੈ ਜੋ ਦੇਸ਼ ਦੇ ਕਰੋੜਾਂ ਕ੍ਰਿਕਟ ਪ੍ਰੇਮੀਆਂ ਦੀਆਂ ਰਗਾਂ ਵਿੱਚ ਦੌੜਦੀ ਹੈ। ਸਚਿਨ ਚੁੱਪ ਤਾਂ ਪੂਰਾ ਦੇਸ਼ ਚੁੱਪ ਤੇ ਸਚਿਨ ਗਰਜੇ ਤੇ ਮੈਦਾਨ ਤਾਂ ਕੀ ਦੇਸ਼ ਦੇ ਕੋਨੇ-ਕੋਨੇ, ਗਲੀ-ਮੁਹੱਲੇ ਵਿੱਚ ਜਸ਼ਨ ਦਾ ਮਾਹੌਲ, ਬਿਲਕੁਲ ਦੀਵਾਲੀ ਵਾਂਗ।

  • ਹੋਮ
  • Photos
  • ਖ਼ਬਰਾਂ
  • ਸਚਿਨ ਦੀ ਜ਼ਿੰਦਗੀ ਦੀਆਂ ਉਹ ਅੱਠ ਗੱਲਾਂ ਜਿਨ੍ਹਾਂ ਨੂੰ ਉਨ੍ਹਾਂ ਦੇ ਦੀਵਾਨੇ ਵੀ ਨਹੀਂ ਜਾਣਦੇ
About us | Advertisement| Privacy policy
© Copyright@2026.ABP Network Private Limited. All rights reserved.