ਅਕਸ਼ੇ ਦੀ 'ਗੋਲਡ' ਦੇਖਣ ਪਹੁੰਚੇ ਕ੍ਰਿਕੇਟਰ ਤੇ ਪਰਿਵਾਰ
ਗੁਲਾਮੀ ਦਾ ਬਦਲਾ ਜਿਵੇਂ ਤਪਨ ਦਾਸ ਲੈਂਦਾ ਹੈ ਉਹ ਫਿਲਮ 'ਚ ਦੇਖਣ ਲਾਇਕ ਹੈ।
ਵੰਡ ਦੇ ਦਰਦਨਾਕ ਮਾਹੌਲ 'ਚ ਕਿਵੇਂ ਤਪਨ ਦਾਸ ਮੁੜ ਹਾਕੀ ਲਈ ਭਾਰਤੀ ਟੀਮ ਤਿਆਰ ਕਰਦਾ ਹੈ।
ਆਜ਼ਾਦੀ ਤੋਂ ਬਾਅਦ ਭਾਰਤੀ ਹਾਕੀ ਟੀਮ ਬਟਵਾਰੇ 'ਚ ਵੰਡੀ ਜਾਂਦੀ ਹੈ। ਕਈ ਚੰਗੇ ਖਿਡਾਰੀ ਪਾਕਿਸਤਾਨ ਚਲੇ ਜਾਂਦੇ ਹਨ।
ਆਖਿਰ 1948 'ਚ ਹੋਣ ਵਾਲੇ ਓਲੰਪਿਕਸ 'ਚ ਉਹ ਠਾਣ ਲੈਂਦਾ ਹੈ ਕਿ ਹਾਕੀ 'ਚ ਗੋਲਡ ਭਾਰਤ ਦਾ ਹੀ ਆਵੇਗਾ।
ਉਸ ਸਮੇਂ ਟੀਮ ਦਾ ਮੈਨੇਜਰ ਤਪਨ ਦਾਸ ਪ੍ਰਣ ਲੈਂਦਾ ਹੈ ਕਿ ਇਕ ਦਿਨ ਦੇਸ਼ ਆਜ਼ਾਦ ਹੋਣ 'ਤੇ ਉਹ ਗੋਲਡ ਜਿੱਤਣਗੇ ਤੇ ਆਪਣਾ ਤਿਰੰਗਾ ਫਹਿਰਾਉਣਗੇ।
ਇਸ ਫਿਲਮ ਦੀ ਕਹਾਣੀ ਸ਼ੁਰੂ ਹੁੰਦੀ ਹੈ 1936 'ਚ ਹੋਏ ਓਲੰਪਿਕਸ 'ਚ ਜਦੋਂ ਹਾਕੀ 'ਚ ਭਾਰਤੀ ਟੀਮ ਗੋਲਡ ਜਿੱਤਦੀ ਹੈ ਪਰ ਉਨ੍ਹਾਂ ਦੀ ਝੰਡਾ ਫਹਿਰਾਉਣ ਦੀ ਰੀਝ ਰਹਿ ਜਾਂਦੀ ਹੈ।
ਫਿਲਮ 'ਚ ਅਕਸ਼ੇ ਕੁਮਾਰ ਨਾਲ ਅਭਿਨੇਤਰੀ ਮੌਨੀ ਰਾਏ ਨੇ ਬਾਲੀਵੁੱਡ ਡੈਬਿਊ ਕੀਤਾ ਹੈ।
ਇਹ ਫਿਲਮ ਅਕਸ਼ੇ ਕੁਮਾਰ ਦੀ ਸਭ ਤੋਂ ਵੱਡੀ ਓਪਨਰ ਬਣ ਗਈ ਹੈ।
ਵੀਕੈਂਡ ਤੋਂ ਬਾਅਦ ਵੀ ਟਿਕਟ ਖਿੜਕੀ ਦੇ ਬਾਹਰ ਦਰਸ਼ਕਾਂ ਦੀ ਭੀੜ ਦੇਖੀ ਜਾ ਸਕਦੀ ਹੈ।
ਫਿਲਮ ਨੇ ਬੌਕਸ ਆਫਿਸ 'ਤੇ ਸਾਰੇ ਰਿਕਾਰਡ ਆਪਣੇ ਨਾਂ ਕਰ ਲਏ ਹਨ।
'ਗੋਲਡ' ਬੌਕਸ ਆਫਿਸ 'ਤੇ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ।
ਸਚਿਨ ਦੀ ਬੇਟੀ ਸਾਰਾ ਇਸ ਦਿਨ ਬੇਹਦ ਖੂਬਸੂਰਤ ਲੱਗ ਰਹੀ ਸੀ।
'ਗੋਲਡ' ਭਾਰਤ ਦੀ ਰਾਸ਼ਟਰੀ ਖੇਡ ਹਾਕੀ 'ਤੇ ਆਧਾਰਤ ਫਿਲਮ ਹੈ।
ਇਸ ਦੌਰਾਨ ਸਚਿਨ ਤੇਂਦੁਲਕਰ ਦੀ ਪਤਨੀ ਅੰਜਲੀ ਵੀ ਫੌਰਮਲ ਲੁਕ 'ਚ ਪਹੁੰਚੀ।
ਸਚਿਨ ਤੇਂਦੁਲਕਰ ਘੱਟ ਹੀ ਫਿਲਮਾਂ ਦੇਖਣ ਜਾਂਦੇ ਹਨ ਪਰ 'ਗੋਲਡ' ਖੇਡਾਂ 'ਤੇ ਆਧਾਰਤ ਫਿਲਮ ਹੈ ਇਸੇ ਲਈ ਸਚਿਨ ਇਹ ਫਿਲਮ ਦੇਖਣ ਗਏ।
ਉਨ੍ਹਾਂ ਦੀਆਂ ਇਸ ਦੌਰਾਨ ਕਈ ਤਸਵੀਰਾਂ ਸਾਹਮਣੇ ਆਈਆਂ ਹਨ।
ਅਕਸ਼ੇ ਕੁਮਾਰ ਦੀ 15 ਅਗਸਤ ਨੂੰ ਰਿਲੀਜ਼ ਹੋਈ ਫਿਲਮ 'ਗੋਲਡ' ਬੌਕਸ ਆਫਿਸ 'ਤੇ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਹਾਲ ਹੀ 'ਚ ਸਾਬਕਾ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਆਪਣੀ ਪਤਨੀ ਅੰਜਲੀ ਤੇ ਬੇਟੀ ਸਾਰਾ ਨਾਲ ਇਹ ਫਿਲਮ ਦੇਖਣ ਪਹੁੰਚੇ।