ਅਕਾਲੀਆਂ ਦੇ ਹੰਗਾਮੇ ਨਾਲ ਬਜਟ ਇਜਲਾਸ ਸ਼ੁਰੂ, ਪੂਰੀ ਤਿਆਰੀ ਨਾਲ ਪਹੁੰਚੇ ਵਿਧਾਨ ਸਭਾ
Download ABP Live App and Watch All Latest Videos
View In Appਦੱਸ ਦਈਏ ਕਿ 1 ਜਨਵਰੀ ਤੋਂ ਘਰੇਲੂ ਖਪਤਕਾਰਾਂ ਲਈ ਪੰਜਾਬ ਵਿੱਚ ਬਿਜਲੀ ਦੇ ਰੇਟਾਂ ਵਿੱਚ ਪ੍ਰਤੀ ਯੂਨਿਟ 36 ਪੈਸੇ ਦਾ ਵਾਧਾ ਕੀਤਾ ਗਿਆ ਹੈ।
ਅਕਾਲੀਆਂ ਨੇ ਕਾਂਗਰਸ ਉੱਤੇ ਇਹ ਵੀ ਦੋਸ਼ ਲਾਇਆ ਕਿ ਸਰਕਾਰ ਪ੍ਰਾਈਵੇਟ ਥਰਮਲ ਪਲਾਂਟ ਦੇ ਪ੍ਰਬੰਧਨ ਨਾਲ “ਅੰਡਰਹੈਂਡ ਡੀਲ” ਕਰ ਰਹੀ ਹੈ ਜਿਸ ਨਾਲ ਸਰਕਾਰੀ ਖਜ਼ਾਨੇ ਨੂੰ 4,100 ਕਰੋੜ ਰੁਪਏ ਦਾ ਘਾਟਾ ਹੋਇਆ।
ਵਿਰੋਧੀ ਧਿਰ ਨੇ ਕੁਝ ਪਰਿਵਾਰਾਂ ਜਿਨ੍ਹਾਂ ਨੇ ਬਿਜਲੀ ਦੇ ਬਿੱਲਾਂ ਦਾ ਭੁਗਤਾਨ ਕੀਤਾ ਨੂੰ ਵਿਰੋਧ ਪ੍ਰਦਰਸ਼ਨ ਵਾਲੀ ਥਾਂ 'ਤੇ ਇਕੱਠਾ ਕੀਤਾ।
ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਬਿਕਰਮ ਸਿੰਘ ਮਜੀਠੀਆ ਨੇ ਕੀਤੀ, ਜਿਨ੍ਹਾਂ ਨੇ ਸੂਬਾ ਸਰਕਾਰ 'ਤੇ ਖਪਤਕਾਰਾਂ 'ਤੇ ਵਾਧੂ ਬੋਝ ਪਾਉਣ ਦਾ ਦੋਸ਼ ਵੀ ਲਾਇਆ।
ਇਸ ਤੋਂ ਪਹਿਲਾਂ ਅਕਾਲੀ ਵਿਧਾਇਕਾਂ ਨੇ ਸਦਨ ਦੇ ਬਾਹਰ ਰੋਸ ਪ੍ਰਦਰਸ਼ਨ ਕਰਦਿਆਂ ਇਲਜ਼ਾਮ ਲਾਇਆ ਕਿ 4,300 ਕਰੋੜ ਰੁਪਏ ਦਾ ਬਿਜਲੀ ਘੁਟਾਲਾ ਕੀਤਾ।
ਸਦਨ ਨੇ ਲੌਂਗੋਵਾਲ 'ਚ ਸਕੂਲ ਵੈਨ ਦੀ ਅੱਗ ਵਿੱਚ ਮਰੇ ਬੱਚਿਆਂ ਤੇ ਤਰਨ ਤਾਰਨ ਵਿੱਚ ਧਾਰਮਿਕ ਜਲੂਸ ਵਿੱਚ ਪਟਾਕੇ ਧਮਾਕੇ ਵਿੱਚ ਮਰੇ ਵਿਅਕਤੀਆਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ।
15ਵੀਂ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੀ ਸ਼ੁਰੂਆਤ ਵੀਰਵਾਰ ਨੂੰ ਸਦਨ ਨੇ ਉੱਘੀਆਂ ਸ਼ਖਸੀਅਤਾਂ, ਮਸ਼ਹੂਰ ਪੰਜਾਬੀ ਲੇਖਕਾਂ ਦਲੀਪ ਕੌਰ ਟਿਵਾਣਾ ਤੇ ਜਸਵੰਤ ਕੰਵਲ ਤੇ ਗਾਇਕਾ ਲਾਚੀ ਬਾਵਾ ਸਮੇਤ ਮਸ਼ਹੂਰ ਹਸਤੀਆਂ ਨੂੰ ਸ਼ਰਧਾਂਜਲੀ ਦੇਣ ਨਾਲ ਕੀਤੀ।
- - - - - - - - - Advertisement - - - - - - - - -