ਸੈਫ-ਕਰੀਨਾ ਦੇ ਵਿਆਹ ਤੋਂ 6 ਸਾਲ ਮਗਰੋਂ ਜਾਣੋ ਅਹਿਮ ਰਾਜ਼
ਕਰੀਨਾ ਤੇ ਸੈਫ ਮੁੰਬਈ ਦੇ ਬਾਂਦਰਾ ‘ਚ ਰਹਿੰਦੇ ਹਨ। ਦੋਨਾਂ ਦਾ ਅਪਾਰਟਮੈਂਟ ਫਾਰਚੂਨ ਹਾਈਟਸ ਬਿਲਡਿੰਗ ‘ਚ ਹੈ ਜਿਸ ‘ਚ ਕਿਤਾਬਾਂ ਦਾ ਢੇਰ, ਵਿੰਟੇਜ਼ ਲੈਂਪ ਤੇ ਨਵਾਬੀ ਸ਼ਾਨੋ-ਸ਼ੌਕਤ ਵਾਲਾ ਸਜ਼ਾਵਟੀ ਸਾਮਾਨ ਹੈ।
Download ABP Live App and Watch All Latest Videos
View In Appਸੈਫ ਅਲੀ ਖ਼ਾਨ, ਕਰੀਨਾ ਤੋਂ 10 ਸਾਲ ਵੱਡੇ ਹਨ। ਕਰੀਨਾ ਨੇ ਘਰ ਤੋਂ ਭੱਜ ਕੇ ਸੈਫ ਨਾਲ ਵਿਆਹ ਕਰਨ ਦਾ ਪਲਾਨ ਵੀ ਬਣਾ ਲਿਆ ਸੀ ਜਿਸ ਦਾ ਖੁਲਾਸਾ ਉਸ ਨੇ ਖੁਦ ਇੰਟਰਵਿਊ ‘ਚ ਕੀਤਾ ਸੀ।
ਅੱਜ ਸੈਫ ਅਲੀ ਖ਼ਾਨ ਤੇ ਕਰੀਨਾ ਕਪੂਰ ਦੇ ਵਿਆਹ ਨੂੰ ਪੂਰੇ 6 ਸਾਲ ਹੋ ਗਏ ਹਨ। 16 ਅਕਤੂਬਰ, 2012 ਨੂੰ ਦੋਵਾਂ ਨੇ ਰਜਿਸਟਰਡ ਮੈਰਿਜ਼ ਕੀਤੀ ਸੀ। ਦੋਵਾਂ ਦਾ ਹੁਣ ਇੱਕ ਬੇਟਾ ਤੈਮੂਰ ਵੀ ਹੈ ਜੋ ਅਕਸਰ ਸੁਰਖੀਆਂ ‘ਚ ਛਾਇਆ ਰਹਿੰਦਾ ਹੈ।
2013 ‘ਚ ਦਿੱਤੇ ਇੰਟਰਵਿਊ ‘ਚ ਕਰੀਨਾ ਨੇ ਦੱਸਿਆ ਸੀ, ਅਸੀਂ ਆਪਣੀ ਪ੍ਰਾਈਵੇਸੀ ਨੂੰ ਲੈ ਕੇ ਕਾਫੀ ਪ੍ਰੇਸ਼ਾਨ ਹੋ ਗਏ ਸੀ। ਇਸ ਤੋਂ ਬਾਅਦ ਅਸੀਂ ਆਪਣੀ ਫੈਮਿਲੀ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਸਾਡਾ ਵਿਆਹ ਮੀਡੀਆ ‘ਚ ਸਰਕਸ ਬਣਿਆ ਤਾਂ ਅਸੀਂ ਘਰੋਂ ਭੱਜ ਜਾਵਾਂਗੇ।
ਦੋਨਾਂ ‘ਚ ਨਜ਼ਦੀਕੀਆਂ ਫ਼ਿਲਮ ‘ਓਮਕਾਰਾ’ ਦੇ ਸੈੱਟ ‘ਤੇ ਦੇਖਣ ਨੂੰ ਮਿਲੀਆਂ ਸੀ। ਇਸ ਤੋਂ ਬਾਅਦ ਦੋਨਾਂ ਨੇ ਇੱਕ ਵਾਰ ਫੇਰ ਫ਼ਿਲਮ ‘ਟਸ਼ਨ’ ਸਕਰੀਨ ਸ਼ੇਅਰ ਕੀਤੀ। ‘ਟਸ਼ਨ’ ਤੋਂ ਬਾਅਦ ਹੀ ਦੋਨਾਂ ਦੇ ਅਫੇਅਰ ਦੀਆਂ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸੀ।
- - - - - - - - - Advertisement - - - - - - - - -